ਸੁਖਬੀਰ ਬਾਦਲ ਦੇ ਨਿਸ਼ਾਨੇ 'ਤੇ ਹੁਣ ਸੁਖਜਿੰਦਰ ਰੰਧਾਵਾ, ਲਾਏ ਵੱਡੇ ਇਲਜ਼ਾਮ

Wednesday, Dec 15, 2021 - 02:05 PM (IST)

ਸੁਖਬੀਰ ਬਾਦਲ ਦੇ ਨਿਸ਼ਾਨੇ 'ਤੇ ਹੁਣ ਸੁਖਜਿੰਦਰ ਰੰਧਾਵਾ, ਲਾਏ ਵੱਡੇ ਇਲਜ਼ਾਮ

ਡੇਰਾ ਬਾਬਾ ਨਾਨਕ (ਬਿਊਰੋ) - ਡੇਰਾ ਬਾਬਾ ਨਾਨਕ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਵੱਡੇ ਇਲਜ਼ਾਮ ਲਗਾਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਹਲਕੇ ’ਚ ਪਿਛਲੇ 5 ਸਾਲਾਂ ਤੋਂ ਗੁੰਡਾਗਰਦੀ ਦਾ ਰਾਜ ਚੱਲ ਰਿਹਾ ਹੈ। ਸੁਖਜਿੰਦਰ ਰੰਧਾਵਾ ਪੰਜਾਬ ਦੇ ਉੱਪ ਮੁੱਖ ਮੰਤਰੀ ਹੀ ਨਹੀਂ ਸਗੋਂ ਉਹ ਗੁੰਡਿਆਂ ਦਾ ਮਨਿਸਟਰ ਹੈ। ਇਸ ਨੇ ਲੋਕਾਂ ਨਾਲ ਧੱਕੇ, ਕਬਜ਼ੇ, ਝੂਠੇ ਕੇਸ ਦਰਜ ਕਰਵਾਉਣ ਦੇ ਨਾਲ-ਨਾਲ ਕਤਲ ਵੀ ਕਰਵਾਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਕਤਲ ਕਰਵਾਉਣ ਵਾਲੇ ਇਸ ਉੱਪ ਮੁੱਖ ਮੰਤਰੀ ਤੋਂ ਮਾੜਾ ਬੰਦਾ ਕੋਈ ਨਹੀਂ ਹੋ ਸਕਦਾ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

ਸੁਖਬੀਰ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਨੇ ਲੋਕਾਂ ਦੇ ਕਤਲ ਕੀਤੇ ਜਾਂ ਕਰਵਾਏ ਨੇ, ਲੋਕਾਂ ਨਾਲ ਜੋ ਧੱਕੇ, ਕਬਜ਼ੇ ਅਤੇ ਝੂਠੇ ਪਰਚੇ ਦਰਜ ਕਰਵਾਏ ਹਨ, ਉਨ੍ਹਾਂ ਦੀ ਸਾਰੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਨੇ ਜੋ ਘੁਟਾਲੇ ਕੀਤੇ ਹਨ, ਉਸ ਸਭ ਦੀ ਉੱਚ ਪੱਧਰ ’ਤੇ ਜਾਂਚ ਕੀਤੀ ਜਾਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਜੇਲ੍ਹ ਮੰਤਰੀ ਮਾਮਲਿਆਂ ਦੀ ਜਾਂਚ ਹੋਣ ਤੋਂ ਬਾਅਦ ਇਨ੍ਹਾਂ ਹੀ ਜੇਲ੍ਹਾ ’ਚ ਬੰਦ ਕਰ ਦਿੱਤਾ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਉੱਪ ਮੁੱਖ ਮੰਤਰੀ ਬਹੁਤ ਗੰਦਾ ਹੈ। ਇਸ ਨੇ ਪੰਜਾਬ ਦੀਆਂ ਜੇਲ੍ਹਾਂ ’ਚ ਗੈਂਗਸਟਰ ਪਾਲੇ ਹੋਏ ਹਨ ਅਤੇ ਉਹ ਗੈਂਗਸਟਰ ਪੰਜਾਬ ਦੇ ਲੋਕਾਂ ਤੋਂ ਫ਼ਿਰੌਤੀਆਂ ਦੀ ਮੰਗ ਕਰਦੇ ਹਨ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ


author

rajwinder kaur

Content Editor

Related News