ਜਲਾਲਾਬਾਦ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸੁਖਬੀਰ ਬਾਦਲ ''ਤੇ ਵਿੰਨ੍ਹਿਆ ਨਿਸ਼ਾਨਾ

03/15/2021 6:20:04 PM

ਜਲਾਲਾਬਾਦ (ਟਿੰਕੂ ਨਿਖੰਜ): ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਜਲਾਲਾਬਾਦ ਦੇ ਪੀ.ਏ.ਡੀ ਬੈਂਕ ਦੇ ਨਿਰੀਖਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੰਧਾਵਾ ਨੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਵਿਨਿ੍ਆ ਹੈ। ਉਨ੍ਹਾਂ ਨੇ ਨਿਸ਼ਾਨਾ ਵਿਨ੍ਹੰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਕੋਲ ਯੋਗ ਉਮੀਦਵਾਰ ਨਾ ਹੋਣ ਕਾਰਨ ਖ਼ੁਦ ਹੀ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਤੋਂ ਚੋਣ ਲੜਨ ਲਈ ਕਿਹਾ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਹੀ ਚੋਣਾਂ ਲੜਨੀਆਂ ਪੈਣਗੀਆਂ ਅਤੇ 2022 ਦੀਆਂ ਚੋਣਾਂ ’ਚ ਲੋਕ ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਕਰਨਗੇ। ਰੰਧਾਵਾ ਨੇ ਸੁਖਬੀਰ ਬਾਦਲ ’ਤੇ ਵਰ੍ਹਦੇ ਹੋਏ ਕਿਹਾ ਕਿ ਪੰਜਾਬ ਮੰਗਦਾ ਹੈ ਜਵਾਬ ਚਿੱਟੇ ਦਾ ਦਿਉਂ ਹਿਸਾਬ। ਇਨ੍ਹਾਂ ਨੇ ਆਪਣੀ ਸੱਤਾ ’ਚ ਰੱਜ ਕੇ ਚਿੱਟੇ ਦਾ ਵਾਪਰ ਕੀਤਾ ਅਤੇ ਨੌਜਵਾਨ ਪੀੜ੍ਹੀ ਦਾ ਖਿਲਵਾੜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਚਿੱਟਾ ਬੰਦ ਤਾਂ ਨਹੀਂ ਕਰ ਸਕੀ ਪਰ ਰੋਕ ਜ਼ਰੂਰ ਲਗਾਈ ਹੈ।ਰੰਧਾਵਾ ਨੇ ਭਾਜਪਾ ਦੇ ਆਗੂ ਤਰੁਣ ਚੁੱਘ ’ਤੇ ਵਰ੍ਹਦੇ ਹੋਏ ਕਿਹਾ ਕਿ ਉਹ ਆਪਣਾ ਦਿਮਾਗੀ ਸੰਤੁਲਨ ਵਿਗਾੜ ਚੁੱਕੇ ਹਨ ਅਤੇ ਹੁਣ ਸਾਨੂੰ ਅਮ੍ਰਿੰਤਸਰ ਦਾ ਪਾਗਲ ਖਾਨਾ ਇਨ੍ਹਾਂ ਲੋਕਾਂ ਵਾਸਤੇ ਦੁਬਾਰਾ ਖੋਲ੍ਹਣਾ ਪਵੇਗਾ।

ਇਹ ਵੀ ਪੜ੍ਹੋ: ਬੇਰਹਿਮ ਅਧਿਆਪਕ, 6ਵੀਂ 'ਚ ਪੜ੍ਹਦੇ ਬੱਚੇ ਦਾ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ, ਘਰ ਪਹੁੰਚਦਿਆਂ ਹੀ ਹੋਇਆ ਬੇਹੋਸ਼ (ਵੀਡੀਓ)

ਦੱਸ ਦੇਈਏ ਕਿ ਰੰਧਾਵਾ ਅੱਜ ਜਲਾਲਾਬਾਦ ਦੇ ਪੀ.ਏ.ਡੀ. ਬੈਂਕ ਦੇ ਨਿਰੀਖਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਹਨ। ਉੱਥੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੋਨ ਬਹੁਤ ਹੀ ਘੱਟ ਵਿਆਜ਼ ’ਤੇ ਦੇ ਕੇ ਦੁਬਾਰਾ ਬੈਂਕ ਨੂੰ ਏ.ਗ੍ਰੇਡ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕੁੱਲ 87 ਬਰਾਂਚਾਂ ਹਨ, ਜਿਨ੍ਹਾਂ ’ਚੋਂ 57 ਬ੍ਰਾਚਾਂ ਡੀ.ਗਰੇਡ ਤੇ ਹਨ। ਉਨ੍ਹਾਂ ਨੂੰ ਏ.ਗ੍ਰੇਡ ’ਤੇ ਲਿਆਂਦਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਬੈਂਕ ’ਚ ਰਾਜਨੀਤੀ ਲੋਕਾਂ ਨੇ ਅਧਿਕਾਰੀਆਂ ਕੋਲ ਗ਼ਲਤ ਢੰਗ ਨਾਲ ਲੋਨ ਕਰਵਾ ਕੇ ਇਸ ਬੈਂਕ ਦਾ ਗ੍ਰਾਂਫ ਨੀਵਾਂ ਕੀਤਾ ਹੈ ਅਤੇ ਉਨ੍ਹਾਂ ਰਾਜਨੀਤੀ ਲੋਕਾਂ ਤੇ ਸਬੰਧਿਤ ਅਧਿਕਾਰੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸੰਗਰੂਰ ਦੀ ਪੰਚਾਇਤ ਦਾ ਅਨੋਖਾ ਫ਼ੈਸਲਾ, ਬੱਚਿਆਂ ਨੂੰ ਛੋਟੀ ਜਿਹੀ ਗ਼ਲਤੀ ਦੀ ਦਿੱਤੀ ਤਾਲਿਬਾਨੀ ਸਜ਼ਾ (ਵੀਡੀਓ)

 ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਰਮਿੰਦਰ ਆਵਲਾ, ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਤੋਂ  ਇਲਾਵਾ ਮਾਰਕਿਟ ਕਮੇਟੀ ਦੇ ਚੇਅਰਮੈਨ ਰਾਜ ਬਖ਼ਸ਼ ਕੰਬੋਜ ,ਪੀ.ਏ.ਡੀ.ਬੀ ਦੇ ਚੇਅਰਮੈਨ ਸ਼ੰਟੀ ਕਪੂਰ, ਵਾਇਸ ਚੇਅਰਮੈਨ ਗੁਰਪ੍ਰੀਤ ਵਿਰਕ, ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਸੰਧੂ , ਐੱਸ.ਡੀ.ਐਮ ਜਲਾਲਾਬਾਦ ਸ.ਸੂਬਾ ਸਿੰਘ ਸਣੇ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਸਬੰਧਿਤ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ:  ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਤੇ ਦਵਿੰਦਰ ਘੁਬਾਇਆ ਵੱਲੋਂ ਇੱਕ-ਦੂਜੇ 'ਤੇ 'ਤੁਹਮਤਬਾਜ਼ੀ' ਸ਼ੁਰੂ


Shyna

Content Editor

Related News