ਐੱਸ. ਆਈ. ਟੀ. ਵਲੋਂ ਬਾਦਲ ਤੋਂ ਕੀਤੀ ਪੁੱਛਗਿੱਛ ''ਤੇ ਦੇਖੋ ਕੀ ਬੋਲੇ ਜਾਖੜ (ਵੀਡੀਓ)

Saturday, Nov 17, 2018 - 06:29 PM (IST)

ਪਠਾਨਕੋਟ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਕ ਵਾਰ ਫਿਰ ਬਾਦਲ ਪਰਿਵਾਰ 'ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਸ਼ੁੱਕਰਵਾਰ ਨੂੰ ਐੱਸ. ਆਈ. ਟੀ. ਵਲੋਂ ਪ੍ਰਕਾਸ਼ ਸਿੰਘ ਬਾਦਲ ਕੋਲੋਂ ਕੀਤੀ ਪੁੱਛਗਿੱਛ 'ਤੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਭਾਵੇਂ ਇਸ ਮਾਮਲੇ 'ਚ ਸ਼ਰਮਿੰਦਗੀ ਮਹਿਸੂਸ ਕਰੇ ਜਾਂ ਨਾ ਕਰੇ ਪਰ ਮੈਨੂੰ ਸ਼ਰਮਿੰਦਗੀ ਜ਼ਰੂਰ ਮਹਿਸੂਸ ਹੋ ਰਹੀ ਹੈ। ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਹੰਕਾਰ ਕਾਰਨ ਹੀ ਅੱਜ ਇਹ ਹਾਲਾਤ ਬਣ ਗਏ ਹਨ। 
ਅੱਗੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਵਿਧਾਨ ਸਭਾ ਵਿਚ ਬੋਲਣ ਤੋਂ ਅਕਾਲੀ ਭੱਜ ਗਏ ਸਨ ਪਰ ਐੱਸ. ਆਈ. ਟੀ. ਤੋਂ ਨਹੀਂ ਭੱਜ ਸਕਦੇ। ਬਾਦਲ ਆਪਣੀਆਂ ਗਲਤੀਆਂ ਦਾ ਹੀ ਖਾਮਿਆਜ਼ਾ ਭੁਗਤ ਰਹੇ ਹਨ। ਜਾਖੜ ਨੇ ਕਿਹਾ ਕਿ ਜਾਂਚ ਤੋਂ ਬਾਅਦ ਸੱਚਾਈ ਸਾਰਿਆਂ ਦੇ ਸਾਹਮਣੇ ਆ ਜਾਵੇਗੀ।


author

Gurminder Singh

Content Editor

Related News