ਮੋਗਾ ਦੇ ਪਿੰਡ ਲੰਡੇ ਦੇ ਨੌਜਵਾਨ ਸੁਖਚੈਨ ਸਿੰਘ ਦਾ ਵਿਦੇਸ਼ ’ਚ ਕਤਲ, ਸਿਰ ’ਚ ਮਾਰੀਆਂ ਕਈ ਗੋਲ਼ੀਆਂ

Wednesday, Dec 13, 2023 - 06:19 PM (IST)

ਮੋਗਾ ਦੇ ਪਿੰਡ ਲੰਡੇ ਦੇ ਨੌਜਵਾਨ ਸੁਖਚੈਨ ਸਿੰਘ ਦਾ ਵਿਦੇਸ਼ ’ਚ ਕਤਲ, ਸਿਰ ’ਚ ਮਾਰੀਆਂ ਕਈ ਗੋਲ਼ੀਆਂ

ਮੋਗਾ/ਸਮਾਲਸਰ (ਗੋਪੀ ਰਾਉਕੇ, ਕਸ਼ਿਸ਼ ਸਿੰਗਲਾ, ਅਜੇ) : ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਲੰਡੇ ਦੇ ਨੌਜਵਾਨ ਦਾ ਬੀਤੀ ਦੇਰ ਰਾਤ ਮਨੀਲਾ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਿੰਡ ਪੁੱਜਣ ’ਤੇ ਨੌਜਵਾਨ ਦੀ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਿੰਡ ਲੰਡੇ ਦੇ ਸਾਬਕਾ ਪੰਚ ਨੇ ਦੱਸਿਆ ਕਿ ਹਾਕਮ ਸਿੰਘ ਸਰਾ ਦੇ ਦੋ ਲੜਕੇ ਲੱਖਾ ਅਤੇ ਸੁਖਚੈਨ ਸਿੰਘ ਉਰਫ਼ ਚੈਨਾ ਫਿਲਪੀਨਜ਼ ਵਿਚ ਰੋਜ਼ੀ ਰੋਟੀ ਲਈ ਗਏ ਸਨ। 

ਇਹ ਵੀ ਪੜ੍ਹੋ : 6 ਕਤਲ ਕਰਨ ਵਾਲੇ ਖ਼ਤਰਨਾਕ ਗੈਂਗਸਟਰ ਜੱਸਾ ਹੈਬੋਵਾਲੀਆ ਦਾ ਪੰਜਾਬ ਪੁਲਸ ਨੇ ਕੀਤਾ ਐਨਕਾਊਂਟਰ

ਇਕ ਨੌਜਵਾਨ ਪਿਛਲੇ ਦਿਨੀਂ ਘਰ ਵਿਚ ਆਖੰਡ ਪਾਠ ਦੇ ਭੋਗ ਸਬੰਧੀ ਪਿੰਡ ਆ ਗਿਆ ਸੀ। ਸੁਖਚੈਨ ਚੈਨਾ ਅਤੇ ਲੰਡੇ ਪਿੰਡ ਦਾ ਇਕ ਹੋਰ ਲੜਕਾ ਬੀਤੀ ਦੇਰ ਰਾਤ ਮਨੀਲਾ ਵਿਚ ਮਾਲ ਤੋਂ ਸਾਮਾਨ ਖਰੀਦ ਕੇ ਵਾਪਸ ਆ ਰਹੇ ਸਨ ਤਾਂ ਹਮਲਾਵਰਾਂ ਨੇ ਚੈਨੇ ਦੇ ਸਿਰ ਵਿਚ ਕਈ ਗੋਲੀਆਂ ਮਾਰ ਦਿੱਤੀਆਂ, ਜਦ ਕਿ ਦੂਜੇ ਲੜਕੇ ਦਾ ਬਚਾਅ ਹੋ ਗਿਆ। ਚੈਨੇ ਦੀ ਚਾਰ ਸਾਲ ਦੀ ਬੱਚੀ ਹੈ, ਜੋ ਆਪਣੀ ਮਾਂ ਨਾਲ ਪਿੰਡ ਲੰਡੇ ਵਿਚ ਆਈ ਹੋਈ ਹੈ। ਚੈਨਾ ਲੱਤ ਤੋਂ ਅਪਾਹਜ ਸੀ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। 

ਇਹ ਵੀ ਪੜ੍ਹੋ : ਜਲੰਧਰ ਦੇ ਪੌਸ਼ ਇਲਾਕੇ ’ਚ ਔਰਤ ਨੂੰ ਲੁੱਟ ਕੇ ਭੱਜਾ ਸਿੱਖੀ ਸਰੂਪ ਧਾਰਨ ਕੀਤਾ ਲੁਟੇਰਾ ਕਾਬੂ, ਤਲਾਸ਼ੀ ਦੌਰਾਨ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News