''ਸੁਖਨਾ ਝੀਲ'' ਦੇ ਪਾਣੀ ਦੇ ਪੱਧਰ ਨਾਲ ਵਧੇਗੀ ਬੀਡ ਦੀ ਸਮੱਸਿਆ

Monday, Feb 25, 2019 - 10:51 AM (IST)

''ਸੁਖਨਾ ਝੀਲ'' ਦੇ ਪਾਣੀ ਦੇ ਪੱਧਰ ਨਾਲ ਵਧੇਗੀ ਬੀਡ ਦੀ ਸਮੱਸਿਆ

ਚੰਡੀਗੜ੍ਹ (ਵਿਜੇ) : ਸੁਖਨਾ ਝੀਲ ਦੇ ਪਾਣੀ ਦੇ ਪੱਧਰ ਨੇ ਜਿੱਥੇ ਇਸ ਸਾਲ ਪਾਣੀ ਦੀ ਕਿੱਲਤ ਨੂੰ ਦੂਰ ਕੀਤਾ ਹੈ, ਉੱਥੇ ਹੀ ਇਕ ਹੋਰ ਪਰੇਸ਼ਾਨੀ ਵੀ ਵਧਣ ਵਾਲੀ ਹੈ। ਝੀਲ 'ਚ ਬੀਡ ਦੀ ਸਮੱਸਿਆ ਨਾਲ ਨਜਿੱਠਣ ਲਈ ਅਜੇ ਤੱਕ ਕੋਈ ਪੁਖਤਾ ਪ੍ਰਬੰਧ ਨਹੀਂ ਹੋ ਸਕੇ ਹਨ। ਅਸਲ 'ਚ ਪਿਛਲੇ ਕੁਝ ਦਿਨਾਂ ਤੋਂ ਹੋਈ ਬਾਰਸ਼ ਕਾਰਨ ਝੀਲ ਦੇ ਪਾਣੀ ਦਾ ਪੱਧਰ ਇੰਨਾ ਹੋ ਚੁੱਕਾ ਹੈ ਕਿ ਬੀਡ ਨੂੰ ਕੱਢਣ ਦੇ ਕੰਮ 'ਚ ਰੁਕਾਵਟ ਆ ਸਕਦੀ ਹੈ। ਮੌਜੂਦਾ ਸਮੇਂ 'ਚ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਬੀਡ ਪੂਰੀ ਤਰ੍ਹਾਂ ਬਾਹਰ ਦਿਖ ਨਹੀਂ ਰਹੀ ਹੈ। ਅਜੇ ਤੱਕ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਨੇ ਬੀਡ ਨੂੰ ਕੱਢਣ ਲਈ ਟੈਂਡਰ ਵੀ ਜਾਰੀ ਨਹੀਂ ਕੀਤਾ।


author

Babita

Content Editor

Related News