ਆਲੀਆ ਭੱਟ ਦੀ ਸਪਾਈ ਯੂਨੀਵਰਸ ਫ਼ਿਲਮ ਦੇ ਨਾਂ ਤੋਂ ਉਠਿਆ ਪਰਦਾ, ਅਦਾਕਾਰਾ ਨੇ ਸਾਂਝੀ ਕੀਤੀ ਵੀਡੀਓ

Friday, Jul 05, 2024 - 01:24 PM (IST)

ਆਲੀਆ ਭੱਟ ਦੀ ਸਪਾਈ ਯੂਨੀਵਰਸ ਫ਼ਿਲਮ ਦੇ ਨਾਂ ਤੋਂ ਉਠਿਆ ਪਰਦਾ, ਅਦਾਕਾਰਾ ਨੇ ਸਾਂਝੀ ਕੀਤੀ ਵੀਡੀਓ

ਮੁੰਬਈ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਦਿਤਿਆ ਚੋਪੜਾ ਦੀ YRF ਜਾਸੂਸੀ ਬ੍ਰਹਿਮੰਡ ਦੀ ਪਹਿਲੀ ਫੀਮੇਲ ਅਦਾਕਾਰਾ ਹੈ। ਉਸ ਦੇ ਨਾਲ ਇੰਡਸਟਰੀ ਦੀ ਉੱਭਰਦੀ ਸਟਾਰ ਸ਼ਰਵਰੀ ਵੀ ਇਸ ਫ਼ਿਲਮ 'ਚ ਸ਼ਾਮਲ ਹੋਵੇਗੀ। ਦੋਵੇਂ ਜਾਸੂਸ ਬ੍ਰਹਿਮੰਡ 'ਚ ਸੁਪਰ-ਏਜੰਟਾਂ ਦੀ ਭੂਮਿਕਾ ਨਿਭਾਉਣਗੇ ਅਤੇ ਇਹ ਸਪੱਸ਼ਟ ਹੈ ਕਿ ਆਦਿਤਿਆ ਚੋਪੜਾ ਉਨ੍ਹਾਂ ਨੂੰ ਆਪਣੇ ਜਾਸੂਸ ਬ੍ਰਹਿਮੰਡ ਦੀਆਂ ਅਲਫ਼ਾ ਗਰਲਜ਼ ਬਣਾਉਣ ਲਈ ਤਿਆਰ ਹਨ।

ਇਹ ਵੀ ਪੜ੍ਹੋ- ਯੂਟਿਊਬਰ ਅਰਮਾਨ ਮਲਿਕ 'ਤੇ ਭੜਕੀ ਤਨਾਜ਼ ਇਰਾਨੀ, ਜਾਨਵਰ ਨਾਲ ਕੀਤੀ ਤੁਲਨਾ

ਯਸ਼ਰਾਜ ਫਿਲਮਜ਼ ਨੇ ਫ਼ਿਲਮ ਦੇ ਟਾਈਟਲ ਦੇ ਨਾਲ ਪਹਿਲੀ ਵੀਡੀਓ ਦਾ ਵੀ ਖੁਲਾਸਾ ਕੀਤਾ ਹੈ। ਇਸ ਵੀਡੀਓ ਦੇ ਪਿਛੋਕੜ 'ਚ ਆਲੀਆ ਭੱਟ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਜਿਵੇਂ ਹੀ 'ਅਲਫਾ' ਦਾ ਪਹਿਲਾ ਵੀਡੀਓ ਸਾਹਮਣੇ ਆਇਆ, ਇਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ। YRF ਨੇ ਇਹ ਕਦਮ ਸਮਾਜ 'ਚ ਇਸ ਗਲਤ ਧਾਰਨਾ ਨੂੰ ਤੋੜਨ ਲਈ ਚੁੱਕਿਆ ਹੈ ਕਿ ਸਿਰਫ਼ ਮਰਦ ਹੀ ਅਲਫ਼ਾ ਹੋ ਸਕਦੇ ਹਨ। ਫ਼ਿਲਮ 'ਚ ਆਲੀਆ ਭੱਟ ਅਤੇ ਸ਼ਰਵਰੀ ਵਾਘ ਦੇਸ਼ ਦੇ ਦੁਸ਼ਮਣਾਂ ਨਾਲ ਲੜਦੀਆਂ ਨਜ਼ਰ ਆਉਣਗੀਆਂ।

 

 
 
 
 
 
 
 
 
 
 
 
 
 
 
 
 

A post shared by Alia Bhatt 💛 (@aliaabhatt)

ਆਦਿਤਿਆ ਚੋਪੜਾ ਐਕਸ਼ਨ ਨਾਲ ਭਰਪੂਰ YRF ਜਾਸੂਸੀ ਬ੍ਰਹਿਮੰਡ ਦੀ ਪਹਿਲੀ ਫੀਮੇਲ ਲੀਡ ਫ਼ਿਲਮ ਬਣਾਉਣ 'ਚ ਕੋਈ ਕਸਰ ਨਹੀਂ ਛੱਡ ਰਿਹਾ ਹੈ। 'ਅਲਫ਼ਾ' ਦਾ ਨਿਰਦੇਸ਼ਨ ਸ਼ਿਵ ਰਾਵਲ ਦੁਆਰਾ ਕੀਤਾ ਜਾ ਰਿਹਾ ਹੈ, ਜਿਸ ਨੇ ਯਸ਼ਰਾਜ ਫਿਲਮਜ਼ ਦੁਆਰਾ ਨਿਰਮਿਤ ਬਲਾਕਬਸਟਰ ਗਲੋਬਲ ਸਟ੍ਰੀਮਿੰਗ ਸੀਰੀਜ਼ 'ਦਿ ਰੇਲਵੇ ਮੈਨ' ਦਾ ਨਿਰਦੇਸ਼ਨ ਵੀ ਕੀਤਾ ਹੈ। ਨਿਰਮਾਤਾ ਆਦਿਤਿਆ ਚੋਪੜਾ ਦੁਆਰਾ ਨਿਰਮਿਤ YRF ਸਪਾਈ ਯੂਨੀਵਰਸ ਅੱਜ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਆਈ.ਪੀ. ਬਣ ਗਿਆ ਹੈ। ਇਸ ਜਾਸੂਸ ਬ੍ਰਹਿਮੰਡ ਦੀਆਂ ਸਾਰੀਆਂ ਫਿਲਮਾਂ- 'ਏਕ ਥਾ ਟਾਈਗਰ', 'ਟਾਈਗਰ ਜ਼ਿੰਦਾ ਹੈ', 'ਵਾਰ', 'ਪਠਾਨ', 'ਟਾਈਗਰ 3' ਬਲਾਕਬਸਟਰ ਸਾਬਤ ਹੋਈਆਂ ਹਨ।

ਇਹ ਵੀ ਪੜ੍ਹੋ- ਮੁਸਲਿਮ ਲੜਕੇ ਨਾਲ ਵਿਆਹ ਕਰਵਾਉਣ ਦੇ ਬਿਆਨ 'ਤੇ ਦੇਵੋਲੀਨਾ ਨੇ ਪਾਇਲ ਨੂੰ ਸੁਣਾਈਆਂ ਖਰੀਆਂ ਖੋਟੀਆਂ

ਆਲੀਆ-ਸ਼ਰਵਰੀ ਦੀ 'ਅਲਫ਼ਾ' ਆਦਿਤਿਆ ਚੋਪੜਾ ਦੀ ਅਗਲੀ ਵੱਡੀ ਪੇਸ਼ਕਸ਼ ਹੈ, ਜੋ ਇਸ ਸਮੇਂ 'ਵਾਰ 2' ਵੀ ਬਣਾ ਰਿਹਾ ਹੈ, ਜਿਸ 'ਚ ਰਿਤਿਕ ਰੋਸ਼ਨ ਅਤੇ ਐਨ.ਟੀ.ਆਰ. ਜੂਨੀਅਰ ਮੁੱਖ ਭੂਮਿਕਾਵਾਂ 'ਚ ਹਨ। ਇਸ ਮਸ਼ਹੂਰ ਬਲਾਕਬਸਟਰ ਬ੍ਰਹਿਮੰਡ ਦੀ ਅਗਲੀ ਫ਼ਿਲਮ 'ਪਠਾਨ 2' ਹੋਵੇਗੀ, ਜਿਸ ਤੋਂ ਬਾਅਦ 'ਟਾਈਗਰ ਬਨਾਮ ਪਠਾਨ' ਆਵੇਗੀ।


author

Priyanka

Content Editor

Related News