ਸੁਖਬੀਰ ਬਾਦਲ ਦਾ ਪੰਜਾਬ ਸਰਕਾਰ 'ਤੇ ਵੱਡਾ ਹਮਲਾ, ਕਿਹਾ-ਸਭ ਤੋਂ ਵੱਡੇ ਮਾਈਨਿੰਗ ਮਾਫ਼ੀਆ ਨੇ ਮੁੱਖ ਮੰਤਰੀ ਚੰਨੀ

12/10/2021 4:26:36 PM

ਰੂਪਨਗਰ (ਸੱਜਣ ਸੈਣੀ, ਵੈੱਬ ਡੈਸਕ)- ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਇਸੇ ਦੇ ਚਲਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਜਿੱਤਣ ਲਈ ਲਗਾਤਾਰ ਵੱਖ-ਵੱਖ ਹਲਕਿਆਂ ਦੇ ਵਿੱਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਫਤਿਹ ਰੈਲੀ ਕੀਤੀ ਗਈ।

PunjabKesari

ਇਸ ਫਤਿਹ ਰੈਲੀ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜ ਸਾਲਾਂ ਵਿਚ ਇਕ ਡੱਕਾ ਨਹੀਂ ਤੋੜਿਆ। ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਿਆਸੀ ਤੰਜ ਕੱਸਦੇ ਹੋਏ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਅਤੇ ਕਾਂਗਰਸ ਨੂੰ ਵੀ 15-16 ਸੀਟਾਂ ਹੀ ਪ੍ਰਾਪਤ ਹੋਣਗੀਆਂ। ਇਸ ਮੌਕੇ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚਰਨਜੀਤ ਸਿੰਘ ਚੰਨੀ 'ਤੇ ਵੀ ਕਈ ਗੰਭੀਰ ਦੋਸ਼ ਲਗਾਏ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਾਜਾਇਜ਼ ਮਾਈਨਿੰਗ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਪੱਚੀ ਹਜ਼ਾਰ ਦਾ ਇਨਾਮ ਦੇਣ ਸਬੰਧੀ ਪੁੱਛੇ ਸਵਾਲ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਭ ਤੋਂ ਵੱਡੇ ਮਾਈਨਿੰਗ ਮਾਫ਼ੀਆ ਤਾਂ ਮੁੱਖ ਮੰਤਰੀ ਚੰਨੀ ਹਨ।

ਇਹ ਵੀ ਪੜ੍ਹੋ: ਸੋਨੇ ਦੀਆਂ ਹਲਕੀਆਂ ਅੰਗੂਠੀਆਂ ਦੇਣ 'ਤੇ ਲਾੜੇ ਨੇ ਜ਼ਮੀਨ 'ਤੇ ਪੱਗ ਲਾਹ ਕੇ ਸੁੱਟਿਆ ਸਿਹਰਾ, ਜਾਣੋ ਅੱਗੇ ਕੀ ਹੋਇਆ

PunjabKesari

ਅੱਗੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ 5 ਸਾਲਾਂ ਵਿਚ ਲੋਕਾਂ ਲਈ ਇਕ ਵੀ ਸਕੀਮ ਨਹੀਂ ਲਿਆ ਸਕੀ ਹੈ। ਲੋਕਾਂ ਦੀ ਪੰਜਾਬ ’ਚ ਕੋਈ ਵੀ ਸੁਣਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਵੀ ਪੰਜਾਬ ਵਿਚ ਵਿਕਾਸ ਹੋਇਆ, ਉਹ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਹੈ। ਪਹਿਲਾਂ ਸਾਈਕਲ ’ਤੇ ਵੀ ਟੈਕਸ ਲੱਗਦਾ ਸੀ, ਜਿਸ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੁਆਫ਼ ਕੀਤਾ। ਕਾਂਗਰਸ ਦੀ ਸਰਕਾਰ ਨੇ ਤਾਂ ਜੋ ਸਕੀਮਾਂ ਪਹਿਲਾਂ ਚਲਦੀਆਂ ਸਨ, ਉਨ੍ਹਾਂ ਵੀ ਬੰਦ ਕਰ ਦਿੱਤਾ। ਬੱਚਿਆਂ ਦੀ ਸਕਾਲਰਿਸ਼ਪ ਰੋਕ ਦਿੱਤੀ, ਉਨ੍ਹਾਂ ਪੜ੍ਹਾਈ ਤੋਂ ਵਾਂਝੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਚੰਨੀ ਪੁੱਛਣਾ ਚਾਹੁੰਦਾ ਹਾਂ ਕਿ ਪਿਛਲੇ 5 ਸਾਲਾਂ ’ਚ ਇਕ ਵੀ ਨਵੇਂ ਬਣਾਏ ਗਏ ਸਕੂਲ ਦਾ ਨਾਂ, ਸਟੇਡੀਅਮ ਦਾ ਨਾਂ ਜਾਂ ਫਿਰ ਕਿਸੇ ਹਸਪਤਾਲ ਦਾ ਨਾਂ ਦੱਸ ਦੇਣ, ਜਿਸ ਨੂੰ ਕਾਂਗਰਸ ਦੀ ਸਰਕਾਰ ਨੇ ਬਣਾਇਆ ਹੋਵੇ। ਕਾਂਗਰਸ ਦੀ ਸਰਕਾਰ ਨੇ ਤਾਂ 5 ਸਾਲਾਂ ਵਿਚ ਪੰਜਾਬ ਵਿਚ ਕੁਝ ਵੀ ਨਵਾਂ ਨਹੀਂ ਬਣਾਇਆ ਹੈ। 

ਇਹ ਵੀ ਪੜ੍ਹੋ:  ਹੈਲੀਕਾਪਟਰ ਕ੍ਰੈਸ਼ ਹਾਦਸੇ ਦੇ ਸ਼ਹੀਦਾਂ 'ਚ ਨਵਾਂਸ਼ਹਿਰ ਦੇ ਲਖਵਿੰਦਰ ਸਿੰਘ ਵੀ ਸ਼ਾਮਲ, ਪਿੰਡ ਵਾਸੀਆਂ ਨੇ ਕੀਤੀ ਇਹ ਮੰਗ

PunjabKesari

ਕੇਜਰੀਵਾਲ ਆਖ਼ਿਰ ਪੰਜਾਬ 'ਚ ਆ ਕੇ ਕਿਸ ਚੀਜ਼ ਦੀ ਗਾਰੰਟੀ ਦਿੰਦੇ ਹਨ
ਅਰਵਿੰਦ ਕੇਜਰੀਵਾਲ 'ਤੇ ਤੰਜ ਕੱਸਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ’ਚ ਆ ਕੇ ਕਿਸ ਚੀਜ਼ ਦੀ ਗਾਰੰਟੀ ਦੇ ਰਹੇ ਹਨ। ਗਾਰੰਟੀ ਤਾਂ ਉਹ ਹੋਵੇ, ਜੇਕਰ ਉਸ ਕੇਜਰੀਵਾਲ ਨੇ ਪਹਿਲਾਂ ਦਿੱਲੀ ’ਚ ਵੀ ਉਹੀ ਚੀਜ਼ ਲਾਗੂ ਕੀਤੀ ਹੋਵੇ ਤਾਂ ਉਹ ਪੰਜਾਬ ’ਚ ਵੀ ਲਾਗੂ ਕਰ। ਸੁਖਬੀਰ ਨੇ ਕਿਹਾ ਕਿ ਕੇਜਰੀਵਾਲ ਕਹਿੰਦੇ ਹਨ ਕਿ ਹਰ ਔਰਤ ਨੂੰ ਉਹ ਇਕ ਹਜ਼ਾਰ ਰੁਪਏ ਮਹੀਨੇ ਦੇਣਗੇ, ਦਿੱਲੀ ਤਾਂ ਇਨ੍ਹਾਂ ਨੇ ਕਿਸੇ ਔਰਤ ਨੂੰ ਇਕ ਰੁਪਇਆ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕੀ ਕੇਜਰੀਵਾਲ ਜਿਹੜਾ ਪੁਲਸ ਵਾਲੇ ਕੋਈ ਸਭ ਤੋਂ ਅਮੀਰ ਹੈ, ਉਸ ਦੀ ਪਤਨੀ ਨੂੰ ਇਕ ਹਜ਼ਾਰ ਦੇਣਗੇ? ਕੀ ਹੀਰੋ ਹਾਂਡਾ ਦੇ ਮਾਲਕ ਦੀ ਪਤਨੀ ਨੂੰ ਇਕ ਹਜ਼ਾਰ ਦੇਣਗੇ? ਇਥੇ ਆ ਕੇ ਕਹਿੰਦੇ ਹਨ ਕਿ ਸਾਰੇ ਮੁਲਾਜ਼ਮ ਪੱਕੇ ਕਰਨਗੇ, ਦਿੱਲੀ ਤਾਂ ਮੁਲਾਜ਼ਮ ਪੱਕੇ ਕੀਤੇ ਨਹੀਂ ਹਨ। ਇਹ ਕਹਿੰਦੇ ਕੁਝ ਹਨ ਤਾਂ ਕਰਦੇ ਕੁਝ ਹਨ। ਉਨ੍ਹਾਂ ਕਿਹਾ ਕਿ ਅਸੀਂ ਨਾ ਤਾਂ ਝੂਠੀ ਸਹੁੰ ਖਾਂਦੇ ਹਾਂ ਅਤੇ ਨਾ ਹੀ ਕੋਈ ਫਾਰਮ ਭਰਵਾਉਣੇ ਹਨ ਅਸੀਂ ਸਿਰਫ਼ ਇਕੱਲੀ ਜ਼ੁਬਾਨ ਹੀ ਦੇਣੀ ਹੈ।  

ਇਹ ਵੀ ਪੜ੍ਹੋ: ਜਲੰਧਰ 'ਚ ਬਰਥ ਡੇਅ ਪਾਰਟੀ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਤੇਜ਼ਧਾਰ ਹਥਿਆਰ ਤੇ ਸਾੜੇ ਮੋਟਰਸਾਈਕਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News