ਸੁਖਬੀਰ ਬਾਦਲ ਦਾ ਨਵਤੇਜ ਚੀਮਾ ’ਤੇ ਵੱਡਾ ਸ਼ਬਦੀ ਹਮਲਾ, ਦੱਸਿਆ ਸਭ ਤੋਂ ਵੱਡਾ ਡਿਕਟੇਟਰ

Wednesday, Dec 22, 2021 - 06:53 PM (IST)

ਸੁਖਬੀਰ ਬਾਦਲ ਦਾ ਨਵਤੇਜ ਚੀਮਾ ’ਤੇ ਵੱਡਾ ਸ਼ਬਦੀ ਹਮਲਾ, ਦੱਸਿਆ ਸਭ ਤੋਂ ਵੱਡਾ ਡਿਕਟੇਟਰ

ਸੁਲਤਾਨਪੁਰ ਲੋਧੀ (ਵੈੱਬ ਡੈਸਕ)— ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ’ਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਸਿਆਸੀ ਪਾਰਟੀਆਂ ਵੱਲੋਂ ਰੈਲੀਆਂ ਕਰਕੇ ਇਕ-ਦੂਜੇ ’ਤੇ ਵੱਡੇ-ਵੱਡੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਗੁਰੂ ਨਗਰੀ ਸੁਲਤਾਨਪੁਰ ਲੋਧੀ ’ਚ ਵੱਡੀ ਰੈਲੀ ਕੀਤੀ। ਇਸ ਦੌਰਾਨ ਜਿੱਥੇ ਸੁਖਬੀਰ ਬਾਦਲ ਨੇ ਚੰਨੀ ਸਰਕਾਰ ’ਤੇ ਹਮਲੇ ਬੋਲੇ, ਉਥੇ ਹੀ ਵਿਧਾਇਕ ਨਵਤੇਜ ਸਿੰਘ ਚੀਮਾ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਸੁਖਬੀਰ ਸਿੰਘ ਬਾਦਲ ਨੇ ਨਵਤੇਜ ਚੀਮਾ ਨੂੰ ਸਭ ਤੋਂ ਵੱਡਾ ਡਿਕਟੇਟਰ (ਤਾਨਾਸ਼ਾਹ) ਦੱਸਿਆ। 
ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਵੀ ਕਾਂਗਰਸੀਆਂ ਦਾ ਰਾਜ ਪੰਜਾਬ ’ਚ ਆਇਆ ਹੈ ਤਾਂ ਇਨ੍ਹਾਂ ਨੇ ਪੰਜਾਬ ਨੂੰ ਸਿਰਫ਼ ਲੁੱਟਿਆ ਹੀ ਹੈ। ਕਾਂਗਰਸ ਨੇ ਪੰਜ ਸਾਲ ਬਰਬਾਦ ਕਰ ਦਿੱਤੇ ਹਨ। ਇਨ੍ਹਾਂ ਦੇ ਵਿਧਾਇਕ ਆਪਣੇ ਆਪ ਨੂੰ ਇੰਝ ਸਮਝਦੇ ਹਨ ਕਿ ਪਤਾ ਨਹੀਂ ਜਿਵੇਂ ਸਾਰਾ ਕੁਝ ਹੀ ਇਨ੍ਹਾਂ ਦਾ ਹੋਵੇ। 5 ਸਾਲਾਂ ’ਚ ਸਿਰਫ਼ ਗੁੰਡਾਗਰਦੀ ਦਾ ਰਾਜ, ਮਾਫ਼ੀਆ ਦਾ ਰਾਜ, ਲੁੱਟਖੋਹ ਦਾ ਰਾਜ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਵਿਧਾਇਕ ਪੁਲਸ ਦੀ ਵਰਤੋਂ ਇੰਝ ਕਰਦੇ ਹਨ, ਜਿਵੇਂ ਆਪਣੀ ਫ਼ੌਜ ਹੋਵੇ। 

ਇਹ ਵੀ ਪੜ੍ਹੋ: ਬੇਅਦਬੀ ਦੀਆਂ ਘਟਨਾਵਾਂ ਮਗਰੋਂ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼

PunjabKesari

ਸੁਖਬੀਰ ਨੇ ਨਵਤੇਜ ਚੀਮਾ ’ਤੇ ਵੱਡਾ ਹਮਲਾ ਕੱਸਦੇ ਹੋਏ ਕਿਹਾ ਕਿ ਜਿੰਨੀ ਗੁੰਡਾਗਰਦੀ ਉਨ੍ਹਾਂ ਨੇ ਕੀਤੀ, ਜਿੰਨੇ ਧੱਕੇ ਉਨ੍ਹਾਂ ਨੇ ਕੀਤੇ ਅਤੇ ਜਿੰਨੇ ਵੀ ਸਾਡੇ ਵਰਕਰਾਂ ’ਤੇ ਝੂਠੇ ਪਰਚੇ ਦਰਜ ਕੀਤੇ ਹਨ, ਉਨ੍ਹਾਂ ਦਾ ਇਨਸਾਫ਼ ਸਾਡੀ ਸਰਕਾਰ ਆਉਣ ਵੇਲੇ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਅਕਾਲੀ-ਬਸਪਾ ਦੀ ਸਰਕਾਰ ਬਣਨ ’ਤੇ ਦੋ ਮਹੀਨਿਆਂ ਦੇ ਵਿੱਚ ਵਰਕਰਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦਾ ਵਿਧਾਇਕ ਚੀਮਾ ਤਾਂ ਲੋਕਾਂ ਨੂੰ ਲੁੱਟਣ ’ਤੇ ਲੱਗਿਆ ਹੋਇਆ ਹੈ। ਸਭ ਤੋਂ ਵੱਡਾ ਰੇਤ ਮਾਫ਼ੀਆ ਤਾਂ ਇਹ ਆਪ ਹੈ। ਇਹ ਵਿਧਾਇਕ ਨਹੀਂ ਸਗੋਂ ਇਕ ਡਿਕਟੇਟਰ ਬਣਿਆ ਫਿਰਦਾ ਹੈ।  ਉਨ੍ਹਾਂ ਕਿਹਾ ਕਿ ਜਿਸ ਦਿਨ ਉਨ੍ਹਾਂ ਦੀ ਸਰਕਾਰ ਬਣੇਗੀ ਸਭ ਤੋਂ ਪਹਿਲਾਂ ਇਕ ਕਮਿਸ਼ਨ ਬਿਠਾਇਆ ਜਾਵੇਗਾ, ਜੋ ਦੋ ਮਹੀਨਿਆਂ ਦੇ ਅੰਦਰ ਪੂਰੇ ਪੰਜਾਬ ਵਿਚ ਜਿੱਥੇ-ਜਿੱਥੇ ਵੀ ਝੂਠੇ ਪਰਚੇ ਦਰਜ ਕੀਤੇ ਗਏ, ਉਨ੍ਹਾਂ ਦੀ ਲਿਸਟ ਬਣਾਏਗਾ ਅਤੇ ਜਿਹੜੇ ਅਫ਼ਸਰਾਂ ਨੇ ਝੂਠੇ ਪਰਚੇ ਸਾਡੇ ਵਰਕਰਾਂ ’ਤੇ ਕੀਤੇ ਹਨ, ਉਨ੍ਹਾਂ ਅਫ਼ਸਰਾਂ ਨੂੰ ਡਿਸਮਿਸ ਕਰਕੇ ਨੌਕਰੀ ’ਚੋਂ ਕੱਢਿਆ ਜਾਵੇਗਾ ਅਤੇ ਜਿਹੜੇ ਕਾਂਗਰਸੀ ਨੇ ਕਰਵਾਏ ਹੋਣਗੇ, ਉਹ ਵੀ ਅੰਦਰ ਜਾਵੇਗਾ। 

ਇਸ ਦੇ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਲਤਾਨਪੁਰ ਲੋਧੀ ਵਿਖੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਪੰਜਾਬ ਅੰਦਰ ਸਿੱਖਿਆ ਦਾ ਨਵਾਂ ਢਾਂਚਾ ਲਿਆਂਦਾ ਜਾਵੇਗਾ। ਇਥੇ ਇਹ ਵੀ ਦੱਸ ਦੇਈਏ ਕਿ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੇ ਹੱਕ 'ਚ ਰੱਖੀ 'ਫਤਹਿ ਰੈਲੀ' 'ਚ ਸੁਖਬੀਰ ਸਿੰਘ ਬਾਦਲ ਦੇ ਪਹੁੰਚਣ ਉਤੇ ਇਲਾਕਾ ਨਿਵਾਸੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, PNB ’ਚੋਂ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਲੁੱਟੇ ਕਰੀਬ 15 ਲੱਖ ਰੁਪਏ

PunjabKesari

ਜਿਵੇਂ ਕੈਪਟਨ ਨੇ ਝੂਠੀ ਸਹੁੰ ਖਾ ਕੇ ਵੋਟਾਂ ਲਈਆਂ, ਉਵੇ ਹੀ ਚੰਨੀ ਵੱਡੇ-ਵੱਡੇ ਝੂਠੇ ਐਲਾਨ ਕਰ ਰਹੇ 
ਇਸ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸ਼ਬਦੀ ਹਮਲੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਚੰਨੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਨੂੰ ਇਕ ਸਕੂਲ, ਇਕ ਹਸਪਤਾਲ ਦੱਸ ਦੇਣ ਜਿਹੜਾ ਉਨ੍ਹਾਂ ਨੇ ਪੰਜਾਬ ਬਣਾਇਆ ਹੋਵੇ। ਕਾਂਗਰਸੀ 5 ਸਾਲ ਝੂਠ ’ਤੇ ਹੀ ਨਿਰਭਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ 5 ਸਾਲ ਕੈਪਟਨ ਅਮਰਿੰਦਰ ਸਿੰਘ ਨਹੀਂ ਵਿਖਾਈ ਦਿੱਤਾ ਅਤੇ ਹੁਣ ਦੋ ਕੁ ਮਹੀਨੇ ਪਹਿਲਾਂ ਕੈਪਟਨ ਨੂੰ ਲਾਹ ਕੇ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਅਤੇ ਹੁਣ ਕਾਂਗਰਸੀ ਵਿਖਾਉਣਾ ਚਾਹੁੰਦੇ ਹਨ ਕਿ ਅਸੀਂ ਤਾਂ ਦੁੱਧ ਦੇ ਧੋਤੇ ਹਾਂ ਅਤੇ ਸਾਰੇ ਪਾਪ ਕੈਪਟਨ ਨੇ ਕੀਤੇ ਹਨ। ਜਿਵੇਂ ਕੈਪਟਨ ਨੇ ਪਹਿਲਾਂ ਝੂਠੀ ਸਹੁੰ ਖਾ ਕੇ ਲੋਕਾਂ ਤੋਂ ਵੋਟਾਂ ਲੈ ਲਈਆਂ, ਉਵੇ ਹੀ ਹੁਣ ਚੰਨੀ ਸਾਬ੍ਹ ਵੱਡੇ-ਵੱਡੇ ਐਲਾਨ ਕਰ ਰਹੇ ਹਨ। ਚਰਨਜੀਤ ਸਿੰਘ ਚੰਨੀ ਨੇ ਕਰੀਬ ਇਕ ਮਹੀਨੇ ਦੇ ਅੰਦਰ 27 ਹਜ਼ਾਰ ਕਰੋੜ ਦੇ ਐਲਾਨ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਤਕਰੀਬਨ 180 ਘੰਟੇ ਇਨ੍ਹਾਂ ਦੇ ਰਹਿ ਗਏ ਹਨ, ਬਾਅਦ ’ਚ ਇਹ ਚੀਮਾ ਜਿਸ ਦੇ ਅੱਗੇ-ਪਿੱਛੇ ਪੁਲਸ ਵਾਲੇ ਰਹਿੰਦੇ ਹਨ, ਉਨ੍ਹਾਂ ਪੁਲਸ ਮੁਲਾਜ਼ਮਾਂ ਕੋਲ ਹੀ ਡਾਂਗ ਹੋਵੇਗੀ ਅਤੇ ਚੀਮਾ ਖੇਤਾ ’ਚ ਦੌੜਦਾ ਫਿਰੇਗਾ। ਪੰਜਾਬ ਕਾਂਗਰਸ ਨੇ 5 ਸਾਲ ਦੋ ਵੱਡੇ ਮੁੱਦਿਆਂ ’ਤੇ ਸਿਆਸਤ ਹੀ ਕੀਤੀ। ਇਕ ਤਾਂ ਬੇਅਦਬੀ ’ਤੇ ਸਿਆਸਤ ਕੀਤੀ, ਦੋਸ਼ੀਆਂ ਨੂੰ ਫੜਨ ਦੀ ਬਜਾਏ ਇਨ੍ਹਾਂ ਨੇ ਇਕੋ ਕੰਮ ਰੱਖਿਆ ਕਿ ਬਾਦਲਾਂ ਨੂੰ ਅੰਦਰ ਕਰਨਾ ਹੈ। ਜੇਕਰ ਅੱਜ ਦੋਸ਼ੀ ਫੜੇ ਹੁੰਦੇ ਤਾਂ ਜੋ ਵੀ ਸ੍ਰੀ ਦਰਬਾਰ ਸਾਹਿਬ ’ਚ ਹੋਇਆ, ਉਹ ਨਹੀਂ ਹੋਣਾ ਸੀ। 

ਇਹ ਵੀ ਪੜ੍ਹੋ: ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਤੰਜ, ਜੇਲ੍ਹਾਂ ਤੋਂ ਨਹੀਂ ਡਰਦਾ ਅਕਾਲੀ ਦਲ ਤਾਂ ਮਜੀਠੀਆ ਨੂੰ ਕਰੇ ਪੇਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News