ਖਾਲਸਾ ਏਡ ਦੇ ਦਫ਼ਤਰ 'ਤੇ NIA ਦੀ ਛਾਪੇਮਾਰੀ ਤੋਂ ਸੁਨੀਲ ਜਾਖੜ ਨੂੰ ਇਤਰਾਜ਼

Thursday, Aug 03, 2023 - 09:51 AM (IST)

ਖਾਲਸਾ ਏਡ ਦੇ ਦਫ਼ਤਰ 'ਤੇ NIA ਦੀ ਛਾਪੇਮਾਰੀ ਤੋਂ ਸੁਨੀਲ ਜਾਖੜ ਨੂੰ ਇਤਰਾਜ਼

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਖਾਲਸਾ ਏਡ ਦੇ ਦਫ਼ਤਰ 'ਤੇ ਐੱਨ. ਆਈ. ਏ. ਦੇ ਛਾਪਿਆਂ 'ਤੇ ਇਤਰਾਜ਼ ਜ਼ਾਹਰ ਕੀਤਾ ਹੈ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਖਾਲਸਾ ਏਡ ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਹੈ ਅਤੇ ਦੇਸ਼-ਵਿਦੇਸ਼ 'ਚ ਜਦੋਂ ਵੀ ਕੋਈ ਆਫ਼ਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਖਾਲਸਾ ਏਡ ਉੱਥੇ ਪਹੁੰਚਦੀ ਹੈ।

ਇਹ ਵੀ ਪੜ੍ਹੋ : ਮਨਾਲੀ 'ਚ ਹੜ੍ਹ ਦੌਰਾਨ ਰੁੜ੍ਹੀ Punjab Roadways ਦੀ ਬੱਸ 'ਚੋਂ ਮਿਲੀਆਂ 3 ਲਾਸ਼ਾਂ, 9 ਲੋਕ ਅਜੇ ਵੀ ਲਾਪਤਾ

ਇਸ ਲਈ ਖਾਲਸਾ ਏਡ ਦੇ ਦਫ਼ਤਰ 'ਤੇ ਐੱਨ. ਆਈ. ਏ. ਵੱਲੋਂ ਛਾਪੇਮਾਰੀ ਕਰਨਾ ਗਲਤ ਹੈ। ਉਨ੍ਹਾਂ ਵੱਲੋਂ ਬੀਤੇ ਦਿਨ ਦਿੱਲੀ ਦੇ ਸੰਸਦ ਭਵਨ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ ਸੀ।

ਇਹ ਵੀ ਪੜ੍ਹੋ : ਮੋਹਾਲੀ 'ਚ ਲੱਗੇ 'ਕੌਮੀ ਇਨਸਾਫ਼ ਮੋਰਚੇ' ਨੂੰ ਲੈ ਕੇ ਹਾਈਕੋਰਟ ਦਾ ਸਖ਼ਤ ਹੁਕਮ, ਜਾਣੋ ਕੀ ਹੋਇਆ

ਦੱਸ ਦੇਈਏ ਕਿ ਐੱਨ. ਆਈ. ਏ. ਦੀ ਟੀਮ ਨੇ ਖਾਲਸਾ ਏਡ ਦੇ ਮੁੱਖ ਦਫ਼ਤਰ ਵਿਖੇ ਛਾਪੇਮਾਰੀ ਕਰਕੇ ਕਈ ਘੰਟੇ ਜਾਂਚ ਕੀਤੀ। ਇਸ ਦੌਰਾਨ ਐੱਨ. ਆਈ. ਏ. ਦੀ ਟੀਮ ਵੱਲੋਂ ਖਾਲਸਾ ਏਡ ਪੰਜਾਬ ਇਕਾਈ ਦੇ ਆਗੂ ਅਮਰਪ੍ਰੀਤ ਸਿੰਘ ਦੇ ਘਰ 'ਚ ਵੀ ਛਾਪੇਮਾਰੀ ਕਰਕੇ ਕਈ ਘੰਟੇ ਪੁੱਛਗਿੱਛ ਕੀਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News