ਐੱਨ. ਆਰ. ਆਈਜ਼ ਨੇ ਥਾਪੜੀ ਖਹਿਰਾ ਦੀ ਪਿੱਠ, ਚਿੱਠੀ ਲਿਖ ਕੇ ਕੇਜਰੀਵਾਲ ਦੀ ਕੀਤੀ ਲਾਹ-ਪਾਹ (ਵੀਡੀਓ)

Thursday, Nov 08, 2018 - 03:23 PM (IST)

ਜਲੰਧਰ/ਨਵੀਂ ਦਿੱਲੀ (ਕਮਲ)— ਆਮ ਆਦਮੀ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੂੰ ਐੱਨ. ਆਰ. ਆਈਜ਼. ਦਾ ਸਾਥ ਮਿਲ ਗਿਆ ਹੈ। 100 ਦੇ ਕਰੀਬ ਐੱਨ. ਆਰ. ਆਈਜ਼ ਨੇ ਕੇਜਰੀਵਾਲ ਨੂੰ ਰੋਸ ਭਰੀ ਖੁੱਲ੍ਹੀ ਚਿੱਠੀ ਲਿਖ ਕੇ ਉਨ੍ਹਾਂ 'ਤੇ ਗੰਭੀਰ ਦੋਸ਼ ਲਗਾਏ ਹਨ।

PunjabKesari

ਦਰਅਸਲ ਐੱਨ. ਆਰ. ਆਈਜ਼ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ 'ਚੋਂ ਕੱਢਣ ਤੋਂ ਕਾਫੀ ਨਾਰਾਜ਼ ਹਨ। ਉਨ੍ਹਾਂ ਨੇ ਪੱਤਰ 'ਚ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਲਗਾਏ ਹਨ। ਪ੍ਰਵਾਸੀ ਪੰਜਾਬੀਆਂ ਨੇ ਕੇਜਰੀਵਾਲ ਨੂੰ ਪੰਜਾਬ ਦਾ ਗੱਦਾਰ ਐਲਾਨ ਦਿੱਤਾ ਹੈ।

PunjabKesariਚਿੱਠੀ 'ਚ ਉਨ੍ਹਾਂ ਨੇ ਲਿਖਿਆ ਕਿ ਅਸੀਂ ਪਾਰਟੀ ਨੂੰ ਹਜ਼ਾਰਾਂ ਡਾਲਰ ਭੇਜੇ ਪਰ ਕੇਜਰੀਵਾਲ ਨੇ ਪੰਜਾਬ ਨਾਲ ਧੋਖਾ ਕੀਤਾ ਹੈ। 

 

 

PunjabKesari

ਇਸ ਦੇ ਨਾਲ ਹੀ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ 'ਤੇ ਐੱਨ. ਆਰ. ਆਈਜ਼. ਦਾ ਗੁੱਸਾ ਫੁਟ ਗਿਆ ਹੈ। ਖਹਿਰਾ ਦਾ ਸਾਥ ਦੇਣ ਵਾਲਿਆਂ 'ਚ ਕੈਨੇਡਾ, ਯੂਰਪ, ਆਸਟ੍ਰੇਲੀਆ ਸਮਤੇ ਕਈ ਐੱਨ.ਆਰ. ਆਈਜ਼ ਸ਼ਾਮਲ ਹਨ, ਜਿਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ।PunjabKesari

PunjabKesari


author

shivani attri

Content Editor

Related News