ਖੇਤੀਬਿੱਲਾਂ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਅਕਾਲੀ ਦਲ ''ਤੇ ਵਿੰਨ੍ਹੇ ਨਿਸ਼ਾਨੇ

Saturday, Oct 24, 2020 - 06:10 PM (IST)

ਜਲੰਧਰ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਅੱਜ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ੇਸ਼ ਤੌਰ 'ਤੇ ਸੱਦੇ ਵਿਧਾਨ ਸਭਾ ਸੈਸ਼ਨ 'ਚ ਕਿਸੇ ਵੀ ਧਿਰ ਨੇ ਖੁੱਲ੍ਹ ਕੇ ਕੈਪਟਨ ਵਲੋਂ ਲਿਆਂਦੇ ਬਿੱਲਾਂ ਦਾ ਵਿਰੋਧ ਨਹੀਂ ਕੀਤਾ। ਜਦੋਂ ਰਾਜਪਾਲ ਨੂੰ ਇਹ ਬਿੱਲ ਸੌਂਪੇ ਗਏ ਤਾਂ ਅਕਾਲੀ ਦਲ ਅਤੇ ਆਪ ਸਮੇਤ ਦੂਜੀਆਂ ਧਿਰਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਨ। ਖਹਿਰਾ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਕੁੱਝ ਘੰਟਿਆਂ ਬਾਅਦ ਹੀ ਅਚਾਨਕ ਮਜੀਠੀਆ ਅਤੇ ਭਗਵੰਤ ਮਾਨ ਤੇ ਜਰਨੈਲ ਸਿੰਘ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਿਸਾਨਾਂ ਨਾਲ ਧੋਖਾ ਹੋਇਆ ਹੈ।

ਇਹ ਵੀ ਪੜ੍ਹੋ: ਬਠਿੰਡਾ ਖ਼ੁਦਕੁਸ਼ੀ ਮਾਮਲੇ 'ਚ ਖੁੱਲ੍ਹਣ ਲੱਗੇ ਭੇਤ, ਵੱਡੇ ਰਾਜਨੀਤੀਕ ਆਗੂਆਂ ਨਾਲ ਜੁੜੀਆਂ ਤਾਰਾਂ

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਹ ਕਹਿਣਾ ਕਿ ਉਨ੍ਹਾਂ ਨੂੰ ਮੂਰਖ ਬਣਾਇਆ ਗਿਆ ਹੈ ਇਹ ਸਹੀ ਨਹੀਂ ਹੈ। ਅਸਲ 'ਚ ਇਹ ਐੱਮ.ਐੱਲ.ਏ. ਦੀ ਲਿਆਕਤ 'ਤੇ ਪ੍ਰਸ਼ਨ ਚਿੰਨ੍ਹ ਹੈ। ਐੱਮ.ਐੱਲ ਦੀਆਂ ਜ਼ਿੰਮੇਵਾਰੀਆਂ ਗਲੀਆਂ ਨਾਲੀਆਂ ਦੇ ਨੀਂਹ ਪੱਥਰ ਰੱਖਣੇ ਨਹੀਂ ਸਗੋਂ ਕਾਨੂੰਨਾਂ ਨੂੰ ਸੂਝ-ਬਝ ਨਾਲ ਪਰਖਣਾ ਹੁੰਦਾ ਹੈ। ਪੰਜਾਬ ਦੀ ਵਿਧਾਨ ਸਭਾ 'ਚ ਖਾਸ ਇਹ ਕਾਨੂੰਨ ਮੋਦੀ ਲਈ ਇਕ ਸਨੇਹਾ ਹੈ ਕਿ ਅਸੀਂ ਤੁਹਾਡੇ ਬਿੱਲਾਂ ਨਾਲ ਸਹਿਮਤ ਨਹੀਂ।  ਜੇਕਰ ਪੰਜਾਬ ਤੋਂ ਸੇਧ ਲੈ ਕੇ ਬੀ.ਜੇ.ਪੀ. ਰਹਿਤ ਹੋਰ ਸੂਬੇ ਵੀ ਕੇਂਦਰੀ ਖੇਤੀਬਾੜੀ ਬਿੱਲਾਂ ਵਿਰੁੱਧ ਮਤੇ ਪਾਸ ਕਰਦੇ ਹਨ ਤਾਂ ਇਸ ਨਾਲ ਸੰਘੀ ਢਾਂਚੇ ਦੀ ਜਿੱਤ ਹੋਵੇਗੀ। ਖਹਿਰਾ ਨੇ ਇਸ ਗੱਲ 'ਤੇ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਇਸ ਸਮੇਂ ਕਿਹੜਾ ਢਾਂਚਾ ਬੀ.ਜੇ.ਪੀ. ਤੇ ਪ੍ਰਭਾਵ ਤੋਂ ਮੁਕਤ ਹੈ। ਇਸੇ ਕਰਕੇ ਅੱਜ ਵੀ ਪ੍ਰਧਾਨ ਮੰਤਰੀ ਮੋਦੀ ਬਿਹਾਰ 'ਚ ਕੀਤੀਆਂ ਜਾ ਰਹੀਆਂ ਰੈਲੀਆਂ 'ਚ ਸ਼ਰੇਆਮ ਕਹਿ ਰਹੇ ਹਨ ਕਿ ਇਹ ਬਿੱਲ ਵਾਪਸ ਨਹੀਂ ਲਏ ਜਾਣਗੇ।ਖਹਿਰਾ ਨੇ ਕੈਪਟਨ ਦੇ ਇਸ ਮਤੇ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ: ਬਠਿੰਡਾ: ਇਕੱਠੀਆਂ ਬਲੀਆਂ 4 ਜੀਆਂ ਦੀਆਂ ਚਿਖ਼ਾਵਾਂ, ਧਾਹਾਂ ਮਾਰ ਰੋਇਆ ਪੂਰਾ ਪਿੰਡ

ਅੱਗੇ ਬੋਲਦੇ ਹੋਏ ਸੁਖਬੀਰ ਬਾਦਲ ਦੇ ਪੰਜਾਬ ਨੂੰ ਸਰਕਾਰੀ ਮੰਡੀ ਬਣਾਉਣ ਦੇ ਬਿਆਨ 'ਤੇ ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਕਣਕ ਤੇ ਝੋਨੇ ਲਈ 65 ਹਜ਼ਾਰ ਕਰੋੜ ਰੁਪਏ ਦੀ ਲਿਮਟ ਦੇ ਰਹੀ ਹੈ ਅਤੇ ਪੰਜਾਬ ਦੀਆਂ ਏਜੰਸੀਆਂ ਹੀ ਇਸ ਫ਼ਸਲ ਨੂੰ ਖ਼ਰੀਦੀਆਂ ਹਨ ਪਰ ਇਹ ਖ਼ਰੀਦ ਕੇਂਦਰ ਵਾਸਤੇ ਹੁੰਦੀ ਹੈ। ਜੇਕਰ ਕੱਲ੍ਹ ਨੂੰ ਕੇਂਦਰ ਕਹੇ ਕਿ ਤੁਸੀਂ ਆਪਣੀ ਮੰਡੀ ਬਣਾਉਣ ਪਿੱਛੋਂ ਆਪਣੀ ਫ਼ਸਲ ਆਪੇ ਸੰਭਾਲੋ ਤਾਂ ਕਿ ਇਹ ਸੰਭਵ ਹੈ? ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਪਹਿਲਾਂ ਹੀ ਪੌਣੇ 3 ਲੱਖ ਕਰੋੜ ਦਾ ਕਰਜ਼ਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜਾ ਅਕਾਲੀ-ਭਾਜਪਾ ਦਾ ਗਠਜੋੜ ਟੁੱਟਾ ਹੈ ਉਹ ਸਿਰਫ਼ ਲੋਕਾਂ ਦੇ ਦਬਾਅ ਹੇਠ ਟੁੱਟਿਆ ਹੈ।

ਇਹ ਵੀ ਪੜ੍ਹੋ: ਵਿਆਹ ਤੋਂ ਇੱਕ ਦਿਨ ਪਹਿਲਾਂ ਰਿਸ਼ਤੇਦਾਰਾਂ ਦੇ ਘਰ ਵਿਛੇ ਸੱਥਰ, ਕਾਰ ਹਾਦਸੇ 'ਚ ਪਿਓ-ਪੁੱਤ ਦੀ ਮੌਤ


Shyna

Content Editor

Related News