ਬੇਅਦਬੀ ਮਾਮਲੇ ’ਚ ਸੀ. ਬੀ. ਆਈ. ਦਾ ਯੂ-ਟਰਨ ਜਾਂਚ ਨੂੰ ਹੋਰ ਮੁਸ਼ਕਲ ਬਣਾਉਣ ਦੀ ਕੋਸ਼ਿਸ਼ : ਖਹਿਰਾ
Wednesday, Aug 28, 2019 - 02:41 PM (IST)

ਚੰਡੀਗਡ਼੍ਹ (ਰਮਨਜੀਤ) : ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੀ.ਬੀ.ਆਈ. ਵਲੋਂ ਲਏ ਗਏ ਯੂ-ਟਰਨ ਨੂੰ ਮਾਮਲਾ ਉਲਝਾਉਣ ਅਤੇ ਉਸ ਨੂੰ ਹੋਰ ਪੇਚੀਦਾ ਬਣਾਉਣ ਵਾਲਾ ਕਰਾਰ ਦਿੱਤਾ ਹੈ। ਖਹਿਰਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੀ. ਬੀ. ਆਈ. ਜਿਸ ਨੂੰ ਕਿ ਬਾਦਲਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਆਪਸ ’ਚ ਮਿਲ ਕੇ ਬੇਅਦਬੀ ਮਾਮਲਿਆਂ ਨੂੰ ਕਾਨੂੰਨੀ ਪੇਚੀਦਗੀਆਂ ’ਚ ਪਾ ਕੇ ਖਤਮ ਕਰਨ ਦੇ ਟੀਚੇ ਵੱਲ ਵਧ ਰਹੇ ਹਨ।
ਖਹਿਰਾ ਨੇ ਕਿਹਾ ਕਿ ਮਾਮਲਿਆਂ ਨੂੰ ਖਤਮ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਲੀਡਰਸ਼ਿਪ ਦੇ ਦਬਾਅ ਹੇਠ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮਾਮਲਿਆਂ ਨੂੰ ਸੀ. ਬੀ. ਆਈ. ਕੋਲੋਂ ਵਾਪਸ ਲੈਣ ਲਈ ਪੰਜਾਬ ਵਿਧਾਨ ਸਭਾ ਨੇ ਪ੍ਰਸਤਾਵ ਪਾਸ ਕਰ ਦਿੱਤਾ ਸੀ ਤਾਂ ਸੀ. ਬੀ. ਆਈ. ਕਲੋਜ਼ਰ ਰਿਪੋਰਟ ਕਿਵੇਂ ਫਾਇਲ ਕਰ ਸਕਦੀ ਹੈ। ਹੁਣ ਅਚਾਨਕ ਸੀ. ਬੀ. ਆਈ. ਮਾਮਲਿਆਂ ਨੂੰ ਫਿਰ ਖੋਲ੍ਹਣ ਜਾ ਰਹੀ ਹੈ, ਕੀ ਇਹ ਮਜ਼ਾਕ ਨਹੀਂ ਹੈ? ਸਥਿਤੀ ਇਹ ਬਣ ਜਾਏਗੀੇ ਕਿ ਨਾ ਤਾਂ ਸੀ. ਬੀ. ਆਈ. ਅਤੇ ਨਾ ਹੀ ਪੰਜਾਬ ਪੁਲਸ ਮਾਮਲਿਆਂ ਨੂੰ ਹੈਂਡਲ ਕਰੇਗੀ।