ਸਮਾਣਾ ’ਚ ਬੋਲੇ ਸੁਖਬੀਰ ਬਾਦਲ, ਨਰੇਗਾ ਦੀ ਜਾਂਚ ਤੋਂ ਬਾਅਦ 90 ਫ਼ੀਸਦੀ ਕਾਂਗਰਸੀ ਸਰਪੰਚ ਹੋਣਗੇ ਅੰਦਰ

Saturday, Dec 18, 2021 - 03:47 PM (IST)

ਸਮਾਣਾ ’ਚ ਬੋਲੇ ਸੁਖਬੀਰ ਬਾਦਲ, ਨਰੇਗਾ ਦੀ ਜਾਂਚ ਤੋਂ ਬਾਅਦ 90 ਫ਼ੀਸਦੀ ਕਾਂਗਰਸੀ ਸਰਪੰਚ ਹੋਣਗੇ ਅੰਦਰ

ਸਮਾਣਾ (ਵੈੱਬ ਡੈਸਕ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸਮਾਣਾ ਵਿਖੇ ਸੁਰਜੀਤ ਸਿੰਘ ਰੱਖੜਾ ਦੇ ਹੱਕ ’ਚ ਰੈਲੀ ਕੀਤੀ ਗਈ। ਇਸ ਦੌਰਾਨ ਆਪਣੇ ਸੰਬੋਧਨ ’ਚ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀਆਂ ਨੂੰ ਲਪੇਟੇ ’ਚ ਲਿਆ, ਉਥੇ ਹੀ ਅਰਵਿੰਦ ਕੇਜਰੀਵਾਲ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਨਰੇਗਾ ਸਕੀਮ ਤਹਿਤ ਕੇਂਦਰ ਵੱਲੋਂ ਭੇਜੇ ਗਏ ਪੈਸੇ ਨੂੰ ਲੈ ਕੇ ਕਾਂਗਰਸ ’ਤੇ ਨਿਸ਼ਾਨਾ ਲਾਉਂਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਰੇਗਾ ਦੇ ਜਿਹੜੇ ਪੈਸੇ ਆਏ ਸਨ, ਉਸ ਪੈਸੇ ਨੂੰ ਕਾਂਗਰਸੀਆਂ ਨੇ ਰੱਜ ਕੇ ਲੁੱਟਿਆ ਹੈ। ਸਰਕਾਰ ਬਣਨ ’ਤੇ ਨਰੇਗਾ ਦੇ ਪੈਸੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਕਿ ਜਾਂਚ ਤੋਂ ਬਾਅਦ 90 ਫ਼ੀਸਦੀ ਕਾਂਗਰਸੀ ਸਰਪੰਚ ਨਰੇਗਾ ਤਹਿਤ ਅੰਦਰ ਜਾਣਗੇ। 

PunjabKesari

ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਸਕੀਮਾਂ ਬਾਦਲ ਸਾਬ੍ਹ ਵੱਲੋਂ ਦਿੱਤੀਆਂ ਗਈਆਂ ਸਨ, ਉਹ ਸਾਰੀਆਂ ਕਾਂਗਰਸ ਦੀ ਸਰਕਾਰ ਨੇ ਬੰਦ ਕਰ ਦਿੱਤੀਆਂ। 5 ਸਾਲਾ ’ਚ ਕਾਂਗਰਸ ਨੇ ਇਕ ਵੀ ਨਿਸ਼ਾਨੀ ਪੰਜਾਬ ਨੂੰ ਨਹੀਂ ਦਿੱਤੀ। ਇਨ੍ਹਾਂ ਨੇ ਨਾ ਤਾਂ ਕਿਸਾਨੀ, ਨਾ ਗਰੀਬ ਅਤੇ ਨਾ ਹੀ ਮਜ਼ਦੂਰਾਂ ਲਈ ਕੋਈ ਕੰਮ ਕੀਤਾ। ਕੈਪਟਨ ਵੱਲੋਂ ਬਣਾਈ ਗਈ ਨਵੀਂ ਪਾਰਟੀ ਨੂੰ ਲੈ ਕੇ ਕੈਪਟਨ ’ਤੇ ਨਿਸ਼ਾਨਾ ਸਾਧਦੇ ਸੁਖਬੀਰ ਨੇ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦੁਕਾਨ ਖੋਲ੍ਹੀ ਹੈ ਅਤੇ ਗਾਹਕਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਸਾਲ ਮੁੱਖ ਮੰਤਰੀ ਬਣੇ ਕਿਉਂਕਿ ਉਹ ਜ਼ੁਬਾਨ ਦੇ ਪੱਕੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਲੀਡਰ ਝੂਠੀ ਸਹੁੰ ਖਾਂਦੇ ਹਨ, ਉਹ ਠੱਗੀ ਮਾਰਨਾ ਚਾਹੁੰਦੇ ਹਨ। ਅਸੀਂ ਨਾ ਤਾਂ ਕੋਈ ਸਹੁੰ ਖਾਣੀ ਹੈ ਅਤੇ ਨਾ ਹੀ ਕੋਈ ਫਾਰਮ ਭਰਵਾਉਣੇ ਹਨ, ਅਸੀਂ ਸਿਰਫ਼ ਜ਼ੁਬਾਨ ਹੀ ਦੇਣੀ ਹੈ। 

ਇਹ ਵੀ ਪੜ੍ਹੋ:  ਧੀ ਨੂੰ ਮੈਸੇਜ ਭੇਜ ਮਾਂ ਨੇ ਲਾਇਆ ਮੌਤ ਨੂੰ ਗਲੇ, ਰਿਕਾਰਡਿੰਗ ਸੁਣ ਪੁੱਤ ਬੋਲਿਆ, ਮੈਨੂੰ ਰਿਕਾਰਡਿੰਗ ਭੇਜੀ ਹੁੰਦੀ ਤਾਂ..

ਅਰਵਿੰਦ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ

ਉਥੇ ਹੀ ਅਰਵਿੰਦ ਕੇਜਰੀਵਾਲ ਨੂੰ ਲੰਮੇ ਹੱਥੀਂ ਲੈਂਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਅਰਵਿੰਦ ਕੇਜਰੀਵਾਲ ਰੋਜ਼ ਨਵੀਂ ਗਾਰੰਟੀ ਦੇਣ ਆ ਜਾਂਦਾ ਹੈ। ਕੇਜਰੀਵਾਲ ਵੱਲੋਂ ਇਕ ਹਜ਼ਾਰ ਰੁਪਏ ਔਰਤਾਂ ਨੂੰ ਦੇਣ ਦੇ ਐਲਾਨ ’ਤੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਇਸ ਦਾ ਮਤਲਬ ਕੀ ਕੇਜਰੀਵਾਲ ਜਿਹੜੇ ਕਰੋੜਪਤੀ, ਹੀਰੋ ਹਾਂਡਾ ਦੇ ਮਾਲਕ ਹਨ, ਉਨ੍ਹਾਂ ਦੀਆਂ ਪਤਨੀਆਂ ਨੂੰ ਵੀ ਇਹ ਹਜ਼ਾਰ ਰੁਪਏ ਦੇਣਗੇ। ਉਨ੍ਹਾਂ ਕਿਹਾ ਕਿ 10 ਸਾਲਾਂ ’ਚ ਦਿੱਲੀ ’ਚ ਤਾਂ ਕੇਜਰੀਵਾਲ ਨੇ ਔਰਤਾਂ ਨੂੰ 10 ਰੁਪਏ ਤੱਕ ਨਹੀਂ ਦਿੱਤੇ ਹਨ। ਇਸ ਦੌਰਾਨ ਮਜ਼ਾਕ ਦੇ ਲਹਿਜ਼ੇ ’ਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਆਪਣੀ ਘਰਵਾਲੀ ਹਰਸਿਮਰਤ ਕੌਰ ਬਾਦਲ ਨੂੰ ਵੀ ਕਿਹਾ ਕਿ ਤੇਰੇ ਖਾਤੇ ’ਚ ਹੁਣ ਇਕ ਹਜ਼ਾਰ ਰੁਪਏ ਆਉਣਗੇ, ਤਾਂ ਕਿਤੇ ਲਾਲਚ ’ਚ ਆ ਕੇ ਕੇਜਰੀਵਾਲ ਨੂੰ ਵੋਟ ਨਾ ਦੇ ਦੇਣਾ। ਇਥੇ ਆ ਕੇ ਕੇਜਰੀਵਾਲ ਝੂਠੀਆਂ ਗਾਰੰਟੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਇਸ਼ਤਿਹਾਰ ਹੈ ਕਿ ਇਕ ਮੌਕਾ ਦਿਓ, ਕੀ ਹੁਣ ਪੰਜਾਬ ਦੇ ਲੋਕ ਇਸ ਨੂੰ ਇਕ ਮੌਕਾ ਦੇਣਗੇ।

ਇਹ ਵੀ ਪੜ੍ਹੋ:  ਸੁਨੀਲ ਜਾਖੜ ਦੀ CM ਚੰਨੀ-ਸਿੱਧੂ ਜੋੜੀ ਨੂੰ ਨਸੀਹਤ, ਪੰਜਾਬ ਕਾਂਗਰਸ ਦੇ ਭਵਿੱਖ ਲਈ ਹੋਣ ਇਕਜੁੱਟ

PunjabKesari

ਕੇਜਰੀਵਾਲ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਝੋਨਾ ਕਦੋ ਲਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਹਰੋਂ ਕੋਈ ਮੁੱਖ ਮੰਤਰੀ ਲਿਆਉਣਾ ਹੀ ਹੈ ਤਾਂ ਅੰਗਰੇਜ਼ ਹੀ ਵਾਪਸ ਲੈ ਕੇ ਆਉਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਹਿਸਾਬ ਨਾਲ ਤਾਂ ਅੰਗਰੇਜ਼ ਵੀ ਕਹਿਣ ਲੱਗ ਜਾਣਗੇ ਕਿ ਇਕ ਮੌਕਾ ਦਿਓ। ਉਨ੍ਹਾਂ ਕਿਹਾ ਕਿ ਜੋ ਦਰਦ ਬਾਦਲ ਸਾਬ੍ਹ ਨੇ ਵੇਖੇ ਹਨ, ਉਹ ਸਿਰਫ਼ ਉਨ੍ਹਾਂ ਨੂੰ ਹੀ ਪਤਾ ਹੈ। ਬਾਦਲ ਸਾਬ੍ਹ ਨੇ ਪੰਜਾਬ ਲਈ ਵਿਕਾਸ ਕਾਰਜਾਂ ਦੇ ਕੰਮ ਕੀਤੇ। ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ੁਬਾਨ ਦੀ ਪੱਕੀ ਪਾਰਟੀ ਹੈ ਅਤੇ ਜੋ ਵੀ ਉਹ ਕਹਿੰਦੇ ਹਨ, ਉਹ ਕਰਕੇ ਵਿਖਾਉਂਦੇ ਹਨ। ਅਸੀਂ ਕੋਈ ਝੂਠੀ ਸਹੁੰ ਨਹੀਂ ਥਾਣੀ ਅਤੇ ਨਾ ਹੀ ਕੋਈ ਲੋਕਾਂ ਤੋਂ ਫਾਰਮ ਭਰਵਾਉਣੇ ਹਨ, ਅਸੀਂ ਸਿਰਫ਼ ਜ਼ੁਬਾਨ ਹੀ ਦੇਣੀ ਹੈ। 

ਇਹ ਵੀ ਪੜ੍ਹੋ:  ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਜਲੰਧਰ 'ਚ ਬਣੇਗਾ ਸਪੋਰਟਸ ਹੱਬ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News