ਰਾਜਾ ਵੜਿੰਗ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਹਮਲਾ

Saturday, Jul 18, 2026 - 06:23 PM (IST)

ਰਾਜਾ ਵੜਿੰਗ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਹਮਲਾ

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਅੰਦਰ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆ ਚੁੱਕਿਆ ਹੈ। ਸਾਬਕਾ ਉੱਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਮੌਜੂਦਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਹੀ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਸਿੱਧੇ ਮੋਰਚਾ ਖੋਲ੍ਹ ਦਿੱਤਾ ਹੈ। 

ਇਕ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿਚ ਰੰਧਾਵਾ ਨੇ ਰਾਜਾ ਵੜਿੰਗ 'ਤੇ ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕਰਨ ਅਤੇ ਉਨ੍ਹਾਂ ਨੂੰ ਜਨਤਕ ਤੌਰ 'ਤੇ ਅਪਮਾਨਤ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ, "ਮੈਂ ਵੜਿੰਗ ਨੂੰ ਆਪਣਾ ਛੋਟਾ ਭਰਾ ਅਤੇ ਨੇਤਾ ਮੰਨਦਾ ਹਾਂ ਪਰ ਉਹ ਜਨਤਕ ਪਲੇਟਫਾਰਮਾਂ 'ਤੇ ਮੈਨੂੰ ਅਪਮਾਨਤ ਕਰ ਦਿੰਦੇ ਹਨ।"

ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! 19,20,21,22 ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert

ਇਸ ਤੋਂ ਇਲਾਵਾ ਉਨ੍ਹਾਂ ਨੇ ਕਾਦੀਆਂ 'ਚ ਪ੍ਰਤਾਪ ਸਿੰਘ ਬਾਜਵਾ ਨਾਲ ਪੁਲਸ ਦੇ ਦੁਰਵਿਵਹਾਰ ਨੂੰ ਬਾਜਵਾ ਦੇ ਹੰਕਾਰ ਅਤੇ ਗਲਤਫਹਿਮੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, "ਜੇਕਰ ਬਾਜਵਾ ਸਾਨੂੰ ਵੀ ਨਾਲ ਲੈ ਜਾਂਦੇ ਤਾਂ ਪੁਲਸ ਵਾਲੇ ਅੱਗੇ-ਅੱਗੇ ਦੌੜਦੇ। ਬਦਸਲੂਕੀ ਕਰਨ ਦੀ ਹਿੰਮਤ ਹੀ ਨਾ ਹੁੰਦੀ।" ਪਾਰਟੀ ਅੰਦਰ ਚੱਲ ਰਹੇ ਕਲੇਸ਼ ਬਾਰੇ ਰੰਧਾਵਾ ਨੇ ਕਿਹਾ ਕਿ ਕਾਂਗਰਸ ਵਿਚ ਕੋਈ ਵੰਡ ਨਹੀਂ ਸਿਰਫ਼ ਵਿਚਾਰਧਾਰਕ ਮਤਭੇਦ ਹਨ। ਹਾਲਾਂਕਿ ਉਨ੍ਹਾਂ ਨੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ। ਰੰਧਾਵਾ ਨੇ ਖੁਲਾਸਾ ਕੀਤਾ ਕਿ ਜਦੋਂ ਵੜਿੰਗ ਪ੍ਰਧਾਨ ਬਣੇ, ਮੈਂ ਉਨ੍ਹਾਂ ਨੂੰ ਦਿੱਲੀ ਤੋਂ ਵਧਾਈ ਸੰਦੇਸ਼ ਭੇਜਿਆ, ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਮੇਰੇ ਛੋਟੇ ਭਰਾ ਵਾਂਗ ਹਨ ਅਤੇ ਮੈਂ ਹਮੇਸ਼ਾ ਉਨ੍ਹਾਂ ਨੂੰ ਆਪਣਾ ਨੇਤਾ ਮੰਨਿਆ ਹੈ ਪਰ ਕਈ ਵਾਰ ਉਹ ਸਟੇਜ 'ਤੇ ਅਜਿਹੇ ਮਜ਼ਾਕ ਕਰਦੇ ਹਨ ਕਿ ਮੈਨੂੰ ਬਹੁਤ ਅਪਮਾਨ ਮਹਿਸੂਸ ਹੁੰਦਾ ਹੈ।

ਆਪਣੀ ਪਾਰਟੀ ਨੂੰ ਬਚਾਉਣ ਲਈ ਹੰਕਾਰ ਛੱਡੋ
ਰੰਧਾਵਾ ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ ਜਾਂ ਸਰਦਾਰ ਦਰਬਾਰਾ ਸਿੰਘ ਵਰਗੀ ਤਾਨਾਸ਼ਾਹੀ ਰਾਜਨੀਤੀ ਮੌਜੂਦਾ ਯੁੱਗ 'ਚ ਕੰਮ ਨਹੀਂ ਕਰ ਸਕਦੀ। ਪਾਰਟੀ ਨੂੰ ਬਚਾਉਣ ਲਈ ਲੀਡਰਸ਼ਿਪ ਨੂੰ ਆਪਣਾ ਹੰਕਾਰ ਛੱਡਣਾ ਪਵੇਗਾ। ਉਨ੍ਹਾਂ ਨੇ ਉਦਾਹਰਣ ਦਿੱਤੀ ਕਿ ਕਿਵੇਂ ਪਾਰਟੀ ਦੇ ਹਿੱਤਾਂ ਦੀ ਖ਼ਾਤਰ ਉਹ ਖ਼ੁਦ ਆਪਣੀ ਪੁਰਾਣੀ ਦੁਸ਼ਮਣੀ ਨੂੰ ਭੁੱਲ ਕੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਦੇ ਘਰ ਗਏ, ਕਿਉਂਕਿ ਇਸ ਸਮੇਂ ਵਿਜੀਲੈਂਸ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕਾਂਗਰਸੀਆਂ ਦੇ ਪਿੱਛੇ ਪਈ ਹੋਈ ਹੈ। 

ਇਹ ਵੀ ਪੜ੍ਹੋ: ਗ੍ਰਿਫ਼ਤਾਰ SHO ਗੁਰਿੰਦਰਜੀਤ ਨਾਗਰਾ ਦੀ ਅਦਾਲਤ 'ਚ ਪੇਸ਼ੀ, ਮਿਲਿਆ 3 ਦਿਨਾਂ ਦਾ ਰਿਮਾਂਡ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News