1 ਨਵੰਬਰ ਨੂੰ ਖੁੱਲ੍ਹੀ ਬਹਿਸ ਲਈ ਸੁਨੀਲ ਜਾਖੜ ਨੇ ਪੰਜਾਬ ਦੇ ਲੋਕਾਂ ਤੋਂ ਮੰਗੇ ਸੁਝਾਅ
Thursday, Oct 26, 2023 - 05:28 PM (IST)
ਜਲੰਧਰ : ਮੀਡੀਆ ਨਾਲ ਰੂਬਰੂ ਹੁੰਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ ਡਿਬੇਟ ਬਾਰੇ ਚਰਚਾ ਕੀਤੀ। ਇਸ ਮੌਕੋ ਉਨ੍ਹਾਂ ਪੰਜਾਬ ਭਾਜਪਾ ਵੱਲੋਂ ਇਕ ਨੰਬਰ 7508560065 ਜਾਰੀ ਕਰ ਕੇ ਲੋਕਾਂ ਨੂੰ ਇਸ ਡਿਬੇਟ 'ਚ ਚੁੱਕੇ ਜਾਣ ਵਾਲੇ ਮੁੱਦਿਆਂ ਬਾਰੇ ਸੁਝਾਅ ਭੇਜਣ ਲਈ ਕਿਹਾ ਤਾਂ ਜੋ ਉਹ ਇਨ੍ਹਾਂ ਮੁੱਦਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ ਰੱਖ ਸਕਣ।
ਜਾਖੜ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਡਿਬੇਟ 'ਚ ਪੰਜਾਬ ਦੇ ਪਾਣੀ, ਕਿਸਾਨਾਂ, ਨਸ਼ਿਆਂ ਕਾਰਨ ਰੁਲ ਰਹੀ ਜਵਾਨੀ, ਪੰਜਾਬ ਸਿਰ ਚੜ੍ਹੇ ਕਰਜ਼ੇ, ਗੈਂਗਸਟਰ ਕਲਚਰ ਆਦਿ ਮੁੱਦੇ ਇਸ ਓਪਨ ਡਿਬੇਟ 'ਚ ਚੁੱਕੇ ਜਾਣਗੇ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਇਲਾਕੇ 'ਚ ਰੇਤ ਦੇ ਮੌਜੂਦਾ ਰੇਟ ਉਨ੍ਹਾਂ ਨੂੰ ਭੇਜੇ ਜਾਣ, ਤਾਂ ਜੋ ਉਹ ਇਹ ਦੇਖ ਸਕਣ ਕਿ ਕੁਝ ਸਮਾਂ ਪਹਿਲਾਂ ਜੋ ਮੁੱਖ ਮੰਤਰੀ ਕਹਿ ਰਹੇ ਸਨ ਕਿ ਰੇਤ ਹੁਣ 5 ਤੋਂ 5.50 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਮਿਲੇਗੀ, ਕਿੰਨੇ ਕੁ ਲੋਕਾਂ ਨੂੰ ਇਹ ਇਸ ਰੇਟ 'ਤੇ ਮਿਲ ਰਹੀ ਹੈ। ਇਸ ਬਾਰੇ ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੂਰੀ ਤਿਆਰੀ ਕਰ ਕੇ ਆਉਣ ਤੇ ਸਬੂਤ ਨਾਲ ਲੈ ਕੇ ਆਉਣ।
ਇਹ ਵੀ ਪੜ੍ਹੋ: PSEB ਦੀ ਨਿਵੇਕਲੀ ਪਹਿਲ, ਇਤਿਹਾਸ 'ਚ ਪਹਿਲੀ ਵਾਰ ਹੋਣ ਜਾ ਰਿਹੈ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ
ਭਗਵੰਤ ਮਾਨ ਅਤੇ ਪ੍ਰੋ. ਨਿਰਮਲ ਸਿੰਘ ਜੌੜਾ ਦੀਆਂ ਕਾਲਜ ਵੇਲੇ ਦੀਆਂ ਤਸਵੀਰਾਂ ਦਿਖਾ ਕੇ ਜਾਖੜ ਨੇ ਪ੍ਰੋ. ਨਿਰਮਲ ਸਿੰਘ ਨੂੰ ਕਿਹਾ ਕਿ ਭਾਵੇਂ ਉਹ ਮੁੱਖ ਮੰਤਰੀ ਮਾਨ ਦੇ ਪੁਰਾਣੇ ਦੋਸਤ ਹਨ, ਪਰ ਇੱਥੇ ਮੁੱਦਾ ਪੰਜਾਬ ਅਤੇ ਪੰਜਾਬੀਅਤ ਦਾ ਹੈ, ਤਾਂ ਉਨ੍ਹਾਂ ਨੂੰ ਇਸ ਮਾਮਲੇ 'ਚ ਨਿਰਪੱਖ ਰਹਿ ਕੇ ਕਾਰਵਾਈ ਕਰਨੀ ਚਾਹੀਦੀ ਹੈ। ਇਸੇ ਯਾਰੀ ਨੂੰ ਨਿਭਾਉਂਦੇ ਹੋਏ ਪ੍ਰੋ. ਨਿਰਮਲ ਸ਼ਾਇਦ ਇਸ ਡਿਬੇਟ 'ਚ ਨਿਰਪੱਖ ਰਹਿਣ ਦੀ ਬਜਾਏ ਮਾਨ ਸਾਬ੍ਹ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਮੈਨੂੰ ਪ੍ਰੋ. ਸਾਹਿਬ ਦੀ ਕਾਬਲੀਅਤ 'ਤੇ ਕੋਈ ਸ਼ੱਕ ਨਹੀਂ, ਪਰ ਦੋਸਤੀ ਨਿਭਾਉਣ ਦੇ ਚੱਕਰ 'ਚ ਨਿਰਪੱਖ ਰਹਿਣਾ ਉਨ੍ਹਾਂ ਲਈ ਵੀ ਬਹੁਤ ਮੁਸ਼ਕਲ ਹੋਵੇਗਾ।
ਇਹ ਵੀ ਪੜ੍ਹੋ: ਦੁਸਹਿਰੇ ਦੀ ਆੜ 'ਚ ਫੂਕੀ ਪਰਾਲੀ, ਪੰਜਾਬ ਸਰਕਾਰ ਦੇ ਯਤਨਾਂ ਦਾ ਮਿਲਿਆ ਚੰਗਾ ਨਤੀਜਾ ਪਰ ਚੁਣੌਤੀ ਬਰਕਰਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8