ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਦਾ ਫਿਰ ਹਰਸਿਮਰਤ ਬਾਦਲ 'ਤੇ ਹਮਲਾ
Wednesday, Nov 25, 2020 - 02:32 PM (IST)
ਹਰਸ਼ਾ ਛੀਨਾਂ (ਭੱਟੀ) : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਲਾ ਪਿੰਡ ਦੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਦਰ ਸਰਕਾਰ ਵੱਲੋਂ 1 ਦਸੰਬਰ ਨੂੰ ਕਿਸਾਨਾਂ ਨੂੰ ਦਿੱਤੇ ਗਏ ਗੱਲਬਾਤ ਦੇ ਸੱਦੇ ਦਾ ਸਵਾਗਤ ਕੀਤਾ ਹੈ। ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਨਾਲ ਕੇਂਦਰ ਸਰਕਾਰ ਦੀ ਗੱਲਬਾਤ ਸੁਖਾਂਵੇ ਮਾਹੌਲ 'ਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਤਿੰਨ ਮਹੀਨਿਆਂ ਤੋਂ ਸਮੁੱਚੇ ਪੰਜਾਬ ਦੇ ਕਿਸਾਨ ਰੋਸ ਮੁਜਾਹਰੇ ਕਰ ਰਹੇ ਹਨ। ਉਨ੍ਹਾਂ ਦੀ ਮੋਦੀ ਸਰਕਾਰ ਨੂੰ ਜ਼ਰੂਰ ਗੱਲ ਮੰਨਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਭ ਕਿਸਾਨ ਜਥੇਬੰਦੀਆਂ ਇਸ ਮੀਟਿੰਗ 'ਚ ਹਿੱਸਾ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਜਿਹੜੀ ਜਥੇਬੰਦੀ ਨਹੀਂ ਜਾਉਣਾ ਚਾਹੁੰਦੀ, ਸਾਡੀ ਉਨ੍ਹਾਂ ਨੂੰ ਵੀ ਇਹ ਅਪੀਲ ਹੈ ਕਿ ਉਹ ਪੰਜਾਬ ਅਤੇ ਕਿਸਾਨਾਂ ਦੇ ਭਲੇ ਲਈ ਇਸ ਮੀਟਿੰਗ 'ਚ ਹਿੱਸਾ ਜ਼ਰੂਰ ਲੈਣ। ਉਨ੍ਹਾਂ ਅੱਗੇ ਕਿਹਾ ਕਿ ਅੱਜ ਕਿਸਾਨਾਂ ਨੂੰ ਯੁਰੀਆ ਖਾਦ ਲੈਣ ਲਈ ਹਾੜੇ ਕੱਢਣੇ ਪੈ ਰਹੇ ਹਨ, ਜਦ ਕਿ ਖਾਦ ਤਾਂ ਅੱਗੇ ਹੀ 10 ਦਿਨ ਲੇਟ ਹੋ ਗਈ ਹੈ ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਦਿੱਲੀ ਨੇ ਜਿੱਦ ਫੜ੍ਹ ਲਈ ਹੈ ਤਾਂ ਸਾਨੂੰ ਜਿੱਦ ਛੱਡ ਕੇ ਆਪਣੇ ਕਿਸਾਨਾਂ ਲਈ ਸੋਚਣਾ ਚਾਹੀਦਾ ਹੈ ਅਤੇ ਇਸ ਗੱਲਬਾਤ 'ਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਚੋਣਾਂ : ਭਾਈ ਲੌਂਗੋਵਾਲ ਦਾ ਨਿਰਵਿਰੋਧ ਪ੍ਰਧਾਨ ਚੁਣਿਆ ਜਾਣਾ ਤੈਅ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਿਆਨ 'ਤੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਖਾਦ ਦੇ ਇਸ ਸੰਕਟ ਲਈ ਪਹਿਲਾਂ ਕੋਈ ਉਚੇਚੇ ਪ੍ਰਬੰਧ ਨਹੀਂ ਕੀਤੇ ਗਏ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਬੀਬਾ ਜੀ ਜਦੋਂ ਕੇਦਰ 'ਚ ਮੰਤਰੀ ਸਨ ਤਾਂ ਉਹ ਇਸ ਡਰਾਫਟ 'ਤੇ ਆਪ ਸਾਈਨ ਕਰ ਕੇ ਆਏ ਸਨ ਅਤੇ ਜੇਕਰ ਉਹ ਪਹਿਲਾਂ ਹੀ ਇਹ ਸਾਰੀ ਸਥਿੱਤੀ ਪੰਜਾਬ 'ਚ ਆ ਕੇ ਦੱਸ ਦਿੰਦੇ ਤਾਂ ਇਹ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ, ਜਦ ਕਿ ਹੁਣ ਬੀਬਾ ਜੀ ਚੀਚੀ 'ਤੇ ਲਹੂ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਹਨ। ਇਸ ਮੌਕੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ, ਅਕਾਸ਼ਦੀਪ ਸਿੰਘ ਮਜੀਠਾ, ਦਿਲਬਬਾਗ ਸਿੰਘ ਫਿਰਵਰਿਆ, ਹਰਭਾਲ ਸਿੰਘ ਖਾਨੋਵਾਲ, ਪ੍ਰਸ਼ੋਤਮ ਸਿੰਘ ਬਾਠ, ਅਮਨਦੀਪ ਸਿੰਘ ਝੰਡੇਰ, ਸਰਵਣ ਸਿੰਘ ਨਿਜਾਮਪੁਰਾ, ਸਕੱਤਰ ਸਿੰਘ ਸੈਸਰਾ, ਬਲਦੇਵ ਸਿੰਘ ਭੋਏਵਾਲੀ ਆਦਿ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ : ਡੀ. ਸੀ. ਨੇ ਹੱਥ ਜੋੜੇ, ਨਹੀਂ ਮੰਨੇ ਕਿਸਾਨ, ਤਰਨਤਾਰਨ ਦੇ ਰਸਤੇ ਅੰਮ੍ਰਿਤਸਰ ਪਹੁੰਚੀ ਗੋਲਡਨ ਟੈਂਪਲ ਐਕਸਪ੍ਰੈੱਸ