ਕੁਝ ਚਾਪਲੂਸ ਸੁਖਬੀਰ ਦੀ ਕੁਰਸੀ ਬਚਾਉਣਾ ਚਾਹੁੰਦੇ ਹਨ, ਅਸੀਂ ਅਕਾਲੀ ਦਲ ਨੂੰ : ਢੀਂਡਸਾ

Monday, Jan 13, 2020 - 10:00 AM (IST)

ਸੁਨਾਮ ਊਧਮ ਸਿੰਘ ਵਾਲਾ (ਮੰਗਲਾ) : ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੂੰ ਨੋਟਿਸ ਜਾਰੀ ਕਰਨਾ ਹੀ ਉਨ੍ਹਾਂ ਦੇ 'ਸਿਧਾਂਤਕ ਸਟੈਂਡ' ਦੀ ਪਹਿਲੀ ਜਿੱਤ ਹੈ। ਐਤਵਾਰ ਨੂੰ ਸੀਨੀਅਰ ਢੀਂਡਸਾ ਨੇ ਖਾਸ ਗੱਲਬਾਤ 'ਚ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਮੰਗ ਚੁੱਕੀ ਜਾ ਰਹੀ ਸੀ ਕਿ ਪਾਰਟੀ ਅੰਦਰ ਲੋਕਤੰਤਰਿਕ ਵਿਵਸਥਾ ਲਾਗੂ ਹੋਵੇ। ਇਸ ਮੰਗ ਦਾ ਅਸਰ ਹੋਇਆ ਹੈ ਕਿ ਪਾਰਟੀ ਪਹਿਲੀ ਵਾਰ ਕਿਸੇ ਨੇਤਾ ਨੂੰ ਨੋਟਿਸ ਜਾਰੀ ਕਰਨ ਲਈ ਮਜਬੂਰ ਹੋਈ ਹੈ ਜਦੋਂਕਿ ਇਸ ਤੋਂ ਪਹਿਲਾਂ ਕਈ ਨੇਤਾਵਾਂ ਨੂੰ ਸਿੱਧੇ ਹੀ ਪਾਰਟੀ ਵੱਲੋਂ ਬਾਹਰ ਕਰ ਦਿੱਤਾ ਜਾਂਦਾ ਰਿਹਾ ਹੈ। ਅਕਾਲੀ ਦਲ ਦੇ ਇਤਹਾਸ 'ਚ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸੇ ਨੂੰ ਨੋਟਿਸ ਜਾਰੀ ਕਰ ਕੇ ਤੈਅ ਸਮਾਂ ਮਿਆਦ ਦੇ ਅੰਦਰ ਜਵਾਬ ਮੰਗਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਾਰਟੀ 'ਚ ਕੁੱਝ ਚਾਪਲੂਸ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਬਚਾਉਣਾ ਚਾਹੁੰਦੇ ਹਨ, ਜਦੋਂ ਕਿ ਉਨ੍ਹਾਂ ਨੇ ਅਕਾਲੀ ਦਲ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੈ। ਇਨ੍ਹਾਂ ਤਮਾਮ ਪਹਿਲੂਆਂ ਨੂੰ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖਿਆ ਜਾਵੇਗਾ ਅਤੇ ਜਨਤਾ ਹੀ ਇਸ ਦਾ ਫੈਸਲਾ ਕਰੇਗੀ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਨੂੰ ਉਸ ਦੀਆਂ ਪ੍ਰੰਪਰਾਵਾਂ ਨਾਲ ਜੋੜਨ ਦੇ ਉਦੇਸ਼ ਨੂੰ ਰਫ਼ਤਾਰ ਦਿੱਤੀ ਜਾਵੇਗੀ । ਉਨ੍ਹਾਂ ਨੂੰ ਕਿਸੇ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ ਅਤੇ ਨਾ ਹੀ ਭਵਿੱਖ 'ਚ ਚੋਣ ਲੜਨ ਦੀ ਇੱਛਾ ਹੈ।

ਨੋਟਿਸ ਮਿਲਣ 'ਤੇ ਤੱਥਾਂ ਨਾਲ ਦੇਵਾਂਗੇ ਜਵਾਬ : ਪਰਮਿੰਦਰ ਸਿੰਘ
ਸਾਬਕਾ ਵਿੱਤ ਮੰਤਰੀ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲਜ਼ਾਮ ਪੱਤਰ ਜਾਰੀ ਕਰਨ ਦੇ ਫੈਸਲੇ ਤੋਂ ਸਾਬਤ ਹੋ ਗਿਆ ਹੈ ਕਿ ਸੁਖਦੇਵ ਸਿੰਘ ਢੀਂਡਸਾ ਦਾ ਸਟੈਂਡ ਬਿਲਕੁਲ ਦਰੁਸਤ ਹੈ। ਪਾਰਟੀ ਵੱਲੋਂ ਨੋਟਿਸ ਪ੍ਰਾਪਤ ਹੋਣ 'ਤੇ ਤੱਥਾਂ ਦੇ ਨਾਲ ਜਵਾਬ ਦਿੱਤਾ ਜਾਵੇਗਾ। ਜਨਤਕ ਤੌਰ 'ਤੇ ਸੀਨੀਅਰ ਢੀਂਡਸਾ ਅਤੇ ਉਹ ਆਪਣੇ ਆਪ ਮੁੱਦਿਆਂ ਨੂੰ ਚੁੱਕ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਰੱਖ ਰਹੇ ਹਨ।


cherry

Content Editor

Related News