ਪੰਜਾਬ ''ਚ ਭਿਆਨਕ ਰੂਪ ਧਾਰਨ ਕਰਨ ਲੱਗੀ ਗਰਮੀ, ਬਠਿੰਡਾ ''ਚ 3 ਮੌਤਾਂ
Saturday, Jul 04, 2020 - 06:28 PM (IST)
ਬਠਿੰਡਾ (ਸੁਖਵਿੰਦਰ) : ਮਹਾਨਗਰ 'ਚ ਗਰਮੀ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਮਛਲੀ ਮਾਰਕਿਟ 'ਚ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ 'ਤੇ ਥਾਣਾ ਕੋਤਵਾਲੀ ਪੁਲਸ ਅਤੇ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ 'ਤੇ ਪਹੁੰਚੇ। ਮ੍ਰਿਤਕ ਮੱਛੀ ਚੌਕ 'ਚ ਹੀ ਰਹਿੰਦਾ ਸੀ ਅਤੇ ਸ਼ਰਾਬ ਦਾ ਆਦੀ ਸੀ। ਸਹਾਰਾ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਮੌਤ ਗਰਮੀ ਕਾਰਨ ਹੋਈ ਲੱਗ ਰਹੀ ਹੈ। ਇਸ ਤਰ੍ਹਾਂ ਕਮਲਾ ਨਹਿਰੂ ਕਾਲੋਨੀ ਨਜ਼ਦੀਕ ਇਕ ਸਾਧੂ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਥਾਣਾ ਕੈਂਟ ਪੁਲਸ ਅਤੇ ਸਹਾਰਾ ਵਰਕਰ ਮੌਕੇ 'ਤੇ ਪਹੁੰਚੇ। ਜਾਂਚ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਮੌਤ ਗਰਮੀ ਕਾਰਨ ਹੋਈ ਲੱਗ ਰਹੀ ਹੈ, ਜਦਕਿ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।
ਇਹ ਵੀ ਪੜ੍ਹੋ : ਮੋਗਾ ਸਪੈਸ਼ਲ ਟਾਸਕ ਫੋਰਸ ਦੇ ਅਫ਼ਸਰ ਦੀ ਵਾਇਰਲ ਆਡੀਓ ਨੇ ਪੁਲਸ ਮਹਿਕਮੇ ਨੂੰ ਛੇੜਿਆ ''ਕਾਂਬਾ''
ਇਸੇ ਤਰ੍ਹਾਂ ਜੀ. ਟੀ. ਰੋਡ 'ਤੇ ਵੀ ਗਰਮੀ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੁਪਹਿਰ ਨੂੰ ਜੀ. ਟੀ. ਰੋਡ 'ਤੇ ਟੀ. ਵੀ. ਐੱਸ. ਸ਼ੋਅਰੂਮ ਨਜ਼ਦੀਕ ਇਕ ਸਾਈਕਲ ਸਵਾਰ ਗਰਮੀ ਨਾਲ ਬੇਹੋਸ਼ ਹੋ ਕਿ ਡਿੱਗ ਗਿਆ, ਜਿਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸਵਰੀ ਮੌਕੇ 'ਤੇ ਪਹੁੰਚੇ ਮ੍ਰਿਤਕ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਸ਼ਨਾਖਤ ਇੰਦਰਜੀਤ ਸਿੰਘ ਵਾਸੀ ਪਰਸਰਾਮ ਨਗਰ ਵਜੋਂ ਹੋਈ।
ਇਹ ਵੀ ਪੜ੍ਹੋ : ਖੰਨਾ 'ਚ ਕੋਰੋਨਾ ਦਾ ਵੱਡਾ ਬਲਾਸਟ, ਇਕੋ ਪਰਿਵਾਰ ਦੇ 7 ਜੀਅ ਆਏ ਪਾਜ਼ੇਟਿਵ