ਸੁਖਬੀਰ ਬਾਦਲ ਨੇ ਕੈਨੇਡਾ ਦਿਵਸ ''ਤੇ ਪੰਜਾਬੀ ਭਰਾਵਾਂ ਨੂੰ ਦਿੱਤਾ ਸੰਦੇਸ਼

Sunday, Jul 02, 2017 - 12:19 PM (IST)

ਸੁਖਬੀਰ ਬਾਦਲ ਨੇ ਕੈਨੇਡਾ ਦਿਵਸ ''ਤੇ ਪੰਜਾਬੀ ਭਰਾਵਾਂ ਨੂੰ ਦਿੱਤਾ ਸੰਦੇਸ਼

ਚੰਡੀਗੜ੍ਹ— ਅਕਾਲੀ ਦਲ ਦੇ ਪ੍ਰਧਾਨ ਅਤੇ ਜਲਾਲਾਬਾਦ ਤੋਂ ਵਿਧਾਇਕ ਸੁਖਬੀਰ ਬਾਦਲ ਨੇ ਕੈਨੇਡਾ ਵਾਸੀਆਂ ਨੂੰ ਕੈਨੇਡਾ ਦਿਵਸ 'ਤੇ ਮੁਬਾਰਕਾਂ ਦਿੰਦੇ ਹੋਏ ਖਾਸ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਵਿਚ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਇਤਿਹਾਸ ਰਚਿਆ ਹੈ। 1897 ਤੋਂ ਕੈਨੇਡਾ ਜਾਣ ਵਾਲੇ ਪਹਿਲੇ ਸਿੱਖ ਕਸੂਰ ਸਿੰਘ ਤੋਂ ਲੈ ਕੇ ਕੈਨੇਡਾ ਦੇ ਮੰਤਰੀ ਮੰਡਲ ਦਾ ਹਿੱਸਾ ਬਣੇ 4 ਸਿੱਖ ਮੰਤਰੀਆਂ ਤੱਕ ਪੰਜਾਬੀਆਂ ਨੇ ਕੈਨੇਡਾ ਅੰਦਰ ਡੂੰਘੀਆਂ ਪੈੜਾਂ ਛੱਡੀਆਂ ਹਨ। ਉਨ੍ਹਾਂ ਨੇ ਇਨ੍ਹਾਂ ਸਾਰੀਆਂ ਸ਼ਖਸੀਅਤਾਂ ਨੂੰ ਕੈਨੇਡਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ। 
ਸੁਖਬੀਰ ਨੇ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ। ਕੈਨੇਡਾ ਵਿਚ ਪੰਜਾਬੀਆਂ ਦੀ ਭਾਰੀ ਗਿਣਤੀ ਹੋਣ ਕਰਕੇ ਪੰਜਾਬੀ ਭਾਸ਼ਾ ਉਥੋਂ ਦੀ ਤੀਜੀ ਸਰਕਾਰੀ ਭਾਸ਼ਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਪੰਜਾਬੀਆਂ ਦੀ ਖੁਸ਼ਹਾਲੀ ਵਧਦੀ ਰਹੇ ਅਤੇ ਉਹ ਹੋਰ ਬੁਲੰਦੀਆਂ ਨੂੰ ਛੂਹਣ।


author

Kulvinder Mahi

News Editor

Related News