ਰੰਧਾਵਾ ਦਾ ED ''ਤੇ ਦੋਸ਼, ਕਿਹਾ-ਚੰਨੀ ਦੇ ਰਿਸ਼ਤੇਦਾਰਾਂ ’ਤੇ ਤਾਂ ਛਾਪੇ ਮਾਰੇ ਪਰ ਮਜੀਠੀਆ ਦੇ ਕੇਸ ਵੱਲ ਨਹੀਂ ਦਿੱਤਾ ਧਿਆਨ

Sunday, Jan 23, 2022 - 10:29 AM (IST)

ਰੰਧਾਵਾ ਦਾ ED ''ਤੇ ਦੋਸ਼, ਕਿਹਾ-ਚੰਨੀ ਦੇ ਰਿਸ਼ਤੇਦਾਰਾਂ ’ਤੇ ਤਾਂ ਛਾਪੇ ਮਾਰੇ ਪਰ ਮਜੀਠੀਆ ਦੇ ਕੇਸ ਵੱਲ ਨਹੀਂ ਦਿੱਤਾ ਧਿਆਨ

ਜਲੰਧਰ (ਧਵਨ)- ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਈ. ਡੀ. ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਖ਼ਿਲਾਫ਼ ਤਾਂ ਛਾਪੇ ਮਾਰੇ ਹਨ ਪਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਪੁਰਾਣੇ ਕੇਸ ਵੱਲ ਧਿਆਨ ਨਹੀਂ ਦਿੱਤਾ ਜੋ ਈ. ਡੀ. ਦੀਆਂ ਫਾਈਲਾਂ ਵਿਚ ਦੱਬਿਆ ਪਿਆ ਹੈ। ਕੇਂਦਰ ਸਰਕਾਰ, ਈ. ਡੀ. ਅਤੇ ਬਿਕਰਮ ਮਜੀਠੀਆ ’ਤੇ ਸਿੱਧਾ ਹਮਲਾ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਮਜੀਠੀਆ ਮੁੱਖ ਮੰਤਰੀ ਚੰਨੀ ’ਤੇ ਸਿਆਸੀ ਹਮਲੇ ਬੋਲ ਰਹੇ ਹਨ ਕਿਉਂਕਿ ਮੁੱਖ ਮੰਤਰੀ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।

ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਮਾਫ਼ੀਆ ਦੇ ਮਾਮਲੇ ’ਚ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੂਬੇ ਦੀ ਸੱਤਾ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ’ਚ ਰਹੀ ਉਦੋਂ ਤੱਕ ਮਾਫ਼ੀਆ ਦਾ ਨਾਂ ਪੰਜਾਬ ’ਚ ਸੁਣਿਆ ਨਹੀਂ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪਤਾ ਨਹੀਂ ਵੱਡੇ ਬਾਦਲ ਦੀਆਂ ਕੀ ਮਜਬੂਰੀਆਂ ਹਨ, ਜੋ ਉਹ ਖੁੱਲ੍ਹ ਕੇ ਬੋਲ ਨਹੀਂ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਰਾਜਨੀਤੀ ’ਚ ਜਦੋਂ ਤੋਂ ਮਜੀਠੀਆ ਨੇ ਕਦਮ ਰੱਖੇ ਉਦੋਂ ਤੋਂ ਮਾਫ਼ੀਆ ਦਾ ਜਨਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਜਿੰਨਾ ਨੁਕਸਾਨ ਮਜੀਠੀਆ ਨੇ ਕੀਤਾ ਹੈ ਓਨਾ ਕੋਈ ਵੀ ਨਹੀਂ ਕਰ ਸਕਿਆ। ਉਨ੍ਹਾਂ ਹੈਰਾਨਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਦੀਆਂ ਕੀ ਮਜਬੂਰੀਆਂ ਹਨ, ਜਿਸ ਕਾਰਨ ਉਹ ਵੀ ਖਾਮੋਸ਼ ਰਹਿੰਦੇ ਹਨ।

ਇਹ ਵੀ ਪੜ੍ਹੋ: ਟਕਸਾਲੀ ਆਗੂਆਂ ਦੇ 'ਆਪ' ਛੱਡਣ ਦਾ ਵੈਸਟ ਦੇ ਨਾਲ-ਨਾਲ ਜਲੰਧਰ ਕੈਂਟ ’ਤੇ ਵੀ ਪੈਣ ਲੱਗਾ ਅਸਰ

ਉਨ੍ਹਾਂ ਕਿਹਾ ਕਿ ਸੂਬੇ ਦੀ ਰਾਜਨੀਤੀ ’ਚ ਡਰੱਗ ਮਾਫ਼ੀਆ, ਰੇਤ ਅਤੇ ਮਾਈਨਿੰਗ ਮਾਫ਼ੀਆ, ਗੁੰਡਾ ਤੱਤ ਆਦਿ ਨਾਂ ਸਾਬਕਾ ਅਕਾਲੀ ਸਰਕਾਰ ਦੇ ਸਮੇਂ ਪ੍ਰਚੱਲਿਤ ਹੋਏ ਸਨ। ਰੰਧਾਵਾ ਨੇ ਕਿਹਾ ਕਿ ਮਜੀਠੀਆ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਆਪਣਾ ਗੁਲਾਮ ਸਮਝਦੇ ਹਨ। ਉਨ੍ਹਾਂ ਦੀ ਮਾਨਸਿਕਤਾ ਅਜੇ ਤੱਕ ਬਦਲੀ ਨਹੀਂ ਹੈ। ਜਲਿਆਂਵਾਲਾ ਬਾਗ ਦੇ ਕਾਂਡ ਤੋਂ ਬਾਅਦ ਜਨਰਲ ਅਡਵਾਇਰ ਮਜੀਠੀਆ ਦੇ ਘਰ ’ਤੇ ਗਏ ਸਨ। ਇਹ ਗੱਲ ਮਾਝੇ ਦੇ ਲੋਕ ਅੱਜ ਵੀ ਜਾਣਦੇ ਹਨ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਅੰਦਰਖਾਤੇ ਅਕਾਲੀ ਦਲ ਦੀ ਮਦਦ ਕਰਨ ’ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਈ. ਡੀ. ਦਾ ਦਬਾਅ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਸਮਝ ’ਚ ਆਉਂਦਾ ਹੈ। ਉਹ ਸ਼ਾਇਦ ਇਸ ਦਬਾਅ ਦੇ ਕਾਰਨ ਚੁੱਪ ਰਹੇ ਹਨ।

ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਦਾ ਕਾਂਗਰਸ ’ਤੇ ਤੰਜ, ਕਿਹਾ-CM ਚੰਨੀ ਦੇ ਘਰ ਰੇਡ ਹੁੰਦੀ ਤਾਂ ਬਹੁਤ ਕੁਝ ਮਿਲਦਾ

ਰੰਧਾਵਾ ਨੇ ਕਿਹਾ ਕਿ ਈ. ਡੀ. ਨੇ ਮੁੱਖ ਮੰਤਰੀ ਚੰਨੀ ਦੀ ਲੋਕਪ੍ਰਿਯਤਾ ਤੋਂ ਘਬਰਾ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾਇਆ ਹੈ ਤਾਂ ਕਿ ਚੰਨੀ ਦੀ ਲੋਕਪ੍ਰਿਯਤਾ ਨੂੰ ਖ਼ਰਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਐੱਸ. ਸੀ. ਅਤੇ ਹਿੰਦੂ ਭਾਈਚਾਰਾ ਪੂਰੀ ਤਰ੍ਹਾਂ ਕਾਂਗਰਸ ਦੇ ਨਾਲ ਹੈ ਅਤੇ ਚੋਣਾਂ ’ਚ ਉਨ੍ਹਾਂ ਦਾ ਪੂਰਾ ਸਮਰਥਨ ਕਾਂਗਰਸ ਨੂੰ ਮਿਲੇਗਾ ਕਿਉਂਕਿ ਕਾਂਗਰਸ ਹੀ ਸੂਬੇ ’ਚ ਸਥਿਰ ਸਰਕਾਰ ਦੇ ਸਕਦੀ ਹੈ ਅਤੇ ਪੰਜਾਬ ’ਚ ਕਾਂਗਰਸ ਦਾ ਸੱਤਾ ’ਚ ਰਹਿਣਾ ਅਮਨ-ਸ਼ਾਂਤੀ ਅਤੇ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਉਪ-ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਸਵਾਲ ਪੁੱਛਦੇ ਹਨ ਕਿ ਚੰਨੀ ਦੇ ਰਿਸ਼ਤੇਦਾਰਾਂ ਤੋਂ ਬਾਅਦ ਕੀ ਈ. ਡੀ. ਅਕਾਲੀ ਨੇਤਾਵਾਂ ਵੱਲ ਵੀ ਧਿਆਨ ਦੇਵੇਗੀ। ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਤੋਂ ਇਸ ਦਾ ਜਵਾਬ ਮੰਗਦੇ ਹਨ।

ਇਹ ਵੀ ਪੜ੍ਹੋ: ਬੇਅੰਤ ਕੌਰ ਮਾਮਲੇ 'ਚ ਗ੍ਰਿਫ਼ਤਾਰ ਨੌਜਵਾਨ ਨੇ ਚਾੜ੍ਹਿਆ ਚੰਨ੍ਹ, ਕੀਤਾ ਇਹ ਕਾਰਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News