‘ਸੁਮੇਧ ਸੈਣੀ'' ਖਿਲਾਫ਼ ਮੋਹਾਲੀ ਅਦਾਲਤ ''ਚ ਸ਼ੁਰੂ ਹੋਵੇਗਾ ਟ੍ਰਾਇਲ, ਪੁਲਸ ਨੇ ਦਾਖ਼ਲ ਕੀਤੀ ਚਾਰਜਸ਼ੀਟ’
Friday, Dec 25, 2020 - 11:04 AM (IST)
ਚੰਡੀਗੜ੍ਹ (ਹਾਂਡਾ) : ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ 'ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਖ਼ਿਲਾਫ਼ ਮੋਹਾਲੀ ਦੀ ਅਦਾਲਤ 'ਚ ਟ੍ਰਾਇਲ ਸ਼ੁਰੂ ਹੋਵੇਗਾ। ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਖ਼ਿਲਾਫ਼ ਧਾਰਾ-302, 364, 201, 344, 330, 219 ਅਤੇ 120ਬੀ ਦੇ ਤਹਿਤ ਇਲਾਕਾ ਮਜਿਸਟ੍ਰੇਟ ਦੀ ਅਦਾਲਤ 'ਚ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ, ਜਿਸ 'ਚ ਜਾਂਚ ਟੀਮ ਵਲੋਂ ਸਾਬਕਾ ਇੰਸਪੈਕਟਰ ਜਗੀਰ ਸਿੰਘ ਅਤੇ ਥਾਣੇਦਾਰ ਕੁਲਦੀਪ ਸਿੰਘ ਨੂੰ ਵਾਅਦਾ ਮੁਆਫ਼ੀ ਗਵਾਹ ਬਣਾਇਆ ਗਿਆ ਹੈ।
ਜਾਂਚ ਟੀਮ ਵਲੋਂ ਚਾਹੇ ਸਾਬਕਾ (ਡੀ. ਐੱਸ. ਪੀ.) ਦੇ ਆਈ. ਪੀ. ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ, ਪਰ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਉਸ ਖ਼ਿਲਾਫ਼ ਜਾਰੀ ਕਰਵਾਏ ਗਏ ਗ੍ਰਿਫ਼ਤਾਰੀ ਵਾਰੰਟਾਂ ’ਤੇ 15 ਜਨਵਰੀ, 2021 ਤੱਕ ਰੋਕ ਲੱਗ ਗਈ ਹੈ, ਜਦੋਂ ਕਿ ਉਕਤ ਡੀ. ਐੱਸ. ਪੀ. ਜੋ ਕਿ ਕੈਨੇਡਾ ਗਿਆ ਹੋਇਆ ਹੈ, ਦੀ 9 ਜਨਵਰੀ ਨੂੰ ਭਾਰਤ ਵਾਪਸੀ ਹੈ। ਅਦਾਲਤ ਵੱਲੋਂ ਇਸ ਮਾਮਲੇ 'ਚ ਸੁਮੇਧ ਸੈਣੀ ਨੂੰ 22 ਜਨਵਰੀ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਹੈ।