ਦਿੱਲੀ ਦੰਗਿਆਂ ''ਤੇ ਬੋਲੇ ਸੁਖਬੀਰ ਬਾਦਲ, ਹੋਣੀ ਚਾਹੀਦੀ ਹੈ ਉੱਚ ਪੱਧਰੀ ਜਾਂਚ

Sunday, Mar 01, 2020 - 12:43 AM (IST)

ਦਿੱਲੀ ਦੰਗਿਆਂ ''ਤੇ ਬੋਲੇ ਸੁਖਬੀਰ ਬਾਦਲ, ਹੋਣੀ ਚਾਹੀਦੀ ਹੈ ਉੱਚ ਪੱਧਰੀ ਜਾਂਚ

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)- 'ਦਿੱਲੀ ਦੰਗਿਆਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ 'ਆਪ' ਦਾ ਕਿਰਦਾਰ ਹੀ ਮਾੜਾ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ ਦੇ ਘਰ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਕਾਂਡ 'ਚ ਵੀ Îਇਕ 'ਆਪ' ਦੇ ਆਗੂ ਦਾ ਨਾਂ ਆਇਆ ਸੀ। ਦਿੱਲੀ ਦੇ ਦੰਗਿਆਂ 'ਚ 'ਆਪ' ਦੀ ਸ਼ੱਕੀ ਭੂਮਿਕਾ ਹੈ। ਉਸ ਦੇ ਇਕ ਆਗੂ ਦੇ ਘਰ ਭਾਰੀ ਮਾਤਰਾ 'ਚ ਅਸਲਾ ਬਰਾਮਦ ਹੋਇਆ ਹੈ। ਟਕਸਾਲੀ ਆਗੂਆਂ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪਾਰਟੀ 'ਚੋਂ ਨਿਕਲੇ ਟਕਸਾਲੀ ਆਗੂਆਂ ਦੀਆਂ ਪਹਿਲਾਂ ਵੀ ਜ਼ਮਾਨਤਾਂ ਜ਼ਬਤ ਹੋਈਆਂ ਹਨ, ਹੁਣ ਵੀ ਹੋਣਗੀਆਂ। ਹੁਣ ਢੀਂਡਸਾ ਪਰਿਵਾਰ ਵੀ ਇਨ੍ਹਾਂ ਦੀ ਸ਼੍ਰੇਣੀ 'ਚ ਸ਼ਾਮਲ ਹੋ ਗਿਆ ਹੈ। ਹੁਣ ਇਸ ਪਰਿਵਾਰ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਅਕਾਲੀ ਦਲ ਨੂੰ ਇਨ੍ਹਾਂ ਆਗੂਆਂ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਤੀਜਾ ਜਾਂ ਚੌਥਾ ਫਰੰਟ, ਕੁਝ ਵੀ ਬਣਾ ਲੈਣ। ਇਸ ਫਰੰਟ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ। ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਝੂਠ ਬੋਲ ਰਹੇ ਹਨ ਕਿ ਪੰਜਾਬ ਦਾ ਖਜ਼ਾਨਾ ਭਰਨਾ ਸ਼ੁਰੂ ਹੋ ਚੁੱਕਾ ਹੈ। ਜੇਕਰ ਖਜ਼ਾਨਾ ਭਰਨਾ ਸ਼ੁਰੂ ਹੋ ਚੁੱਕਾ ਹੈ ਤਾਂ ਇਹ ਪੈਸੇ ਵੰਡਦੇ ਕਿਉਂ ਨਹੀਂ। ਪੰਜਾਬ ਵਿਚ ਸਾਰੇ ਵਿਕਾਸ ਕਾਰਜ ਰੁਕੇ ਹੋਏ ਹਨ। ਤਿੰਨ ਸਾਲਾਂ 'ਚ ਕਾਂਗਰਸ ਨੇ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ। ਇਸ ਮੌਕੇ ਭੱਠਾ ਐਸੋ. ਦੇ ਸਾਬਕਾ ਪ੍ਰਧਾਨ ਰਾਜੀਵ ਵਰਮਾ ਰਿੰਪੀ, ਐਡਵੋਕੇਟ ਰੁਪਿੰਦਰ ਸੰਧੂ, ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ ਵੀ ਹਾਜ਼ਰ ਸਨ।


Related News