ਚੰਨੀ ਧੜੇ ਦੀ ਮੀਟਿੰਗ ''ਚ ਰਾਜਾ ਵੜਿੰਗ ਨੂੰ ਨਾ ਸੱਦੇ ਜਾਣ ''ਤੇ ਜਾਣੋ ਕੀ ਬੋਲੇ ਪਰਗਟ ਸਿੰਘ

Saturday, Jul 11, 2026 - 11:54 AM (IST)

ਚੰਨੀ ਧੜੇ ਦੀ ਮੀਟਿੰਗ ''ਚ ਰਾਜਾ ਵੜਿੰਗ ਨੂੰ ਨਾ ਸੱਦੇ ਜਾਣ ''ਤੇ ਜਾਣੋ ਕੀ ਬੋਲੇ ਪਰਗਟ ਸਿੰਘ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦੀ ਅੱਜ ਚਰਨਜੀਤ ਸਿੰਘ ਚੰਨੀ ਦੇ ਧੜੇ ਨਾਲ ਮੀਟਿੰਗ ਹੋਣ ਜਾ ਰਹੀ ਹੈ। ਇਹ ਮੁਲਾਕਾਤ ਕੁਝ ਹੀ ਦੇਰ ਵਿਚ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ  ਦੇ ਗ੍ਰਹਿ ਵਿਖੇ ਹੋਣ ਜਾ ਰਹੀ ਹੈ। ਇਸ ਲਈ ਰਾਣਾ ਗੁਰਜੀਤ ਸਿੰਘ ਦੇ ਘਰ ਕਾਂਗਰਸੀ ਆਗੂਆਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। 

ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਖਿਆ ਕਿ ਕਾਂਗਰਸ ਪਾਰਟੀ ਵਿਚ ਕੋਈ ਧੜੇਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਚਾਰਕ ਵਖਰੇਵੇਂ ਹੋਣਾ ਕੋਈ ਗਲਤ ਗੱਲ ਨਹੀਂ ਹੈ, ਕਾਂਗਰਸ ਪਾਰਟੀ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੰਦੀ ਹੈ, ਜਦਕਿ ਬਾਕੀ ਪਾਰਟੀਆਂ ਵਿਚ ਤਾਨਾਸ਼ਾਹੀ ਹੈ। ਉਨ੍ਹਾਂ ਕਿਹਾ ਕਿ ਜੇ ਪਾਰਟੀ ਵਿਚ ਕਿਸੇ ਨੂੰ ਦਿੱਕਤ ਹੈ ਤਾਂ ਸਾਰੇ ਰਲ਼ ਕੇ ਉਸ ਦਾ ਹੱਲ ਕੱਢਾਂਗੇ। ਉਨ੍ਹਾਂ ਆਸ ਜਤਾਈ ਕਿ ਅੱਜ ਦੀ ਮੀਟਿੰਗ ਵਿਚ ਕੋਈ ਹੱਲ ਜ਼ਰੂਰ ਨਿਕਲੇਗਾ। 

ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਸੱਦਾ ਨਾ ਦਿੱਤੇ ਜਾਣ ਦੀ 'ਸ਼ਰਤ' ਬਾਰੇ ਪੁੱਛੇ ਜਾਣ 'ਤੇ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਸ਼ਰਤ ਬਾਰੇ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਹਰ ਜਗ੍ਹਾ 'ਤੇ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪਾਰਟੀਆਂ ਵਿਚ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਹੱਲ ਜ਼ਰੂਰ ਨਿਕਲ ਆਉਂਦਾ ਹੈ, ਪਰ ਇਸ ਵੇਲੇ ਪੰਜਾਬ ਦੇ ਮੁੱਦੇ ਇਸ ਤੋਂ ਕਿਤੇ ਅਹਿਮ ਹਨ। 


author

Anmol Tagra

Content Editor

Related News