ਗੁਰਦੁਆਰੇ ਉਖਾੜਨ ਦੇ ਬਿਆਨ 'ਤੇ ਭੜਕੇ ਸੁਖਜਿੰਦਰ ਰੰਧਾਵਾ, ਕਿਹਾ ਪਰਚਾ ਦਰਜ ਕਰਵਾਉਣ ਭਾਜਪਾਈ ਸਿੱਖ ਆਗੂ
Wednesday, Nov 08, 2023 - 02:14 AM (IST)
ਅੰਮ੍ਰਿਤਸਰ (ਸਰਬਜੀਤ): ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਰਾਜਸਥਾਨ ਕਾਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਜਸਥਾਨ ਵਿਚ ਸਿੱਖ ਅਬਾਦੀ ਵਾਲੇ ਲੋਕ ਸਭਾ ਹਲਕੇ ਅਲਵਰ ਦੇ ਵਿਚ ਪੈਂਦੇ ਤਿਜਾਰਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਬਾਬਾ ਬਾਲਕ ਨਾਥ ਦੀ ਸਿਆਸੀ ਕਾਨਫਰੰਸ ਜਿਸ ਵਿਚ ਮੰਚ ਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀ ਹਾਜ਼ਰੀ ਵਿਚ ਭਾਜਪਾ ਆਗੂ ਸੰਦੀਪ ਦਾਹੀਆ ਵੱਲੋਂ ਇਹ ਕਹਿਣਾ ਕਿ ਗੁਰਦੁਆਰੇ ਨਾਸੂਰ ਬਣ ਗਏ ਹਨ। ਇਹ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਤੇ ਜਜਬਾਤਾਂ ਨੂੰ ਨਾਪਣ ਦਾ ਘਟੀਆ ਉਪਰਾਲਾ ਕੀਤਾ ਗਿਆ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਸੂਬੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸਮਖਾਸ ਮੁੱਖ ਮੰਤਰੀ ਨੇ ਭਾਜਪਾ ਦੀ ਇਸ ਘਟੀਆ ਤੇ ਵਿਵਾਦਤ ਟਿੱਪਣੀ ਤੇ ਤਾੜੀਆਂ ਮਾਰਕੇ ਉਸਦੀ ਸਰਾਹਨਾ ਕੀਤੀ ਜਿਸਦੀ ਵੀਡੀਓ ਦੇਸ਼ਾਂ ਵਿਦੇਸ਼ਾਂ ਵਿਚ ਬੈਠੀਆਂ ਸਿੱਖ ਸੰਗਤਾਂ ਨੇ ਵੇਖੀ ਤੇ ਸੁਣੀ।
ਇਹ ਖ਼ਬਰ ਵੀ ਪੜ੍ਹੋ - ਵਾਲ-ਵਾਲ ਬਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਾਈਵੋਲਟੇਜ ਕਰੰਟ ਲੱਗਣ ਤੋਂ ਹੋਇਆ ਬਚਾਅ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਜਪਾਈ ਸਿੱਖ ਆਗੂਆਂ ਨੇ ਇਸ ਦਾ ਗੰਭੀਰ ਨੋਟਿਸ ਕਿਉਂ ਨਹੀਂ ਲਿਆ, ਕੀ ਇਸ ਸ਼ਰਾਰਤੀ ਨੂੰ ਸਿਰਫ ਪਾਰਟੀ ਵਿੱਚੋਂ ਕੱਢ ਦੇਣਾ ਹੀ ਕਾਫ਼ੀ ਸੀ, ਸਟੇਜ ਤੇ ਬੈਠੇ ਆਗੂ ਵੀ ਓਨੇ ਹੀ ਗੁਨਾਹਗਾਰ ਹਨ, ਜਿੰਨਾ ਬੋਲਣ ਵਾਲਾ ਸੀ ਪਰ ਮੈਂ ਆਪਣੇ ਵੀਰ ਮਨਜਿੰਦਰ ਸਿੰਘ ਸਿਰਸਾ ਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਖਾਸ ਤੌਰ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਾਹਿਬ ਨੂੰ ਬੇਨਤੀ ਕਰਦਾਂ ਕਿ ਉਨ੍ਹਾਂ ਨੇ ਇਸ ਆਗੂ ਤੇ ਪਰਚਾ ਕਿਉਂ ਨਹੀਂ ਦਰਜ ਕਰਵਾਇਆ ਤੇ ਸਟੇਜ ਤੇ ਬੈਠੇ ਆਗੂਆਂ ਵਿਰੁੱਧ ਕਿਉਂ ਨਹੀਂ ਟਿੱਪਣੀ ਕੀਤੀ ਕਿਉਂਕਿ ਉਹ ਭਾਜਪਾ ਹਾਈਕਮਾਂਡ ਦੇ ਅਤਿ ਨਜਦੀਕੀ ਤੇ ਵਫ਼ਾਦਾਰ ਸੀ, ਇਸ ਲਈ ਚੁੱਪ ਹੋ। ਸਿਰਸਾ ਜੀ ਤੁਸੀਂ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਾਖੂਬੀ ਸਮਝਦੇ ਹੋ ਤੁਹਾਡੇ ਤੋਂ ਸਿੱਖਾਂ ਨੂੰ ਆਸ ਸੀ ਕਿ ਤੁਸੀਂ ਜ਼ਰੂਰ ਯੂ. ਪੀ. ਦੇ ਮੁੱਖ ਮੰਤਰੀ ਵਿਰੁੱਧ ਵੀ ਟਿੱਪਣੀ ਕਰੋਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8