ਸਿਹਤ ਮਹਿਕਮੇ ਦੀ ''ਕੋਰੋਨਾ'' ਰਿਪੋਰਟ ਨੇ ਮੰਤਰੀ ''ਰੰਧਾਵਾ'' ਨੂੰ ਕੀਤਾ ਹੈਰਾਨ, ਇਹ ਹੈ ਪੂਰਾ ਮਾਮਲਾ

Monday, Mar 01, 2021 - 02:35 PM (IST)

ਸਿਹਤ ਮਹਿਕਮੇ ਦੀ ''ਕੋਰੋਨਾ'' ਰਿਪੋਰਟ ਨੇ ਮੰਤਰੀ ''ਰੰਧਾਵਾ'' ਨੂੰ ਕੀਤਾ ਹੈਰਾਨ, ਇਹ ਹੈ ਪੂਰਾ ਮਾਮਲਾ

ਚੰਡੀਗੜ੍ਹ (ਭਾਸ਼ਾ) : ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਿਹਤ ਮਹਿਕਮੇ ਦੀ ਜਾਂਚ 'ਚ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸਨ ਅਤੇ ਇਕ ਦਿਨ ਬਾਅਦ ਹੀ ਪੀ. ਜੀ. ਆਈ. ਐੱਮ. ਈ. ਆਰ. 'ਚ ਹੋਈ ਜਾਂਚ 'ਚ ਉਨ੍ਹਾਂ ਦੀ ਕੋਵਿਡ-19 ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਮੰਤਰੀ ਖ਼ੁਦ ਵੀ ਹੈਰਾਨ ਹਨ। ਨਿੱਜੀ ਲੈਬ 'ਚ ਮੰਤਰੀ ਵੱਲੋਂ ਕਰਵਾਈ ਗਈ ਜਾਂਚ ਰਿਪੋਰਟ ਵੀ ਨੈਗੇਟਿਵ ਆਈ ਹੈ।

ਇਹ ਵੀ ਪੜ੍ਹੋ : ਪੰਜਾਬ ਦਾ 'ਬਜਟ ਇਜਲਾਸ' ਅੱਜ ਤੋਂ ਸ਼ੁਰੂ, ਜਾਣੋ ਕਿਸ ਦਿਨ ਸਦਨ 'ਚ ਕੀ ਹੋਵੇਗਾ

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਬਜਟ ਇਜਲਾਸ 'ਚ ਸ਼ਾਮਲ ਹੋਣ ਲਈ ਸਾਰੇ ਵਿਧਾਇਕਾਂ ਅਤੇ ਸਬੰਧਿਤ ਅਧਿਕਾਰੀਆਂ ਦੀ ਕੋਵਿਡ-19 ਜਾਂਚ ਲਾਜ਼ਮੀ ਕੀਤੀ ਗਈ ਹੈ। ਸਿਹਤ ਮਹਿਕਮੇ ਨੇ 25 ਫਰਵਰੀ ਨੂੰ ਰੰਧਾਵਾ ਦਾ ਨਮੂਨਾ ਲਿਆ ਸੀ।

ਇਹ ਵੀ ਪੜ੍ਹੋ : PM ਮੋਦੀ ਨੇ ਏਮਜ਼ 'ਚ ਲਗਵਾਈ 'ਕੋਰੋਨਾ ਵੈਕਸੀਨ', ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ

ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਹੀ ਮੰਤਰੀ ਨੇ 27 ਫਰਵਰੀ ਨੂੰ ਨਿੱਜੀ ਲੈਬ 'ਚ ਆਪਣੀ ਜਾਂਚ ਕਰਵਾਈ। ਸਿਹਤ ਮਹਿਕਮੇ ਨੇ ਆਪਣੀ ਜਾਂਚ ਰਿਪੋਰਟ 'ਚ ਮੰਤਰੀ ਨੂੰ ਕੋਰੋਨਾ ਪਾਜ਼ੇਟਿਵ ਦੱਸਿਆ, ਜਦੋਂ ਕਿ ਨਿੱਜੀ ਲੈਬ ਦੀ ਰਿਪੋਰਟ ਨੈਗੇਟਿਵ ਆਈ।

ਇਹ ਵੀ ਪੜ੍ਹੋ : ਪਿੰਡ ਮਿਹੋਣ ਦੇ 42 ਪਰਿਵਾਰਾਂ ਵੱਲੋਂ ‘ਆਪ’ ’ਚ ਸ਼ਾਮਲ ਹੋਣ ਦਾ ਐਲਾਨ

ਇਸ ਤੋਂ ਬਾਅਦ ਮੰਤਰੀ ਨੇ ਸ਼ਨੀਵਾਰ ਸ਼ਾਮ ਨੂੰ ਪੀ. ਜੀ. ਆਈ. ਐੱਮ. ਈ. ਆਰ. 'ਚ ਤੀਜੀ ਵਾਰ ਜਾਂਚ ਕਰਵਾਈ, ਜਿਸ 'ਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਰੰਧਾਵਾ ਨੇ ਕਿਹਾ ਕਿ ਉਹ ਸਿਹਤ ਅਧਿਕਾਰੀਆਂ ਦੀ ਜਾਂਚ ਰਿਪੋਰਟ ਤੋਂ ਹੈਰਾਨ ਹਨ, ਕਿਉਂਕਿ ਉਨ੍ਹਾਂ ਦੀਆਂ 2 ਹੋਰ ਰਿਪੋਰਟਾਂ ਨੈਗੇਟਿਵ ਆਈਆਂ ਹਨ।
ਨੋਟ : ਕੈਬਨਿਟ ਮੰਤਰੀ ਰੰਧਾਵਾ ਬਾਰੇ ਸਿਹਤ ਮਹਿਕਮੇ ਵੱਲੋਂ ਕੋਰੋਨਾ ਰਿਪੋਰਟ ਬਾਰੇ ਦਿਓ ਰਾਏ
 


author

Babita

Content Editor

Related News