ਪੰਜਾਬ ਦੇ ਸਰਕਾਰੀ ਸਕੂਲਾਂ 'ਚ ਭਲਕੇ ਸ਼ੁਰੂ ਹੋਣਗੇ Summer Camp, ਵਿਭਾਗ ਨੇ ਜਾਰੀ ਕੀਤੇ ਕਰੋੜਾਂ ਰੁਪਏ

Sunday, Jul 02, 2023 - 08:40 AM (IST)

ਪੰਜਾਬ ਦੇ ਸਰਕਾਰੀ ਸਕੂਲਾਂ 'ਚ ਭਲਕੇ ਸ਼ੁਰੂ ਹੋਣਗੇ Summer Camp, ਵਿਭਾਗ ਨੇ ਜਾਰੀ ਕੀਤੇ ਕਰੋੜਾਂ ਰੁਪਏ

ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ 3 ਤੋਂ 15 ਜੁਲਾਈ ਤੱਕ ਲਾਏ ਜਾ ਰਹੇ ਸਮਰ ਕੈਂਪਾਂ ਨੂੰ ਲੈ ਕੇ ਅਧਿਆਪਕਾਂ 'ਚ ਸ਼ੰਕਾ ਸੀ ਕਿ ਇਸ ਲਈ ਫੰਡ ਸ਼ਾਇਦ ਉਨ੍ਹਾਂ ਨੂੰ ਆਪਣੀ ਜੇਬ 'ਚੋਂ ਖ਼ਰਚਣਾ ਪਵੇਗਾ ਪਰ ਸਿੱਖਿਆ ਵਿਭਾਗ ਨੇ ਸਾਰੀਆਂ ਅਟਕਲਾਂ ’ਤੇ ਵਿਰਾਮ ਲਾਉਂਦੇ ਹੋਏ ਖਜ਼ਾਨੇ ਦਾ ਮੂੰਹ ਖੋਲ੍ਹ ਕੇ 5.06 ਕਰੋੜ ਰੁਪਏ ਜ਼ਿਲ੍ਹਿਆਂ ਨੂੰ ਜਾਰੀ ਕਰ ਦਿੱਤੇ ਹਨ। ਦੱਸ ਦੇਈਏ ਕਿ ਸਰਕਾਰ ਨੇ ਸਮਰ ਕੈਂਪ ਲਗਾ ਕੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਮੱਗਰ ਵਿਕਾਸ ਯਕੀਨੀ ਬਣਾਉਣ ਲਈ ਇਕ ਸਰਗਰਮ ਕਦਮ ਚੁੱਕਿਆ ਹੈ। ਇਨ੍ਹਾਂ ਕੈਂਪਾਂ ਨੂੰ ਅਸਰਦਾਰ ਢੰਗ ਨਾਲ ਚਲਾਉਣ ਲਈ ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਦਾ ਕਹਿਰ, ਦੇਖੋ ਤਬਾਹੀ ਦਾ ਮੰਜ਼ਰ ਬਿਆਨ ਕਰਦੀਆਂ ਮੌਕੇ ਦੀਆਂ ਤਸਵੀਰਾਂ

ਸਮਰ ਕੈਂਪਾਂ ਦੀਆਂ ਗਤੀਵਿਧੀਆਂ 'ਚ ਪ੍ਰੀ-ਪ੍ਰਾਇਮਰੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਨਿਯਮ ਨਾਲ ਪਾਠਕ੍ਰਮ ਤੋਂ ਪਰੇ ਵੱਖ-ਵੱਖ ਸਿੱਖਣ ਦੇ ਤਜੁਰਬਿਆਂ 'ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਇਨ੍ਹਾਂ ਕੈਂਪਾਂ ਦਾ ਮਕਸਦ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਵਿਦਿਆਰਥੀਆਂ 'ਚ ਰਚਨਾਤਮਕਤਾ, ਸਰੀਰਕ ਫਿਟਨੈੱਸ ਅਤੇ ਵਿਅਕਤੀਤਵ ਵਿਕਾਸ ਨੂੰ ਉਤਸ਼ਾਹ ਦੇਣਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਮੁਤਾਬਕ ਸਕੂਲਾਂ 'ਚ ਸਮਰ ਕੈਂਪ ਦੌਰਾਨ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਲਈ ਵਿਦਿਆਰਥੀਆਂ ਦੀ ਲੋੜ ਦੇ ਸਾਮਾਨ ਦੀ ਖ਼ਰੀਦ ਲਈ ਹਰ ਵਿਦਿਆਰਥੀ 30 ਰੁਪਏ (ਸਾਰੀਆਂ ਗਤੀਵਿਧੀਆਂ ਲਈ) ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੀਆਂ ਪੰਚਾਇਤਾਂ ਲਈ ਲਾਜ਼ਮੀ ਹੋਇਆ ਇਹ ਕੰਮ, ਜਾਰੀ ਕੀਤੇ ਗਏ ਸਖ਼ਤ ਹੁਕਮ

ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਕਲਾਸਾਂ ਦੇ 1062433 ਵਿਦਿਆਰਥੀਆਂ ਅਤੇ ਛੇਵੀਂ ਤੋਂ 8ਵੀਂ ਕਲਾਸ ਦੇ 625035 ਵਿਦਿਆਰਥੀਆਂ ਦੇ ਲਈ 30 ਰੁਪਏ ਹਰ ਵਿਦਿਆਰਥੀ ਦੇ ਹਿਸਾਬ ਨਾਲ 5.06 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਕੱਲੇ ਲੁਧਿਆਣਾ ਦੇ ਪ੍ਰਾਇਮਰੀ ਕਲਾਸਾਂ ਦੇ 138408 ਵਿਦਿਆਰਥੀਆਂ ਅਤੇ ਛੇਵੀਂ ਤੋਂ 8ਵੀਂ ਦੇ 69866 ਵਿਦਿਆਰਥੀਆਂ ਲਈ 62.48 ਲੱਖ ਰੁਪਏ ਜਾਰੀ ਕੀਤੇ ਗਏ ਹਨ। ਸਕੂਲ ਮੁਖੀ ਆਪਣੇ ਪੱਧਰ ’ਤੇ ਐੱਸ. ਐੱਮ. ਸੀ. 'ਚ ਪ੍ਰਸਤਾਵ ਪਾਸ ਕਰਕੇ ਇਸ ਰਕਮ ਨੂੰ ਖ਼ਰਚ ਕਰ ਸਕਦੇ ਹਨ।
15 ਜੁਲਾਈ ਨੂੰ ਪੇਰੈਂਟਸ-ਟੀਚਰ ਮੀਟਿੰਗ
ਇਸ ਤੋਂ ਇਲਾਵਾ ਕੈਂਪ ਦੌਰਾਨ ਵਿਦਿਆਰਥੀਆਂ ਦੇ ਪ੍ਰਦਰਸ਼ਨ ’ਤੇ ਚਰਚਾ ਕਰਨ ਲਈ ਇਕ ਮੰਚ ਪ੍ਰਦਾਨ ਕਰਨ ਲਈ ਪੇਰੈਂਟਸ ਟੀਚਰ ਮੀਟਿੰਗ 15 ਜੁਲਾਈ ਨੂੰ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News