ਜਾਣੋ ਕਿਉਂ ਬਲਜਿੰਦਰ ਕੌਰ ਦੇ ਵਿਆਹ ''ਚ ਬੈਨ ਹੋਈ ਖਹਿਰਾ ਦੀ ਐਂਟਰੀ (ਵੀਡੀਓ)

Sunday, Feb 24, 2019 - 07:03 PM (IST)

ਤਲਵੰਡੀ ਸਾਬੋ (ਮੁਨੀਸ਼) : ਪੰਜਾਬ ਏਕਤਾ ਪਾਰਟੀ ਨੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਵਲੋਂ ਉਨ੍ਹਾਂ ਨੂੰ ਵਿਆਹ 'ਚ ਨਾ ਸੱਦਣ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਘਰ ਜਾ ਸ਼ਗਨ ਲੈਣ ਜਾਣ ਦੇ ਦਿੱਤੇ ਬਿਆਨ ਦਾ ਬਲਜਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਸੁਖਰਾਜ ਸਿੰਘ ਬੱਲ ਨੇ ਠੋਕਵਾਂ ਜਵਾਬ ਦਿੱਤਾ ਹੈ। 'ਆਪ' ਆਗੂਆਂ ਨੇ ਸੁਖਪਾਲ ਖਹਿਰਾ ਨੂੰ ਕਿਹਾ ਹੈ ਕਿ ਸੱਦਾ ਉਨ੍ਹਾਂ ਨੂੰ ਦਿੱਤਾ ਜਾਦਾਂ ਹੈ ਜਿਨ੍ਹਾਂ ਨੂੰ ਇਸ ਦੀ ਕਦਰ ਹੋਵੇ। 

ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸ਼ਗਨ ਦਾ ਸੱਦਾ ਸੁਖਪਾਲ ਖਹਿਰਾ ਨੂੰ ਦਿੱਤਾ ਗਿਆ ਸੀ ਪਰ ਉਹ ਨਹੀਂ ਆਏ ਅਤੇ ਇਸ ਤੋਂ ਪਹਿਲਾਂ ਜਦੋਂ ਉਹ ਆਪਣੀ ਭੈਣ ਦੇ ਵਿਆਹ ਦਾ ਕਾਰਡ ਦੇਣ ਲਈ ਗਏ ਸਨ ਤਾਂ ਉਨ੍ਹਾਂ ਨੇ ਬਹੁਤ ਹੀ ਮਾੜਾ ਵਤੀਰਾ ਕੀਤਾ ਸੀ। ਬਲਜਿੰਦਰ ਦੇ ਕੌਰ ਦੇ ਪਤੀ ਤੇ 'ਆਪ' ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਬੱਲ ਨੇ ਸਾਫ ਕੀਤਾ ਕਿ ਉਹ ਮੁੱਖ ਮੰਤਰੀ ਦੇ ਖਾਣੇ ਦੇ ਸੱਦੇ 'ਤੇ ਹੀ ਉਨ੍ਹਾਂ ਦੇ ਘਰ ਗਏ ਸਨ ਜਿਸ ਵਿਚ ਕਾਂਗਰਸੀ ਵਿਧਾਇਕਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ 5100 ਸ਼ਗਨ ਦਿੱਤਾ ਗਿਆ ਸੀ। ਸੁਖਰਾਜ ਬੱਲ ਨੇ ਖਹਿਰਾ ਨੂੰ ਨਸੀਅਤ ਦਿੰਦੇ ਕਿਹਾ ਕਿ ਵਿਆਹ ਦੇ ਮੌਕਿਆਂ ਨੂੰ ਛੱਡ ਕੇ ਉਨ੍ਹਾਂ ਨੂੰ ਪੰਜਾਬ ਦੇ ਹੋਰ ਮੁੱਦਿਆਂ 'ਤੇ ਸਿਆਸਤ ਕਰਨੀ ਚਾਹੀਦੀ ਹੈ।


author

Gurminder Singh

Content Editor

Related News