ਵਿਧਾਨ ਸਭਾ ਸਪੀਕਰ ਸਾਹਮਣੇ ਪੇਸ਼ ਹੋਣਗੇ ''ਖਹਿਰਾ ਤੇ ਸੰਦੋਆ''!
Tuesday, Oct 22, 2019 - 10:40 AM (IST)

ਚੰਡੀਗੜ੍ਹ (ਵਰੁਣ) : ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਦੇ ਮਾਮਲੇ 'ਚ 22 ਅਕਤੂਬਰ ਨੂੰ ਸੁਖਪਾਲ ਖਹਿਰਾ, ਅਮਰਜੀਤ ਸੰਦੋਆ ਅਤੇ ਮਾਸਟਰ ਬਲਦੇਵ ਸਿੰਘ ਨੇ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਾਹਮਣੇ ਪੇਸ਼ ਹੋਣਾ ਸੀ। ਮਾਸਟਰ ਬਲਦੇਵ ਸਿੰਘ ਨੇ ਤਾਂ ਸਪੀਕਰ ਨੂੰ ਚਿੱਠੀ ਲਿਖ ਕੇ ਹੋਰ ਸਮਾਂ ਮੰਗ ਲਿਆ ਹੈ, ਜਦੋਂ ਕਿ ਸੁਖਪਾਲ ਖਹਿਰਾ ਅਤੇ ਅਮਰਜੀਤ ਸੰਦੋਆ ਸਪੀਕਰ ਸਾਹਮਣੇ ਪੇਸ਼ ਹੋ ਸਕਦੇ ਹਨ।