ਪੰਜਾਬ ''ਚ ਅੱਜ ਰਹੇਗਾ ਮੁਕੰਮਲ ''ਕਰਫ਼ਿਊ'', ਸਿਰਫ ਜ਼ਰੂਰੀ ਦੁਕਾਨਾਂ ਹੀ ਖੁੱਲ੍ਹਣਗੀਆਂ
Sunday, Sep 20, 2020 - 07:44 AM (IST)
ਚੰਡੀਗੜ੍ਹ : ਪੰਜਾਬ 'ਚ ਅੱਜ ਮਤਲਬ ਕਿ 20 ਸਤੰਬਰ ਨੂੰ ਮੁਕੰਮਲ ਕਰਫ਼ਿਊ ਰਹੇਗਾ। ਇਸ ਦੀ ਪੁਸ਼ਟੀ ਪ੍ਰਿੰਸੀਪਲ ਸਕੱਤਰ (ਗ੍ਰਹਿ) ਸਤੀਸ਼ ਚੰਦਰ ਨੇ ਕੀਤੀ ਹੈ। ਬੀਤੇ ਐਤਵਾਰ ਨੂੰ 'ਨੀਟ' ਦਾ ਪੇਪਰ ਹੋਣ ਕਾਰਨ ਪੰਜਾਬ ਸਰਕਾਰ ਨੇ ਕਰਫ਼ਿਊ 'ਚ ਛੋਟ ਦੇਣ ਦਾ ਐਲਾਨ ਕੀਤਾ ਸੀ ਅਤੇ ਰੁਕਾਵਟ ਰਹਿਤ ਆਵਾਜਾਈ ਦੀ ਛੋਟ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਗਲੀਆਂ ਦੇ ਅਵਾਰਾ ਕੁੱਤਿਆਂ 'ਤੇ ਕਹਿਰ ਢਾਹ ਰਿਹਾ ਸੀ ਸਨਕੀ ਨੌਜਵਾਨ, ਕੈਮਰੇ 'ਚ ਕੈਦ ਹੋਈ ਕਰਤੂਤ
ਪੰਜਾਬ ਸਰਕਾਰ ਐਤਵਾਰ ਨੂੰ ਪੂਰਨ ਕਰਫ਼ਿਊ ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ, ਜਦੋਂ ਕਿ ਸ਼ਨੀਵਾਰ ਨੂੰ ਲਾਗੂ ਹੋਣ ਵਾਲੀ ਤਾਲਾਬੰਦੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਵੱਡੀ ਵਾਰਦਾਤ, ਸਹੁਰੇ ਘਰ ਸਾਂਢੂਆਂ ਦੇ ਤਕਰਾਰ ਨੇ ਚਾੜ੍ਹਿਆ ਨਵਾਂ ਚੰਨ
ਜਾਰੀ ਕੀਤੇ ਗਏ ਹੁਕਮਾਂ 'ਚ ਕਿਹਾ ਗਿਆ ਹੈ ਕਿ ਐਤਵਾਰ ਨੂੰ ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ, ਜਦੋਂ ਕਿ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ।
ਇਹ ਵੀ ਪੜ੍ਹੋ : ਭਾਜਪਾ ਨਾਲੋਂ ਕਿਉਂ ਰਿਸ਼ਤਾ ਨੀ ਤੋੜ ਰਿਹਾ 'ਅਕਾਲੀ ਦਲ', ਬੀਬਾ ਬਾਦਲ ਨੇ ਦਿੱਤਾ ਜਵਾਬ