ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਆਉਣ ’ਤੇ ਫ਼ਸਲਾਂ ਦਾ ਪ੍ਰਤੀ ਏਕੜ 50 ਹਜ਼ਾਰ ਦਾ ਹੋਵੇਗਾ ਬੀਮਾ

Friday, Feb 11, 2022 - 06:15 PM (IST)

ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਆਉਣ ’ਤੇ ਫ਼ਸਲਾਂ ਦਾ ਪ੍ਰਤੀ ਏਕੜ 50 ਹਜ਼ਾਰ ਦਾ ਹੋਵੇਗਾ ਬੀਮਾ

ਫਿਰੋਜ਼ਪੁਰ/ਗੁਰੂਹਰਸਹਾਏ (ਵੈੱਬ ਡੈਸਕ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਗੁਰੂਹਰਸਹਾਏ ਵਿਖੇ ਆਪਣੇ ਉਮਦੀਵਾਰ ਨੌਨੀ ਮਾਨ ਦੇ ਹੱਕ ’ਚ ਰੈਲੀ ਕੀਤੀ ਗਈ। ਇਸ ਦੌਰਾਨ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ’ਤੇ ਸ਼ਬਦੀ ਹਮਲੇ, ਉਥੇ ਹੀ ਅਰਵਿੰਦ ਕੇਜਰੀਵਾਲ ’ਤੇ ਵੀ ਤੰਜ ਕੱਸੇ। ਆਪਣੇ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਅਕਾਲੀ-ਬਸਪਾ ਦੀ ਸਰਕਾਰ ਆਉਣ ’ਤੇ ਪਹਿਲੇ ਮਹੀਨੇ ’ਚ ਹੀ ਗੁਰੂਹਰਸਹਾਏ ਵਿਖੇ ਕੁੜੀਆਂ ਦਾ ਕਾਲਜ ਖੋਲ੍ਹਣ ਦੀ ਮੰਗ ਪੂਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਜੇਕਰ ਕਿਸੇ ਦੀ ਫ਼ਸਲ ਖ਼ਰਾਬ ਹੁੰਦੀ ਸੀ ਤਾਂ ਬਾਦਲ ਸਾਬ੍ਹ ਉਸ ਦਾ ਮੁਆਵਜ਼ਾ ਦਿੰਦੇ ਸਨ ਪਰ ਕਾਂਗਰਸ ਸਰਕਾਰ ਨੇ ਪਿਛਲੇ 5 ਸਾਲਾਂ ’ਚ ਕੋਈ ਮੁਆਵਜ਼ਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਆਉਣ ’ਤੇ ਪੰਜਾਬ ਵਿਚ ਫ਼ਸਲ ਬੀਮਾ ਸਕੀਮ ਲਿਆਂਦੀ ਜਾਵੇਗੀ ਅਤੇ ਹਰ ਫ਼ਸਲ ਦਾ ਬੀਮਾ ਕੀਤਾ ਜਾਵੇਗਾ। ਜੇਕਰ ਕਿਸੇ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਫ਼ਸਲ ਦਾ 50 ਹਜ਼ਾਰ ਤੱਕ ਦਾ ਬੀਮਾ ਕੀਤਾ ਜਾਵੇਗਾ। ਇਸ ਦੇ ਇਲਾਵਾ ਉਨ੍ਹਾਂ ਬਾਰਡਰ ਦੇ ਇਲਾਕਿਆਂ ’ਤੇ ਵਿਸ਼ੇਸ਼ ਇੰਡਸਟਰੀ ਖੋਲ੍ਹਣ ਦਾ ਵੀ ਐਲਾਨ ਕੀਤਾ। 

ਇਹ ਵੀ ਪੜ੍ਹੋ: ਵਿਦੇਸ਼ ਭੱਜਣ ਦੀ ਤਾਕ 'ਚ ਸੀ ਗ੍ਰਿਫ਼ਤਾਰ ਜੀਤਾ ਮੌੜ, ਪੰਜਾਬ ’ਚ ਇੰਝ ਚਲਦਾ ਸੀ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਦਾ ਧੰਦਾ

 PunjabKesariਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਵਿਕਾਸ ਕੀਤਾ ਹੈ ਤਾਂ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਅਤੇ ਕਾਂਗਰਸ ਸਰਕਾਰ ਸਿਰਫ਼ ਪੈਸਾ ਕਮਾਉਣ ’ਚ ਹੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਵੀ ਬੇਹੱਦ ਮਾੜੀ ਹੋਈ ਪਈ ਹੈ। ਸੁਖਬੀਰ ਨੇ ਕਿਹਾ ਕਿ ਅਕਾਲੀ-ਬਸਪਾ ਦੀ ਸਰਕਾਰ ਬਣਨ ’ਤੇ ਸਕੂਲਾਂ ਅਤੇ ਹਸਪਤਾਲਾਂ ਦੀ ਨੁਹਾਰ ਬਦਲੀ ਜਾਵੇਗੀ। ਅਗਲੇ 5 ਸਾਲਾਂ ’ਚ 12 ਹਜ਼ਾਰ ਕਰੋੜ ਲਗਾ ਕੇ ਹਰ 25 ਹਜ਼ਾਰ ਦੀ ਆਬਾਦੀ ਅੰਦਰ 5 ਹਜ਼ਾਰ ਦੇ ਬੱਚਿਆਂ ਲਈ ਇਕ ਸਕੂਲ ਖੋਲ੍ਹਿਆ ਜਾਵੇਗਾ। 
ਜਿਹੜੇ ਅਫ਼ਸਰਾਂ ਨੇ ਅਕਾਲੀ ਵਰਕਰਾਂ ’ਤੇ ਝੂਠੇ ਪਰਚੇ ਦਰਜ ਕੀਤੇ ਹਨ, ਉਹ ਅਫ਼ਸਰ ਸਰਕਾਰ ਬਣਨ ’ਤੇ ਜੇਲ੍ਹਾਂ ਅੰਦਰ ਜਾਣਗੇ। ਸੁਖਬੀਰ ਬਾਦਲ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਕੇਜਰੀਵਾਲ ਪੰਜਾਬ ਦੀ ਜਨਤਾ ਤੋਂ ਇਕ ਮੌਕਾ ਮੰਗ ਰਹੇ ਹਨ ਪਰ ਕੀ ਕੇਜਰੀਵਾਲ ਪਿਛਲੇ 5 ਸਾਲਾਂ ’ਚ ਪੰਜਾਬ ਆਏ ਹਨ। ਜੇਕਰ ਕੇਜਰੀਵਾਲ ਨੂੰ ਇਕ ਮੌਕਾ ਦੇ ਦਿੱਤਾ ਤਾਂ ਇਸ ਨੇ ਪੰਜਾਬ ਦਾ ਪਾਣੀ ਵੀ ਲੈ ਜਾਣਾ ਹੈ। ਅਰਵਿੰਦ ਕੇਜਰੀਵਾਲ ਕਹਿੰਦੇ ਕੁਝ ਹਨ ਅਤੇ ਕਰਦੇ ਕੁਝ ਹਨ।

ਇਹ ਵੀ ਪੜ੍ਹੋ: ਜਲੰਧਰ: ਗੈਂਗਸਟਰ ਅਮਨ-ਫਤਿਹ ਨੇ ਪੁਲਸ ਸਾਹਮਣੇ ਕੀਤੇ ਖ਼ੁਲਾਸੇ, ਇਨ੍ਹਾਂ ਵੱਡੀਆਂ ਵਾਰਦਾਤਾਂ ਨੂੰ ਦੇਣਾ ਸੀ ਅੰਜਾਮ

PunjabKesari

ਉਨ੍ਹਾਂ ਕਿਹਾ ਕਿ ਚੋਣ ਮੈਦਾਨ ’ਚ ਮੁੱਖ ਮੁਕਾਬਲੇ ਦੇ ਤੌਰ ’ਤੇ 4 ਪਾਰਟੀਆਂ ਮੈਦਾਨ ’ਚ ਹਨ ਪਰ ਚਾਰੋਂ ਪਾਰਟੀਆਂ ਵਿਚੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜੋ ਪੰਜਾਬ ਦੀ ਹੈ। ਬਾਕੀ ਤਿੰਨੋਂ ਪਾਰਟੀਆਂ ਦੇ ਫ਼ੈਸਲੇ ਤਾਂ ਦਿੱਲੀ ਤੋਂ ਹੁੰਦੇ ਹਨ। ਕੋਰੋਨਾ ਕਾਲ ’ਚ ਲੰਗਰ ਸੇਵਾ ਤੋਂ ਲੈ ਕੇ ਹਸਪਤਾਲ ਖੋਲ੍ਹਣ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦੀ ਤਾਂ ਨੀਅਤ ਹੀ ਸਾਫ਼ ਨਹੀਂ ਹੈ। ਚਰਨਜੀਤ ਸਿੰਘ ਚੰਨੀ ਅਤੇ ਭਗਵੰਤ ਮਾਨ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਬਾਰਡਰਾਂ ਦੀ ਸਮੱਸਿਆ ਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 5 ਸਾਲਾਂ ’ਚ ਕੁਝ ਨਹੀਂ ਕੀਤਾ ਹੁਣ ਫ਼ੈਸਲਾ ਜਨਤਾ ਨੇ ਕਰਨਾ ਹੈ ਕਿ ਕਿਸ ਨੂੰ ਵੋਟ ਪਾਉਣੀ ਹੈ।  

ਇਹ ਵੀ ਪੜ੍ਹੋ: ਖ਼ੁਲਾਸਾ: ਗਰੀਬ ਘਰ ਦੀਆਂ ਕੁੜੀਆਂ ਨੂੰ ਵਿਦੇਸ਼ੋਂ ਆਈਆਂ ਦੱਸ ਕੇ ਲੱਖਾਂ ’ਚ ਅੱਗੇ ਵੇਚ ਰਿਹੈ ਗਿਰੋਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News