ਸੰਗਰੂਰ ਦੇ ਇਕੱਠ ਨੇ ਤੋੜਿਆ ਸੁਖਬੀਰ ਦਾ ਹੰਕਾਰ: ਸੁਖਦੇਵ ਸਿੰਘ ਢੀਂਡਸਾ

02/23/2020 6:24:22 PM

ਸੰਗਰੂਰ— ਅਕਾਲੀ ਦਲ 'ਚੋਂ ਬਾਗੀ ਹੋਏ ਢੀਂਡਸਾ ਪਰਿਵਾਰ ਵੱਲੋਂ ਅੱਜ ਸੰਗਰੂਰ ਦੀ ਅਨਾਜ ਮੰਡੀ 'ਚ ਰੈਲੀ ਕੀਤੀ ਗਈ, ਜਿੱਥੇ ਅਕਾਲੀ ਦਲ ਨੂੰ ਘੇਰਣ ਦੇ ਨਾਲ-ਨਾਲ ਕੈਪਟਨ ਸਰਕਾਰ ਖਿਲਾਫ ਵੀ ਖੂਬ ਰਗੜੇ ਲਾਏ ਗਏ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸੰਬੋਧਨ 'ਚ ਕਾਂਗਰਸ ਅਤੇ ਅਕਾਲੀ ਦਲ 'ਤੇ ਮਿਲੀਭੁਗਤ ਦੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਸੰਗਰੂਰ 'ਚ ਹੋਏ ਅੱਜ ਦੇ ਇਕੱਠ ਨੇ ਸੁਖਬੀਰ ਸਿੰਘ ਬਾਦਲ ਦਾ ਹੰਕਾਰ ਤੋੜ ਦਿੱਤਾ ਹੈ।

PunjabKesari

ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੀ ਰੈਲੀ 'ਚ ਢੀਂਡਸਾ ਪਰਿਵਾਰ ਦੇ ਭੋਗ ਪਾਉਣ ਦੀ ਗੱਲ ਕਰਕੇ ਗਏ ਸਨ, ਅੱਜ ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕੀ ਹੁਣ ਉਨ੍ਹਾਂ ਤੋਂ ਜ਼ਿਆਦਾ ਇਕੱਠੇ ਇਥੇ ਮੌਜੂਦ ਹੈ? ਉਨ੍ਹਾਂ ਕਿਹਾ ਕਿ ਜਦੋਂ ਬਾਦਲ ਪਰਿਵਾਰ ਮੇਰੇ ਬਾਰੇ ਬੋਲ ਕੇ ਗਏ ਸਨ ਤਾਂ ਪਿੰਡ ਵਾਸੀਆਂ ਨੇ ਮੈਨੂੰ ਕਿਹਾ ਸੀ ਕਿ ਉਸੇ ਹੀ ਸਥਾਨ 'ਤੇ ਇਕ ਕਾਨਫਰੰਸ ਕਰਕੇ ਇਨ੍ਹਾਂ ਦਾ ਹੰਕਾਰ ਤੋੜਨਾ ਹੈ। ਸੁਖਬੀਰ ਅੱਜ ਆ ਕੇ ਦੇਖ ਲਵੇ ਕਿ ਉਸ ਦਾ ਹੰਕਾਰ ਤੋੜਨ ਲਈ ਅੱਜ ਇਥੇ ਇੰਨਾ ਵੱਡਾ ਇਕੱਠ ਹੋਇਆ ਹੈ।PunjabKesariਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ 'ਚ ਮਿਲੇ ਹੋਏ ਹਨ। ਅੱਜ ਕਿਸੇ ਵੀ ਸਾਧਾਰਨ ਬੰਦੇ ਕੋਲੋਂ ਪੁੱਛ ਲਵੋ ਉਹ ਇਹ ਹੀ ਕਹਿੰਦਾ ਹੈ ਕਿ ਇਹ ਦੋਵੇਂ ਮਿਲੇ ਹੋਏ। ਉਨ੍ਹਾਂ ਕਿਹਾ ਕਿ ਅੱਜ ਵੀ ਪਹਿਲਾਂ ਵਾਂਗ ਹੀ ਬਾਦਲ ਦੀਆਂ ਬੱਸਾਂ ਅਤੇ ਕੇਬਲ ਦਾ ਵਪਾਰ ਚੱਲ ਰਿਹਾ ਹੈ। ਕੈਪਟਨ 'ਤੇ ਨਿਸ਼ਾਨੇ ਸਾਧਦੇ ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਅਜਿਹਾ ਕੋਈ ਵੀ ਤਬਕਾ ਨਹੀਂ ਹੋਵੇਗਾ, ਜੋ ਕੈਪਟਨ ਦੇ ਖਿਲਾਫ ਸੜਕਾਂ 'ਤੇ ਨਾ ਉਤਰਿਆ ਹੋਵੇ।

PunjabKesari

ਐੱਸ. ਜੀ. ਪੀ. ਸੀ. ਚੋਣਾਂ ਲੜਨ ਤੋਂ ਬਾਅਦ ਲੜਾਂਗੇ ਵਿਧਾਨ ਸਭਾ ਚੋਣਾਂ
ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਲੜਾਈ ਧਰਮ ਨੂੰ ਬਚਾਉਣ ਦੀ ਹੈ ਅਤੇ ਜਦੋਂ ਬਾਦਲਾਂ ਦੇ ਕਬਜ਼ਿਆਂ 'ਚੋਂ ਗੁਰਦੁਆਰੇ ਆਜ਼ਾਦ ਨਹੀਂ ਹੁੰਦੇ ਹਨ, ਉਦੋਂ ਤੱਕ ਸਾਡੀ ਲੜਾਈ ਜਾਰੀ ਰਹੇਗੀ। ਸੰਬੋਧਨ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਟਕਸਾਲੀਆਂ ਅਤੇ ਹਮਾਇਤੀਆਂ ਨਾਲ ਮਿਲ ਕੇ ਉਹ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਲੜਣਗੇ। ਉਨ੍ਹÎਾਂ ਕਿਹਾ ਕਿ ਜਦੋਂ ਨਵੀਂ ਸ਼੍ਰੋਮਣੀ ਕਮੇਟੀ ਬਣੇਗੀ ਤਾਂ ਫਿਰ ਇੰਕੁਆਰੀਆਂ ਹੋਣਗੀਆਂ ਅਤੇ ਬਾਅਦ 'ਚ ਸਾਰੇ ਹੀ ਫੱਸਣਗੇ। ਉਨ੍ਹਾਂ ਕਿਹਾ ਕਿ ਐੱਸ.ਜੀ.ਪੀ. ਸੀ ਚੋਣਾਂ ਲੜਨ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਵੀ ਲੜੇਗੀ ਅਤੇ ਲੋਕਾਂ ਦੀ ਕ੍ਰਿਪਾ ਰਹੀ ਤਾਂ ਆਪਣੀ ਸਰਕਾਰ ਵੀ ਬਣੇਗੀ। ਉਨ੍ਹਾਂ ਕਿਹਾ ਕਿ ਲੋਕ ਸਿਰਫ ਸੱਚਾਈ ਦੇ ਨਾਲ ਆਉਂਦੇ ਹਨ, ਝੂਠ ਨਾਲ ਨਹੀਂ ਅਤੇ ਅਗਲੇ ਹਫਤੇ ਤੱਕ ਤੁਸੀਂ ਦੇਖੋਗੇ ਕਿ ਕਿੰਨੇ ਲੋਕ ਸੱਚਾਈ ਦੇ ਨਾਲ ਜੁੜ ਰਹੇ ਹਨ। ਸੰਗਰੂਰ 'ਚ ਕੀਤੇ ਗਏ ਸ਼ਕਤੀ ਪ੍ਰਦਰਸ਼ਨ 'ਚ ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ ਸਮੇਤ ਸਮੂਲੀ ਅਕਾਲੀ ਦਲ ਟਕਸਾਲੀਆਂ ਦੀ ਲੀਡਰਸ਼ਿਪ ਮੌਜੂਦ ਸੀ।


shivani attri

Content Editor

Related News