ਖਹਿਰਾ ਨੇ ਸ਼ੋਸ਼ਲ ਮੀਡੀਆ ''ਤੇ ਗਾਲੀ-ਗਲੋਚ ਕਰਨ ਵਾਲੇ ਲੋਕਾਂ ਨੂੰ ਕੀਤੀ ਇਹ ਅਪੀਲ

Tuesday, Nov 03, 2020 - 09:33 PM (IST)

ਜਲੰਧਰ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸ਼ੋਸ਼ਲ ਮੀਡੀਆ 'ਤੇ ਗਾਲੀ-ਗਲੋਚ ਕਰਨ ਵਾਲੇ ਲੋਕਾਂ ਨੂੰ ਅਪਮਾਨਜਨਕ ਸ਼ਬਦ ਨਾ ਬੋਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਆਪਣਾ ਇਹ ਸੁਨੇਹਾ ਲੋਕਾਂ ਨਾਲ ਜਨਤਕ ਕੀਤਾ। ਉਨ੍ਹਾਂ ਆਪਣੇ ਫੇਸਬੁੱਕ ਪੇਜ਼ 'ਤੇ ਇਕ ਪੋਸਟ ਸ਼ੇਅਰ ਕਰ ਕਿਹਾ ਕਿ ਸਾਨੂੰ ਭੁੱਲ ਕੇ ਵੀ ਸ਼ੋਸ਼ਲ ਮੀਡੀਆ 'ਤੇ ਗਾਲੀ-ਗਲੋਚ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਅਪਮਾਨਜਨਕ ਸ਼ਬਦ ਸਾਡੀਆਂ ਮਾਤਾਵਾਂ-ਭੈਣਾਂ ਵੀ ਦੇਖਦੀਆਂ ਅਤੇ ਪੜਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਚਾਰਕ ਮਤਭੇਦ ਹੈ ਤਾਂ ਇਸ ਨੂੰ ਚੰਗੇ ਸ਼ਬਦਾਂ ਨਾਲ ਵੀ ਦੱਸਿਆ ਜਾ ਸਕਦਾ ਹੈ।

ਉਨ੍ਹਾਂ ਆਪਣੀ ਪੋਸਟ 'ਚ ਲਿਖਿਆ ਕਿ ਦੋਸਤੋ, ਮੇਰੀ ਸਭ ਨੂੰ ਅਪੀਲ ਹੈ ਕਿ ਸ਼ੋਸ਼ਲ ਮੀਡੀਆ ਉੱਪਰ ਗਾਲੀ-ਗਲੋਚ ਅਤੇ ਅਪਮਾਨਜਨਕ ਭਾਸ਼ਾ ਵਰਤਣ ਤੋਂ ਗੁਰੇਜ਼ ਕਰੋ ਕਿਉਂਕਿ ਇਹ ਨਾ ਭੁੱਲੋ ਕਿ ਜਦ ਤੁਸੀਂ ਅਜਿਹੇ ਬੁਰੇ ਸ਼ਬਦ ਲਿਖਦੇ ਜਾਂ ਬੋਲਦੇ ਹੋ ਤਾਂ ਤੁਹਾਡੀਆਂ ਮਾਤਾਵਾਂ ਅਤੇ ਭੈਣਾਂ ਵੀ ਦੇਖਦੀਆਂ ਅਤੇ ਪੜਦੀਆਂ ਹਨ। ਜੇਕਰ ਕੋਈ ਵਿਚਾਰਕ ਮਤਭੇਦ ਹੈ ਤਾਂ ਇਸ ਨੂੰ ਚੰਗੇ ਸ਼ਬਦਾਂ ਵਿੱਚ ਵੀ ਦੱਸਿਆ ਜਾ ਸਕਦਾ ਹੈ। ਮੈਂ ਇੱਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰੀ ਸ਼ੋਸ਼ਲ ਮੀਡੀਆ ਉੱਪਰ ਕੋਈ ਵੀ ਪੇਡ ਟੀਮ ਨਹੀਂ ਹੈ। ਮੈਂ ਆਪਣੇ ਸ਼ੁਭ ਚਿੰਤਕਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਵੀ ਗਲਤ ਸ਼ਬਦਾਵਲੀ ਨਾ ਵਰਤੋਂ ਤੇ ਨਾ ਹੀ ਬੋਲੋ। ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੇ ਸੁਨੇਹੇ ਨੂੰ ਸਾਰਥਕ ਢੰਗ ਨਾਲ ਪ੍ਰਵਾਨ ਕਰੋਗੇ।


Bharat Thapa

Content Editor

Related News