ਐੱਸ. ਆਈ. ਟੀ. ਵਿਵਾਦ ਕੈਪਟਨ ਤੇ ਬਾਦਲਾਂ ਦੀ ਦੋਸਤੀ ਦੀ ਇਕ ਹੋਰ ਉਦਾਹਰਣ : ਖਹਿਰਾ

Sunday, Jun 02, 2019 - 06:23 PM (IST)

ਐੱਸ. ਆਈ. ਟੀ. ਵਿਵਾਦ ਕੈਪਟਨ ਤੇ ਬਾਦਲਾਂ ਦੀ ਦੋਸਤੀ ਦੀ ਇਕ ਹੋਰ ਉਦਾਹਰਣ : ਖਹਿਰਾ

ਚੰਡੀਗੜ੍ਹ (ਸ਼ਰਮਾ) : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੇ 4 ਮੈਂਬਰਾਂ ਦੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਪੇਸ਼ ਕੀਤੇ ਗਏ ਚਲਾਨ ਨਾਲ ਅਸਹਿਮਤ ਹੋਣ ਦੀਆਂ ਆਈਆਂ ਰਿਪੋਰਟਾਂ ਹੋਰ ਕੁਝ ਨਹੀਂ ਬਲਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਜਾਂਚ ਨੂੰ ਪੂਰੀ ਤਰ੍ਹਾਂ ਨਾਲ ਤਾਰਪੀਡੋ ਕਰਨ ਅਤੇ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਬਚਾਉਣ ਦੀ ਇਕ ਕੋਝੀ ਚਾਲ ਹੈ।
ਖਹਿਰਾ ਨੇ ਕਿਹਾ ਕਿ ਹੁਣ ਇਹ ਸਭ ਜਾਣਦੇ ਹਨ ਕਿ ਕੈਪਟਨ ਅਮਰਿੰਦਰ ਅਤੇ ਬਾਦਲ ਪਰਿਵਾਰ ਪੰਜਾਬ ਵਿਚ ਦੋਸਤਾਨਾ ਮੈਚ ਖੇਡ ਰਹੇ ਹਨ ਕਿਉਂਕਿ ਕਾਂਗਰਸ ਸਰਕਾਰ ਨੇ ਪਿਛਲੇ 10 ਸਾਲਾਂ ਦੇ ਬਾਦਲ ਕੁਸ਼ਾਸਨ ਦੌਰਾਨ ਉਨ੍ਹਾਂ ਦੇ ਭ੍ਰਿਸ਼ਟ ਕੰਮਾਂ ਦੀ ਕਿਸੇ ਵੀ ਜਾਂਚ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ ਅਤੇ ਨਾ ਹੀ ਕੈ. ਅਮਰਿੰਦਰ ਨੇ ਡਰੱਗਜ਼ ਦੇ ਦਾਗੀ ਸਾਬਕਾ ਮੰਤਰੀ ਬਿਕਰਮ ਮਜੀਠੀਆ ਖਿਲਾਫ ਕਿਸੇ ਵੀ ਜਾਂਚ ਦੇ ਆਦੇਸ਼ ਦਿੱਤੇ। ਭਾਵੇਂ ਕਿ ਵੱਡੀ ਗਿਣਤੀ 'ਚ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਇਸ ਬਾਰੇ ਚੀਖ ਚਿਹਾੜਾ ਮਚਾਇਆ ਸੀ।


author

Gurminder Singh

Content Editor

Related News