ਰਜਿਸਟਰ ਹੋਈ ਖਹਿਰਾ ਦੀ ਪਾਰਟੀ, ਜਾਣੋ ਕਿਹੜਾ ਹੈ ਚੋਣ ਨਿਸ਼ਾਨ!

Sunday, Apr 14, 2019 - 06:24 PM (IST)

ਰਜਿਸਟਰ ਹੋਈ ਖਹਿਰਾ ਦੀ ਪਾਰਟੀ, ਜਾਣੋ ਕਿਹੜਾ ਹੈ ਚੋਣ ਨਿਸ਼ਾਨ!

ਜਲੰਧਰ : ਬਠਿੰਡਾ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਰਜਿਸਟਰ ਹੋ ਗਈ ਹੈ। ਪਾਰਟੀ ਦੇ ਰਜਿਸਟਰ ਹੋਣ ਤੋਂ ਬਾਅਦ ਜਲਦ ਹੀ ਚੋਣ ਕਮਿਸ਼ਨ ਵਲੋਂ ਪੰਜਾਬ ਏਕਤਾ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਜਾਵੇਗਾ। ਫਿਲਹਾਲ ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਖਹਿਰਾ ਨੇ 'ਟਰੈਕਟਰ' ਨੂੰ ਪਾਰਟੀ ਦੇ ਚੋਣ ਨਿਸ਼ਾਨ ਵਜੋਂ ਚੁਣਿਆ ਹੈ। ਟ੍ਰੈਕਟਰ ਦੀ ਚੋਣ ਸੁਖਪਾਲ ਖਹਿਰਾ ਨੇ ਚੋਣ ਨਿਸ਼ਾਨ 'ਟਾਰਚ ਅਤੇ ਹਾਕੀ' ਦੀ ਥਾਂ 'ਤੇ ਕੀਤੀ ਹੈ। 
ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਹਮਖਿਆਲੀ ਧਿਰਾਂ ਨਾਲ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਬੈਨਰ ਹੇਠ ਚੋਣ ਲੜ ਰਹੀ ਹੈ। ਜਮਹੂਰੀ ਗਠਜੋੜ ਵਲੋਂ ਪੰਜਾਬ ਦੀਆਂ 3 ਲੋਕ ਸਭਾ ਸੀਟਾਂ ਬਠਿੰਡਾ, ਖਡੂਰ ਸਾਹਿਬ ਤੇ ਫਰਦੀਕਟ ਪੰਜਾਬ ਏਕਤਾ ਪਾਰਟੀ ਨੂੰ ਦਿੱਤੀਆਂ ਗਈਆਂ ਹਨ। ਬਠਿੰਡਾ ਤੋਂ ਸੁਖਪਾਲ ਖਹਿਰਾ, ਖਡੂਰ ਸਾਹਿਬ ਤੋਂ ਪਰਮਜੀਤ ਕੌਰ ਖਾਲੜਾ ਅਤੇ ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਨੂੰ ਚੋਣ ਮੈਦਾਨ ਉਤਾਰਿਆ ਗਿਆ ਹੈ।


author

Gurminder Singh

Content Editor

Related News