ਸੁੱਖੀ ਚਾਹਲ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਕੀਤੇ 11 ਅਹਿਮ ਸਵਾਲ

Monday, May 25, 2020 - 05:24 PM (IST)

ਸੁੱਖੀ ਚਾਹਲ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਕੀਤੇ 11 ਅਹਿਮ ਸਵਾਲ

ਜਲੰਧਰ (ਵਿਸ਼ੇਸ਼) : ਸੁੱਖੀ ਚਾਹਲ ਨੇ ਇਕ ਹੋਰ ਟਵੀਟ ਕਰ ਕੇ 'ਸਿੱਖਸ ਫਾਰ ਜਸਟਿਸ' ਦੇ ਕਾਨੂੰਨੀ ਸਲਾਹਕਾਰ ਅਤੇ ਖਾਲਿਸਤਾਨ ਕੱਟੜ ਸਮਰੱਥਕ ਗੁਰਪਤਵੰਤ ਸਿੰਘ ਪੰਨੂ ਨੂੰ ਘੇਰਦੇ ਹੋਏ ਸਵਾਲਾਂ ਦੇ ਵਿਟਨੈੱਸ ਬਾਕਸ 'ਚ ਖੜ੍ਹਾ ਕੀਤਾ ਹੈ। ਸੁੱਖੀ ਚਾਹਲ ਅਮਰੀਕਾ ਸਥਿਤ ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਅੱਤਵਾਦ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੋਈ ਹੈ। ਹਾਲ ਹੀ 'ਚ ਅਮਰੀਕਾ ਵਲੋਂ ਭਾਰਤ ਨੂੰ ਸੌਂਪੇ ਗਏ ਅਲਕਾਇਦਾ ਅੱਤਵਾਦੀ ਮੁਹੰਮਦ ਇਬ੍ਰਾਹਿਮ ਜੁਬੈਰ ਦੇ ਸਬੰਧ 'ਚ ਸੁੱਖੀ ਚਾਹਲ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕੀਤਾ ਹੈ। ਸੁੱਖੀ ਦਾ ਕਹਿਣਾ ਹੈ ਕਿ ਪੰਨੂ ਅੱਤਵਾਦੀਆਂ ਪ੍ਰਤੀ ਆਪਣੇ ਮੋਹ ਦੀ ਸਮੀਖਿਆ ਕਰਨ, ਜੋ ਉਸਦੇ ਦੋਹਰੇਪਣ ਨੂੰ ਉਜਾਗਰ ਕਰਦਾ ਹੈ। ਨਾਲ ਹੀ ਕਿਹਾ ਕਿ ਉਹ ਸਿੱਖ ਸਮਾਜ ਨਾਲ ਉਸਦੇ ਅੱਤਵਾਦੀ ਮੋਹ ਅਤੇ ਉਨ੍ਹਾਂ ਦੀ ਮਦਦ ਨਾਲ ਕਮਾਏ ਧਨ ਦੀ ਜਾਣਕਾਰੀ ਵੀ ਸਾਂਝੀ ਕਰਨ। ਸੁੱਖੀ ਚਾਹਲ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ, ਮੈਂ ਤੁਹਾਨੂੰ ਅਮਰੀਕਾ ਵਲੋਂ ਭਾਰਤ ਡਿਪੋਰਟ ਅਲਕਾਇਦਾ ਅੱਤਵਾਦੀ ਮੁਹੰਮਦ ਇਬ੍ਰਾਹਿਮ ਜੁਬੈਰ ਦੇ ਦੇਸ਼ ਨਿਕਾਲੇ, ਉਸਨੂੰ ਦੋਸ਼ੀ ਠਹਿਰਾਏ ਜਾਣ ਅਤੇ ਅਮਰੀਕਾ 'ਚ ਸਜ਼ਾ ਕੱਟੇ ਜਾਣ ਅਤੇ ਭਾਰਤ-ਅਮਰੀਕਾ ਦਰਮਿਆਨ ਮਜ਼ਬੂਤ ਹੁੰਦੇ ਸਬੰਧਾਂ ਬਾਰੇ ਹੇਠ ਲਿਖਤ ਸਵਾਲ ਕਰਦਾ ਹਾਂ :

ਇਹ ਵੀ ਪੜ੍ਹੋ ► ਪਾਬੰਦੀਸ਼ੁਦਾ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਨੂੰ ਸੁੱਖੀ ਚਾਹਲ ਨੇ ਫਿਰ ਲਿਆ ਲੰਮੇ ਹੱਥੀਂ

1. ਕੀ ਇਹ ਮਾਮਲਾ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਵਿਚਾਲੇ ਮਜਬੂਤ ਹੁੰਦੇ ਰਣਨੀਤਕ ਸਬੰਧਾਂ ਦਾ ਸਬੂਤ ਨਹੀਂ ਹੈ, ਜਿਸਦੀ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਹੈ?
2. ਕੀ ਤੁਹਾਨੂੰ ਲਗਦਾ ਹੈ ਕਿ ਇਹ ਉਭਰਤੀ ਹੋਈ ਸਥਿਤੀ ਦਾ ਅਗਰਦੂਤ ਹੈ, ਜਿਥੇ ਦੋਨਾਂ ਦੇਸ਼ਾਂ ਵਿਚਾਲੇ ਬਿਹਤਰ ਸਹਿਯੋਗ ਨਾਲ ਅੱਤਵਾਦ ਨੂੰ ਘੋਰ ਅਪਰਾਧ ਦੇ ਰੂਪ 'ਚ ਪਰਿਭਾਸ਼ਤ ਕੀਤਾ ਜਾਏਗਾ?
3 ਜਦੋਂ ਤੋਂ ਤੁਸੀਂ ਅੱਤਵਾਦ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਿੱਖਾਂ ਦਾ ਭਾਰਤ ਹਵਾਲਗੀ/ਦੇਸ਼ ਨਿਕਾਲਾ ਟਾਲਣ ਲਈ ਹਰ ਤਰ੍ਹਾਂ ਦਾ ਸਮਰਥਨ ਕਰ ਰਹੇ ਹੋ, ਤਾਂ ਕੀ ਉਪਰੋਕਤ ਮਾਮਲਾ ਤੁਹਾਡੇ ਲਈ ਖਤਰੇ ਦੀ ਘੰਟੀ ਨਹੀਂ ਵਜਾ ਰਿਹਾ ਹੈ?
4. ਕੀ ਇਹ ਇਕ ਮਾਮਲਾ ਅੱਤਵਾਦੀਆਂ ਦੀ ਦੁਨੀਆ ਨੂੰ ਬਚਾਉਣ ਦੇ ਤੁਹਾਡੇ ਜਨੂਨ ਦੀ ਤੁਹਾਡੇ ਵਲੋਂ ਸਮੀਖਿਆ ਨਹੀਂ ਕਰਦਾ ਹੈ। (ਪਰਮਜੀਤ ਸਿੰਘ ਪੰਮਾ, ਜੋ ਹੁਣ ਬ੍ਰਿਟੇਨ 'ਚ ਹੈ ਅਤੇ ਉਥੇ ਤੁਹਾਡਾ ਮੁੱਖ ਹਿਟਮੈਨ ਹੈ)।
5. ਕਿਰਪਾ ਪਹਿਲਾਂ ਤੋਂ ਅਦਾਲਤਾਂ 'ਚ ਲੜਿਆ ਜਾ ਰਿਹਾ ਜਾਂ ਤੁਹਾਡੇ ਵਲੋਂ ਕੰਟਰੋਲ ਕੀਤੇ ਜਾ ਰਹੇ ਅਜਿਹੇ ਸਾਰੇ ਮਾਮਲਿਆਂ ਦਾ ਵੇਰਵਾ ਸਾਂਝਾ ਕਰੋ?
6. ਕਿਰਪਾ ਸਪਸ਼ਟ ਕਰੋ ਕਿ ਕੀ ਤੁਸੀਂ ਸਿਰਫ ਸਿੱਖ ਅੱਤਵਾਦੀਆਂ ਦੇ ਸਮਰਥਨ 'ਚ ਲੜਦੇ ਹੋ ਅਤੇ ਗੈਰ-ਸਿੱਖਾਂ ਲਈ ਨਹੀਂ?
7. ਜੇ ਉਪਰੋਕਤ ਛੇ ਤੱਥ ਸੱਚ ਹਨ ਤਾਂ ਕੀ ਇਹ ਤੁਹਾਡੇ ਦੋਹਰੇਪਨ ਨੂੰ ਨਹੀਂ ਦਿਖਾਉਂਦਾ ਹੈ? ਇਸ ਤੋਂ ਇਲਾਵਾ ਅੱਤਵਾਦ ਦੀ ਤੁਹਾਡੀ ਪਰਿਭਾਸ਼ਾ ਵੱਖ ਹੈ?
8. ਇਹ ਵੀ ਇਕ ਖੁੱਲ੍ਹਾ ਰਹੱਸ ਹੈ ਕਿ ਪੰਮਾ-ਵਰਗੇ ਲੋਕਾਂ ਨੇ ਆਪਣੀ ਆਮਦਨ ਦੇ ਗਿਆਤ ਸ੍ਰੋਤਾਂ ਨਾਲ ਰਾਤੋ-ਰਾਤ ਧਨ ਇਕੱਠਾ ਕੀਤਾ ਹੈ ਜੋ ਤੁਹਾਡੀ ਅਤੇ ਅੱਤਵਾਦੀ ਮਾਮਲਿਆਂ 'ਚ ਤੁਹਾਡੀ ਮਦਦ ਕਰਦੇ ਹਨ! ਕਿਰਪਾ ਰਹੱਸ ਸਾਂਝਾ ਕਰੋ।
9. ਕੀ ਤੁਹਾਨੂੰ ਨਹੀਂ ਲਗਦਾ ਕਿ ਅੱਤਵਾਦ ਦੇ ਦੋਸ਼ੀਆਂ ਲਈ ਤੁਹਾਡਾ ਮੋਹ ਦੁਨੀਆ ਪ੍ਰਤੀ ਤੁਹਾਡੇ ਅਸਲੀ ਚਿਹਰੇ ਨੂੰ ਦਰਸਾਉਂਦਾ ਹੈ?
10. ਕੀ ਤੁਸੀਂ ਉਨ੍ਹਾਂ ਨਾਲ ਉਨ੍ਹਾਂ ਦੇ ਮਾਮਲਿਆਂ ਨਾਲ ਲੜਨ ਲਈ ਮੋਟੀ ਰਕਮ ਲੈਂਦੇ ਹੋਏ ਜਾਂ ਬਚਾਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਜਾਇਦਾਦ ਦੇ ਰੂਪ 'ਚ ਉਪਯੋਗ ਕਰਦੇ ਹਨ? ਜੇ ਕੋਈ ਹੋਵੇ?
11. ਕਿਰਪਾ ਸਾਨੂੰ ਇਹ ਦੱਸੋ ਕਿ ਪਾਕਿਸਤਾਨ, ਜੋ ਅੱਤਵਾਦ ਦੇ ਜਨਮਦਾਤਾ ਦੇ ਰੂਪ 'ਚ ਮੰਨਿਆ ਜਾਂਦਾ ਹੈ, ਤੁਹਾਡੇ ਯਤਨਾ 'ਚ ਤੁਹਾਡੀ ਕਿੰਨੀ ਮਦਦ ਕਰਦਾ ਹੈ? ਜੇ ਹਾਂ ਤਾਂ ਕਿਰਪਾ ਸਿੱਧੇ ਜਾਂ ਅਸਿੱਧੇ ਰੂਪ ਨਾਲ ਤੁਹਾਡੇ ਅਤੇ ਤੁਹਾਡੇ ਗਾਹਕਾਂ ਵਲੋਂ ਪ੍ਰਾਪਤ ਨਕਦ ਅਤੇ / ਜਾਂ ਹੋਰ ਤਰ੍ਹਾਂ ਦੀ ਸਾਰੀ ਮਦਦ ਦਾ ਵੇਰਵਾ ਸਾਂਝਾ ਕਰੋ।

ਇਹ ਵੀ ਪੜ੍ਹੋ ► ਗਰੀਬ ਸਿੱਖਾਂ ਨੂੰ 'ਆਟਾ' ਦੇਣ ਦੀ ਬਜਾਏ ਸਿਰਸਾ ਦਾ ਧਿਆਨ 'ਡਾਟਾ' ਖਰਚ ਕਰਨ 'ਤੇ

ਕੌਣ ਹੈ ਅਲਕਾਇਦਾ ਅੱਤਵਾਦੀ ਮੁਹੰਮਦ ਇਬ੍ਰਾਹਿਮ ਜੁਬੈਰ
ਅਲਕਾਇਦਾ ਅੱਤਵਾਦੀ ਮੁਹੰਮਦ ਇਬ੍ਰਾਹਿਮ ਜੁਬੈਰ ਅਮਰੀਕਾ 'ਚ ਅੱਤਵਾਦੀ ਸਰਗਰਮੀਆਂ ਕਾਰਣ ਸਜ਼ਾ ਕੱਟ ਚੁੱਕੇ ਹਨ। ਉਸ ਨੂੰ ਪਿਛਲੇ ਦਿਨੀਂ ਅਮਰੀਕਾ ਨੇ ਭਾਰਤ ਨੂੰ ਸੌਂਪਿਆ ਹੈ ਅਤੇ 19 ਮਈ ਨੂੰ ਭਾਰਤ ਲਿਆਂਦੇ ਜਾਣ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਸਥਿਤ ਇਕ ਕੁਆਰੰਟਾਈਨ ਸੈਂਟਰ 'ਚ ਰੱਖਿਆ ਗਿਆ ਹੈ। ਮੂਲ ਰੂਪ ਨਾਲ ਉਹ ਹੈਦਰਾਬਾਦ ਦਾ ਰਹਿਣ ਵਾਲਾ ਹੈ ਅਤੇ ਅਲਕਾਇਦਾ ਦੀ ਫੰਡਿੰਗ ਦਾ ਕੰਮ ਦੇਖਦਾ ਹੈ। ਹੈਦਰਾਬਾਦ 'ਚ ਪੜ੍ਹਾਈ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ ਅਤੇ ਅਮਰੀਕਾ ਦੀ ਨਾਗਰਿਕਤਾ ਹਾਸਲ ਕਰ ਲਈ। ਬਾਅਦ 'ਚ ਉਹ ਅੱਤਵਾਦੀ ਸੰਗਠਨ ਅਲਕਾਇਦਾ 'ਚ ਸ਼ਾਮਲ ਹੋ ਗਿਆ ਅਤੇ ਖਤਰਨਾਕ ਅੱਤਵਾਦੀ ਅਲ ਅਵਲਾਕੀ ਦਾ ਸਹਾਇਕ ਬਣ ਗਿਆ। ਅਵਲਾਕੀ ਦਾ ਪੂਰਾ ਨਾਂ ਅਨਵਰ ਨਸੀਰ ਅਲ ਅਵਲਾਕੀ ਹੈ ਜੋ ਯਮਨ ਮੂਲ ਦਾ ਅਮਰੀਕੀ ਨਾਗਰਕ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਉਹ ਅਲਕਾਇਦਾ 'ਚ ਅੱਤਵਾਦੀਆਂ ਦੀ ਭਰਤੀ ਦੀ ਜਿੰਮੇਵਾਰੀ ਸੰਭਾਲਦਾ ਹੈ ਅਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ 'ਚ ਮਾਹਰ ਹੈ। ਜੁਬੈਰ 2001 'ਚ ਅਮਰੀਕਾ ਗਿਆ ਅਤੇ 2006 'ਚ ਉਸ ਨੇ ਵਿਆਹ ਕਰਵਾਇਆ ਅਤੇ ਉਸ ਤੋਂ ਬਾਅਦ ਉਹ ਅਮਰੀਕਾ ਦਾ ਸਥਾਈ ਨਾਗਰਿਕ ਬਣ ਗਿਆ। ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਮੁਤਾਬਕ ਉਸ ਨੇ ਅਤੇ ਉਸ ਦੇ ਦੋ ਸਾਥੀਆਂ ਨੇ ਅੱਤਵਾਦ ਖਾਸ ਕਰ ਕੇ ਅਰਬ ਪ੍ਰਾਇਦੀਪ 'ਚ ਅਲਕਾਇਦਾ ਦੇ ਨੇਤਾ ਅਨਵਰ ਅਲ ਅਵਲਾਕੀ ਦੀ ਫੰਡਿੰਗ ਦੀ ਗੱਲ ਲੁਕਾਉਣ ਨੂੰ ਲੈ ਕੇ ਆਪਣਾ ਗੁਨਾਹ ਕਬੂਲ ਕੀਤਾ। ਅਵਲਾਕੀ ਨੇ ਅਮਰੀਕਾ ਖਿਲਾਫ ਅਹਿੰਸਾ ਦੀ ਵਕਾਲਤ ਕੀਤੀ ਅਤੇ ਉਹ ਨਾਗਰਿਕਾਂ ਖਿਲਾਫ ਅੱਤਵਾਦੀ ਹਮਲਿਆਂ ਦੇ ਯਤਨਾਂ 'ਚ ਸ਼ਾਮਲ ਰਿਹਾ। ਹਾਲਾਂਕਿ ਅਮਰੀਕੀ ਅਧਿਕਾਰੀ ਜੁਬੈਰ ਦੇ ਅਲਕਾਇਦਾ ਦੇ ਨਾਲ ਸਬੰਧ ਸਥਾਪਿਤ ਕਰਨ ਲਈ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੇ ਹਨ।
 


author

Anuradha

Content Editor

Related News