ਮੰਤਰੀ ਮੰਡਲ ਦੀ ਬੈਠਕ ’ਚ ਨਹੀਂ ਪੁੱਜੇ ਮੰਤਰੀ ''ਸੁਖਜਿੰਦਰ ਰੰਧਾਵਾ''
Thursday, Apr 29, 2021 - 09:33 AM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਮੰਤਰੀ ਮੰਡਲ ਦੀ ਬੁੱਧਵਾਰ ਨੂੰ ਹੋਈ ਬੈਠਕ 'ਚੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗੈਰ-ਹਾਜ਼ਰ ਰਹੇ। ਰੰਧਾਵਾ ਦੀ ਗੈਰ-ਮੌਜੂਦਗੀ ਇਸ ਮਾਇਨੇ ਨਾਲ ਕਾਫ਼ੀ ਅਹਿਮ ਹੈ ਕਿਉਂਕਿ ਉਨ੍ਹਾਂ ਨੇ ਪਿਛਲੀ ਮੰਤਰੀ ਮੰਡਲ ਦੀ ਬੈਠਕ ਵਿਚ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਮੁੱਖ ਮੰਤਰੀ ਨੇ ਬੈਠਕ ਵਿਚ ਉਨ੍ਹਾਂ ਦਾ ਅਤਸੀਫ਼ਾ ਪਾੜ ਦਿੱਤਾ ਸੀ।
ਇਹ ਵੀ ਪੜ੍ਹੋ : ਬਠਿੰਡਾ 'ਚ ਮਹਿੰਦਰਾ ਦੇ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, ਦੇਖੋ ਘਟਨਾ ਦਾ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ
ਦੱਸਿਆ ਜਾ ਰਿਹਾ ਹੈ ਕਿ ਅਸਤੀਫ਼ਾ ਪਾੜ ਦੇਣ ਤੋਂ ਬਾਅਦ ਵੀ ਰੰਧਾਵਾ ਦੀ ਨਾਰਾਜ਼ਗੀ ਦੂਰ ਨਹੀਂ ਹੋਈ ਹੈ। ਪਿਛਲੀ ਕੈਬਨਿਟ ਬੈਠਕ ਵਿਚ ਬੇਅਦਬੀ ਤੇ ਗੋਲੀਕਾਂਡ ਦੇ ਮਾਮਲੇ ਨੂੰ ਲੈ ਕੇ ਰੰਧਾਵਾ ਨੇ ਕਾਫ਼ੀ ਤਲਖ ਤੇਵਰ ਦਿਖਾਏ ਸਨ। ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਅਸਤੀਫ਼ਾ ਤੱਕ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਘਰੇਲੂ ਝਗੜੇ ਕਾਰਨ ASI ਨੇ ਸਰਵਿਸ ਰਿਵਾਲਵਰ ਨਾਲ ਭਰਾ ਨੂੰ ਮਾਰੀ ਗੋਲੀ
ਮੰਨਿਆ ਜਾ ਰਿਹਾ ਸੀ ਕਿ ਬੁੱਧਵਾਰ ਨੂੰ ਹੋਈ ਬੈਠਕ ਵਿਚ ਸੁਖਜਿੰਦਰ ਰੰਧਾਵਾ ਇਕ ਵਾਰ ਫਿਰ ਬੇਅਦਬੀ-ਗੋਲੀਕਾਂਡ ਮੁੱਦੇ ’ਤੇ ਮੁੱਖ ਮੰਤਰੀ ਦੇ ਸਾਹਮਣੇ ਆ ਸਕਦੇ ਸਨ ਪਰ ਉਹ ਗੈਰ-ਹਾਜ਼ਰ ਰਹੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ