ਅਹਿਮ ਖ਼ਬਰ : ਸੁਨੀਲ ਜਾਖੜ ਅੱਜ ਨੱਢਾ ਨੂੰ ਸੌਂਪ ਸਕਦੇ ਨੇ ਸੰਭਾਵਿਤ ਉਮੀਦਵਾਰਾਂ ਦਾ ਪੈਨਲ

Thursday, Mar 14, 2024 - 09:48 AM (IST)

ਅਹਿਮ ਖ਼ਬਰ : ਸੁਨੀਲ ਜਾਖੜ ਅੱਜ ਨੱਢਾ ਨੂੰ ਸੌਂਪ ਸਕਦੇ ਨੇ ਸੰਭਾਵਿਤ ਉਮੀਦਵਾਰਾਂ ਦਾ ਪੈਨਲ

ਚੰਡੀਗੜ੍ਹ (ਹਰੀਸ਼) : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀਰਵਾਰ ਨੂੰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਸੰਭਾਵਿਤ ਪਾਰਟੀ ਉਮੀਦਵਾਰਾਂ ਦਾ ਪੈਨਲ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੂੰ ਸੌਂਪ ਸਕਦੇ ਹਨ। ਪੈਨਲ ’ਚ ਹਰੇਕ ਲੋਕ ਸਭਾ ਹਲਕੇ ਲਈ 3-3 ਨਾਂ ਹੋਣਗੇ।

ਇਹ ਵੀ ਪੜ੍ਹੋ : ਜੇਕਰ ਅਕਾਲੀ-ਭਾਜਪਾ ਗੱਠਜੋੜ ਹੋਇਆ ਤਾਂ ਲੁਧਿਆਣਾ ਸੀਟ ਤੋਂ ਖੇਡਿਆ ਜਾ ਸਕਦੈ ਹਿੰਦੂ ਚਿਹਰੇ ’ਤੇ ਦਾਅ!

ਇਸ ਤੋਂ ਪਹਿਲਾਂ ਬਾਅਦ ਦੁਪਹਿਰ ਕਰੀਬ 3.30 ਵਜੇ ਭਾਜਪਾ ਦੀ ਸੂਬਾਈ ਚੋਣ ਕਮੇਟੀ ਦੀ ਮੀਟਿੰਗ ਪਾਰਟੀ ਦੇ ਕੌਮੀ ਦਫ਼ਤਰ ’ਚ ਸੱਦੀ ਗਈ ਹੈ। ਨਵੀਂ ਦਿੱਲੀ ਵਿਖੇ ਹੋਣ ਵਾਲੀ ਇਸ ਮੀਟਿੰਗ ਦੀ ਪ੍ਰਧਾਨਗੀ ਸੁਨੀਲ ਜਾਖੜ ਕਰਨਗੇ, ਜਦੋਂ ਕਿ ਸੂਬਾ ਇੰਚਾਰਜ ਵਿਜੇ ਰੁਪਾਣੀ ਵੀ ਇਸ ਮੀਟਿੰਗ ’ਚ ਮੌਜੂਦ ਹੋਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਸਰਕਾਰੀ ਬੱਸਾਂ ਨੂੰ ਲੈ ਕੇ ਜ਼ਰੂਰੀ ਖ਼ਬਰ, ਸਫ਼ਰ ਕਰਨ ਵਾਲਿਆਂ ਨੂੰ ਮਿਲੀ ਵੱਡੀ ਰਾਹਤ

ਭਾਵੇਂ ਅਕਾਲੀ ਦਲ ਨਾਲ ਗਠਜੋੜ ਦੀਆਂ ਅਟਕਲਾਂ ਜਾਰੀ ਹਨ ਪਰ ਪਾਰਟੀ ਨੇ ਸਾਰੀਆਂ ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜਨ ਦੀ ਤਿਆਰੀ ਵੀ ਕਰ ਲਈ ਹੈ। ਪਾਰਟੀ ਦੀ ਸੂਬਾ ਚੋਣ ਕਮੇਟੀ ਨੂੰ ਲੋਕ ਸਭਾ ਚੋਣ ਲੜਨ ਅਤੇ ਹਲਕਿਆਂ ’ਚ ਪ੍ਰਭਾਵ ਰੱਖਣ ਵਾਲੇ 231 ਆਗੂਆਂ ਦੇ ਨਾਂ ਪੰਜਾਬ ਭਰ ’ਚੋਂ ਮਿਲੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News