ਡਿਪਟੀ ਕਤਲ ਕਾਂਡ: ਬੰਬੀਹਾ ਗਰੁੱਪ ਦੇ ਸਹਿਯੋਗੀ ਗੈਂਗ 'ਤੇ ਪੁਲਸ ਦਾ ਸ਼ੱਕ, ਗੁਰੂਗ੍ਰਾਮ ਦੇ ਗੈਂਗਸਟਰ ਨਾਲ ਜੁੜੇ ਤਾਰ
Saturday, Jul 24, 2021 - 05:16 PM (IST)
ਜਲੰਧਰ (ਵਰੁਣ)- ਸੁਖਮੀਤ ਡਿਪਟੀ ਮਰਡਰ ਕੇਸ ਵਿਚ ਜਲੰਧਰ ਪੁਲਸ ਹੁਣ ਪੂਰੀ ਤਰ੍ਹਾਂ ਨਾਲ ਬੰਬੀਹਾ ਗਰੁੱਪ ਵੱਲੋਂ ਲਈ ਜ਼ਿੰਮੇਵਾਰੀ ’ਤੇ ਜਾਂਚ ਕਰਨ ਵਿਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਬੰਬੀਹਾ ਗਰੁੱਪ ਦੇ ਸਹਿਯੋਗੀ ਗੈਂਗਸਟਰਾਂ ਦੇ ਗਰੁੱਪ ਵੀ ਜਾਂਚ ਦੇ ਦਾਇਰੇ ਵਿਚ ਹਨ, ਜਿਨ੍ਹਾਂ ਵਿਚੋਂ ਗੁਰੂਗ੍ਰਾਮ ਦਾ ਇਕ ਗੈਂਗਸਟਰ ਮੁੱਖ ਹੈ, ਡਿਪਟੀ ਕਤਲ ਕੇਸ ਵਿਚ ਗੁਰੂਗ੍ਰਾਮ ਦੇ ਜਿਸ ਗੈਂਗਸਟਰ ਦਾ ਨਾਂ ਸਾਹਮਣੇ ਆ ਰਿਹਾ ਹੈ, ਉਸ ਖ਼ਿਲਾਫ਼ ਕਤਲ ਦੇ ਲਗਭਗ 5 ਕੇਸ ਦਰਜ ਹਨ ਜਦਕਿ ਰੰਗਦਾਰੀ ਵਸੂਲਣ ਦੇ ਨਾਲ-ਨਾਲ ਕਈ ਮਾਮਲੇ ਉਸ ਦੇ ਖ਼ਿਲਾਫ਼ ਦਰਜ ਹਨ।
ਇਹ ਵੀ ਪੜ੍ਹੋ: ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਗੋਰਾਇਆ ਵਿਖੇ ਨਵ-ਜਨਮੇ ਬੱਚੇ ਦੀ ਪਤੀਲੇ ‘ਚ ਪਾ ਕੇ ਸੁੱਟੀ ਲਾਸ਼
ਇਸ ਗੈਂਗਸਟਰ ਬਾਰੇ ਜਲੰਧਰ ਪੁਲਸ ਦਾ ਕੋਈ ਵੀ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ ਹੈ ਪਰ ਆਉਣ ਵਾਲੇ ਸਮੇਂ ਵਿਚ ਪੁਲਸ ਡਿਪਟੀ ਮਰਡਰ ਕੇਸ ਵਿਚ ਖ਼ੁਲਾਸਾ ਕਰ ਸਕਦੀ ਹੈ। ਬੰਬੀਹਾ ਗਰੁੱਪ ਵੱਲੋਂ ਇਸ ਕਤਲ ਕੇਸ ਦੀ ਲਈ ਗਈ ਜ਼ਿੰਮੇਵਾਰੀ ਤੇ ਜਾਂਚ ਦੀ ਸੂਈ ਉਸ ਸਮੇਂ ਘੁੰਮ ਗਈ ਸੀ ਜਦੋਂ ਪੁਲਸ ਫਰੀਦਕੋਟ ਜੇਲ ਤੋਂ ਗੁਰਦੇਵ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਹੁਣ ਜਿਸ ਗੈਂਗਸਟਰ ਦਾ ਨਾਮ ਸਾਹਮਣੇ ਆ ਰਿਹਾ ਹੈ ਉਹ ਵੀ ਹਰਿਆਣਾ ਪੁਲਸ ਨੂੰ ਲੋੜੀਂਦਾ ਹੈ।
ਇਹ ਵੀ ਪੜ੍ਹੋ: ਮੋਰਿੰਡਾ ਪਹੁੰਚੇ ਨਵਜੋਤ ਸਿੱਧੂ ਬੋਲੇ, 'ਕਿਸਾਨ ਮੋਰਚਾ ਕਿਸੇ ਤੀਰਥ ਨਾਲੋਂ ਘੱਟ ਨਹੀਂ, ਬੁਲਾਉਣ ਤਾਂ ਜਾਵਾਂਗਾ ਨੰਗੇ ਪੈਰ
ਗੁਰੂਗ੍ਰਾਮ ਦਾ ਇਹ ਗੈਂਗਸਟਰ ਇਲਾਕੇ ਦੇ ਦਾਊਦ ਇਬਰਾਹਿਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਜੇਲ੍ਹ ਚੋਂ ਫ਼ਰਾਰ ਹੋਣ ਤੋਂ ਬਾਅਦ ਉਹ ਨਕਲੀ ਪਾਸਪੋਰਟ ਬਣਾ ਕੇ ਦੁਬਈ ਚਲਾ ਗਿਆ ਸੀ, ਜਿੱਥੇ ਉਸ ਨੇ ਕ੍ਰਿਕਟ ਮੈਚਾਂ 'ਤੇ ਸੱਟਾ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਜਦਕਿ ਰੰਗਦਾਰੀ ਨੂੰ ਲੈ ਕੇ ਉਹ ਇਕ ਬੁੱਕੀ ਦਾ ਕਤਲ ਕਰ ਚੁੱਕਾ ਹੈ। ਇਸ ਗੈਂਗ ਵਿਚ ਪੰਜਾਬ ਦੇ ਨੌਜਵਾਨ ਵੀ ਮੈਂਬਰ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਗੈਂਗਸਟਰ ਦੇ ਨਾਂ ਦੇ ਆਉਣ ਤੋਂ ਬਾਅਦ ਪੁਲਸ ਹੁਣ ਇਸ ਦਾ ਲੋਕਲ ਲਿੰਕ ਵੀ ਲੱਭ ਰਹੀ ਹੈ। ਫਿਲਹਾਲ ਇਸ ਨੂੰ ਲੈ ਕੇ ਕਿਸੇ ਵੀ ਪੁਲਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ।
ਇਹ ਵੀ ਪੜ੍ਹੋ: ਸਿੱਧੂ ਦੀ ਪ੍ਰਧਾਨਗੀ ਤੋਂ ਬਾਅਦ ਹਰੀਸ਼ ਰਾਵਤ ਹੁਣ ਜਾਣਗੇ ਉਤਰਾਖੰਡ, ਪੰਜਾਬ ’ਚ ਬਣੇਗਾ ਨਵਾਂ ਮੁਖੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ