ਸੁਣੋ! ਅਕਾਲੀ ਦਲ ਲਈ ਜਾਖੜ ਦੀ ''ਗੰਦੀ'' ਬਾਤ (ਵੀਡੀਓ)

08/02/2016 12:00:12 PM

ਗੁਰਦਾਸਪੁਰ : ਪੰਜਾਬ ਵਿਚ ਸਿਆਸਤ ਦਾ ਮਿਆਰ ਕਿੱਥੋਂ ਤੱਕ ਡਿੱਗ ਚੁੱਕਾ ਹੈ, ਇਸ ਦਾ ਅੰਦਾਜ਼ਾ ਤਾਂ ਤੁਸੀਂ ਸੁਨੀਲ ਜਾਖੜ ਦੇ ਇਸ ਬਿਆਨ ਤੋਂ ਲਗਾ ਹੀ ਲਿਆ ਹੋਵੇਗਾ। ਦਰਅਸਲ ਗੁਰਦਾਸਪੁਰ ਵਿਚ ਕਾਂਗਰਸ ਦੀ ਰੈਲੀ ਦੌਰਾਨ ਅਕਾਲੀ ਦਲ ਖਿਲਾਫ ਆਪਣੀ ਭੜਾਸ ਕੱਢ ਰਹੇ ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਸੁਨੀਲ ਜਾਖੜ ਭਾਸ਼ਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਨਜ਼ਰ ਆਏ। ਜਾਖੜ ਵਲੋਂ ਅਕਾਲੀਆਂ ਨੂੰ ਉੱਲੂ ਦੇ ਪੱਠੇ ਕਹਿਣ ਤੋਂ ਇਲਾਵਾ ਚਿਤਾਵਨੀ ਵੀ ਦਿੱਤੀ ਗਈ ਕਿ ਸਰਕਾਰ ਬਨਣ ''ਤੇ ਅਕਾਲੀਆਂ ਦੇ ਗਲਾਂ ਵਿਚ ਸਾਫੇ ਪਾ ਕੇ ਉਨ੍ਹਾਂ ਨੂੰ ਘੜੀਸਦੇ ਹੋਏ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ।
ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਸਿਆਸੀ ਆਗੂਆਂ ਦੀ ਜ਼ੁਬਾਨ ਫਿਸਲੀ ਹੋਵੇ। ਇਸ ਤੋਂ ਪਹਿਲਾਂ ਵੀ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਗਿਆ ਸੀ।


Gurminder Singh

Content Editor

Related News