ਖਹਿਰਾ ਦਾ ਐਲਾਨ, ਮਾਨਸਾ 'ਚ ਕਰਜ਼ਾ ਮੁਆਫੀ ਦੇ ਪ੍ਰੋਗਰਾਮ 'ਚ ਕਰਾਂਗੇ ਕੈਪਟਨ ਦਾ ਵਿਰੋਧ

Saturday, Jan 06, 2018 - 11:43 AM (IST)

ਜਲੰਧਰ/ਮਾਨਸਾ— ਕਿਸਾਨਾਂ ਦੇ ਕਰਜ਼ਾ ਮੁਆਫੀ ਨੂੰ ਲੈ ਕੇ ਕੈਪਟਨ ਸਰਕਾਰ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ। ਇਸ ਲਿਸਟ ਨੂੰ ਲੈ ਕੇ ਕਈ ਕਿਸਾਨਾਂ ਦੇ ਚਿਹਰਿਆਂ 'ਤੇ ਉਦਾਸੀ ਛਾਈ ਹੋਈ ਹੈ ਕਿਉਂਕਿ ਇਸ ਲਿਸਟ 'ਚ ਕਈ ਕਿਸਾਨਾਂ ਦੇ ਨਾਂ ਤੱਕ ਨਹੀਂ ਹਨ। 'ਆਪ' ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਸੋਸ਼ਲ ਮੀਡੀਆ ਜ਼ਰੀਏ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਨੂੰ ਲੈ ਕੇ ਕੈਪਟਨ ਸਰਕਾਰ ਸਿਰਫ ਇਕ ਡਰਾਮਾ ਕਰ ਰਹੀ ਹੈ। ਕੈਪਟਨ ਸਰਕਾਰ ਕਈ ਤਰ੍ਹਾਂ ਦੇ ਬਹਾਨੇ ਲਗਾ ਕੇ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਨੂੰ ਆਸ ਸੀ ਕਿ ਕੈਪਟਨ ਸਰਕਾਰ ਆਉਣ ਨਾਲ ਉਨ੍ਹਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਹੁਣ ਇਸ ਦੇ ਉਲਟ ਹੋ ਰਿਹਾ ਹੈ। ਕਿਸਾਨੀ ਕਰਜ਼ੇ ਨੂੰ ਲੈ ਕੇ ਜੋ ਲਿਸਟ ਜਾਰੀ ਕੀਤੀ ਗਈ ਹੈ, ਉਸ 'ਚ ਕਈਆਂ ਦੇ ਨਾਂ ਤੱਕ ਨਹੀਂ ਹਨ। ਇਸੇ ਕਰਕੇ ਹੀ ਸੰਗਰੂਰ ਦੇ ਕਿਸਾਨ ਲਿਸਟ 'ਚ ਨਾਂ ਨਾ ਹੋਣ ਕਰਕੇ ਦੋ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ। 
ਜ਼ਿਕਰਯੋਗ ਹੈ ਕਿ ਮਾਨਸਾ 'ਚ ਕੈਪਟਨ ਸਰਕਾਰ ਵੱਲੋਂ ਐਤਵਾਰ ਕਿਸਾਨ ਕਰਜ਼ਾ ਮੁਆਫੀ ਦੇ 46 ਹਜ਼ਾਰ ਕਿਸਾਨਾਂ ਦੇ ਸਰਟੀਫਿਕੇਟ ਦਿੱਤੇ ਜਾ ਰਹੇ ਹਨ, ਉਥੇ ਹੀ 'ਆਪ' ਵੱਲੋਂ ਐਤਵਾਰ ਸਵੇਰੇ 10 ਵਜੇ ਦੇ ਕਰੀਬ ਮਾਨਸਾ 'ਚ ਕਿਸਾਨ ਕਰਜ਼ੇ ਨੂੰ ਲੈ ਕੇ ਕਾਲੀਆਂ ਝੰਡੀਆਂ ਦਿਖਾ ਕੇ ਕੈਪਟਨ ਦਾ ਸੁਆਗਤ ਕੀਤਾ ਜਾਵੇਗਾ। ਇਸ 'ਚ ਕਈ ਵਾਲੰਟੀਅਰ ਸਮੇਤ ਆਮ ਜਨਤਾ ਦੇ ਲੋਕ ਸ਼ਾਮਲ ਹੋਣਗੇ ਅਤੇ ਕੈਪਟਨ ਦਾ ਜੰਮ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਪੈਟਨ ਉਹੀ ਕੰਮ ਕਰ ਰਹੇ ਹਨ ਜੋ ਬਾਦਲਾਂ ਦੇ ਟੱਬਰ ਨੇ ਕੀਤਾ ਹੈ। ਬਾਦਲ ਪਰਿਵਾਰ ਨੇ ਵੀ 10 ਸਾਲ ਰਾਜ ਕਰਕੇ ਕਿਸਾਨਾਂ ਨੂੰ ਸਿਰਫ ਲੁਟਿਆ ਹੈ ਕੋਈ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਹੈ। ਕੈਪਟਨ ਸਰਕਾਰ ਤੇ ਬਾਦਲ ਦੇ ਪਰਿਵਾਰ ਨੇ ਆਮ ਜਨਤਾ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ।


Related News