ਜ਼ਮੀਰ ਬਚਾਉਣ ਲਈ ਲੋਕਾਂ ਦੇ ਅੱਗੇ ਪਿੱਛੇ ਫਿਰ ਰਿਹਾ ਖਹਿਰਾ : ਸਿੱਧੂ (ਵੀਡੀਓ)

Sunday, Jul 29, 2018 - 11:08 AM (IST)

ਨਾਭਾ (ਰਾਹੁਲ ਖੁਰਾਣਾ) : ਪੰਜਾਬ ਦੀ ਸਿਆਸਤ 'ਚ ਸੁਖਪਾਲ ਖਹਿਰਾ ਦੀ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਕੀਤੀ ਗਈ ਛੁੱਟੀ ਇਕ ਵੱਡਾ ਮੁੱਦਾ ਬਣਿਆ ਹੋਇਆ ਹੈ। ਇਸੇ ਮੁੱਦੇ 'ਤੇ ਬੋਲਦੇ ਹੋਏ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਖਹਿਰਾ ਆਪਣੀ ਜ਼ਮੀਰ ਬਚਾਉਣ ਲਈ ਲੋਕਾਂ ਦੇ ਅੱਗੇ ਪਿੱਛੇ ਫਿਰ ਰਿਹਾ ਹੈ ਅਤੇ ਕੇਜਰੀਵਾਲ ਇਕ ਤਾਨਾਸ਼ਾਹੀ ਤਰੀਕੇ ਨਾਲ ਪਾਰਟੀ ਨੂੰ ਚਲਾ ਰਿਹਾ ਹੈ। ਇਸਦੇ ਨਾਲ ਹੀ ਸਿੱਧੂ ਨੇ ਇਹ ਵੀ ਸਾਫ ਕੀਤਾ ਕਿ ਕਾਂਗਰਸ ਲੋਕ ਸਭਾ ਚੋਣਾਂ ਕਦੇ ਵੀ 'ਆਪ' ਨਾਲ ਰਲ ਕੇ ਨਹੀਂ ਲੜੇਗੀ। 
ਬਲਬੀਰ ਸਿੱਧੂ ਨਾਭਾ ਵਿਖੇ ਬੀੜ ਦੁਸਾਂਝ ਸਥਿਤ ਕੇਂਦਰੀ ਮੱਝ ਖੋਜ ਕੇਂਦਰ ਦਾ ਦੌਰਾ ਕਰਨ ਪਹੁੰਚੇ ਹੋਏ ਸਨ। ਜਿੱਥੇ  ਉਨ੍ਹਾਂ ਸੰਸਥਾ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਨਵੀਂ ਨਸਲ ਦੀਆਂ ਨੀਲੀ ਰਾਵੀ ਮੱਝਾਂ ਤੇ ਨਸਲ ਸੁਧਾਰ ਦੇ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ।


Related News