ਟਾਂਡਾ 'ਚ ਗਰਜੇ ਸੁਖਬੀਰ ਸਿੰਘ ਬਾਦਲ, ਪੰਜਾਬ ਸਰਕਾਰ ਸਣੇ ਅਰਵਿੰਦ ਕੇਜਰੀਵਾਲ 'ਤੇ ਸਾਧੇ ਤਿੱਖੇ ਨਿਸ਼ਾਨੇ
Friday, Dec 17, 2021 - 06:29 PM (IST)
ਟਾਂਡਾ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਟਾਂਡਾ ਵਿਖੇ ਵੱਡੀ ਰੈਲੀ ਕੀਤੀ ਗਈ | ਇਸ ਦੌਰਾਨ ਆਪਣੇ ਸੰਬੋਧਨ 'ਚ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਸਾਧੇ, ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਲਪੇਟੇ 'ਚ ਲਿਆ | ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 5 ਸਾਲਾਂ 'ਚ ਪੰਜਾਬ ਬਹੁਤ ਹੀ ਪਿੱਛੇ ਚਲਾ ਗਿਆ ਹੈ | ਪੰਜਾਬ ਵਿਚ ਸਰਕਾਰ ਸੀ ਪਰ ਸਿਰਫ਼ ਨਾਂ ਦੀ ਹੀ ਸਰਕਾਰ ਸੀ | ਨਾ ਤਾਂ ਕੋਈ ਮੁੱਖ ਮੰਤਰੀ ਸੀ ਅਤੇ ਨਾ ਹੀ ਕੋਈ ਮੰਤਰੀ ਸੀ | ਕਾਂਗਰਸੀ ਇਕੱਲੇ ਪੰਜਾਬ ਨੂੰ ਲੁੱਟਣ 'ਤੇ ਲੱਗੇ ਹੋਏ ਸਨ | ਇਕ ਵੀ ਚੀਜ਼ ਕਾਂਗਰਸੀਆਂ ਨੇ ਪੰਜਾਬ 'ਚ ਨਵੀਂ ਬਣਾਈ | ਕਾਂਗਰਸ ਦੀ ਸਰਕਾਰ ਨੇ ਆਪਣੇ 5 ਸਾਲਾਂ 'ਚ ਕੁਝ ਨਹੀਂ ਕੀਤਾ ਹੈ | ਕਾਂਗਰਸ ਨੇ ਸਿਰਫ਼ ਗੁੰਡਾਗਰਦੀ ਦਾ ਹੀ ਰਾਜ ਕੀਤਾ ਹੈ |
ਆਪਣੀ ਸਰਕਾਰ ਵੇਲੇ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੋਹਾਂ ਦੀ ਸੋਚ ਇਕ ਹੀ ਹੈ ਅਤੇ ਗ਼ਰੀਬ ਕਿਸਾਨ ਦੀ ਗੱਲ ਕਰਦੀਆਂ ਹਨ | ਪੰਜਾਬ 'ਚ ਜਿੰਨੀਆਂ ਵੀ ਸਹੂਲਤਾਂ ਗ਼ਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਦਿੱਤੀਆਂ ਗਈਆਂ, ਉਹ ਸਿਰਫ਼ ਅਕਾਲੀ ਦਲ ਵੇਲੇ ਹੀ ਦਿੱਤੀਆਂ ਗਈਆਂ | ਕਾਂਗਰਸ ਦੀ ਸਰਕਾਰ ਨੇ ਜਿੰਨੀਆਂ ਵੀ ਸਹੂਲਤਾਂ ਸਾਡੇ ਵੇਲੇ ਦਿੱਤੀਆਂ ਗਈਆਂ ਸਨ, ਉਹ ਸਾਰੀਆਂ ਬੰਦ ਕਰ ਦਿੱਤੀਆਂ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੀ ਸੋਚ ਹੀ ਇਹੀ ਰਹੀ ਹੈ ਕਿ ਵਿਕਾਸ ਕਿਵੇਂ ਕਰਨਾ ਹੈ | ਉਨ੍ਹਾਂ ਕਿਹਾ ਕਿ ਜੋ ਕੁਝ ਵੀ ਪੰਜਾਬ 'ਚ ਵਿਕਾਸ ਹੋਇਆ ਹੈ, ਉਹ ਅਕਾਲੀਆਂ ਦੀ ਸਰਕਾਰ ਵੇਲੇ ਹੀ ਹੋਇਆ ਹੈ | ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ 'ਚ ਆਟਾ-ਦਾਲ ਦੀ ਸਕੀਮ, ਥਰਮਲ ਪਲਾਂਟ ਬਣਾਉਣ ਦੇ ਨਾਲ-ਨਾਲ, ਵਜ਼ੀਫਾ ਸਕੀਮ ਵੀ ਚਲਾਈ ਪਰ ਕਾਂਗਰਸੀਆਂ ਨੇ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ |
ਇਹ ਵੀ ਪੜ੍ਹੋ: ਦਸੂਹਾ ਦੇ ਪਿੰਡ ਬਹਿਬੋਵਾਲ ਛੰਨੀਆਂ 'ਚੋਂ ਅਗਵਾ ਹੋਇਆ 9 ਸਾਲਾ ਬੱਚਾ ਬਰਾਮਦ, ਲੀਕ ਹੋਈ ਆਡੀਓ ਨੇ ਖੋਲ੍ਹੇ ਕਈ ਰਾਜ਼
ਉਥੇ ਹੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਪੇਟੇ 'ਚ ਲੈਂਦੇ ਹੋਏ ਕਿਹਾ ਕਿ ਪੰਜਾਬ 'ਚ ਅਰਵਿੰਦ ਕੇਜਰੀਵਾਲ ਆ ਕੇ ਕਹਿੰਦੇ ਹਨ ਕਿ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਇਆ ਦੇਣਗੇ ਪਰ ਕੇਜਰੀਵਾਲ ਜਿੱਥੋਂ ਦੇ ਮੁੱਖ ਮੰਤਰੀ ਹਨ, ਉਥੇ ਤਾਂ ਇਨ੍ਹਾਂ ਨੇ ਇਕ ਵੀ ਰੁਪਇਆ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਦਿੱਲੀ 'ਚ 10 ਸਾਲ ਤੋਂ ਮੁਲਾਜ਼ਮ ਧਰਨਿਆਂ 'ਤੇ ਬੈਠੇ ਹਨ, ਕੇਜਰੀਵਾਲ ਉਥੇ ਤਾਂ ਕੁਝ ਕਰਦੇ ਨਹੀਂ ਹਨ ਅਤੇ ਪੰਜਾਬ 'ਚ ਆ ਕੇ ਸਿਰਫ਼ ਡਰਾਮੇ ਕਰ ਰਹੇ ਹਨ |
ਇਹ ਵੀ ਪੜ੍ਹੋ: 20 ਦਸੰਬਰ ਤੋਂ ਕਿਸਾਨ ਛੇੜਨਗੇ ਰੇਲ ਰੋਕੋ ਮੁਹਿੰਮ, ਪੰਜਾਬ ’ਚ ਉਦਯੋਗਾਂ ਨੂੰ ਚੁੱਕਣਾ ਪੈ ਸਕਦੈ ਨੁਕਸਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ