ਬਰਗਾੜੀ ਮਾਮਲੇ ਲਈ ਸੁਖਬੀਰ ਬਾਦਲ ਜ਼ਿਮੇਵਾਰ : ਸਹੋਲੀ (ਵੀਡੀਓ)
Sunday, Jul 17, 2016 - 03:12 PM (IST)

ਨਾਭਾ : ਸਰਬੱਤ ਖਾਲਸਾ ਵਲੋਂ ਥਾਪੇ ਗਏ ਆਗੂਆਂ ਨੂੰ ਪੁਲਸ ਵਲੋਂ ਨਜ਼ਰਬੰਦ ਕੀਤੇ ਜਾਣ ਦੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਨਿੰਦਾ ਕੀਤੀ ਹੈ। ਸਹੋਲੀ ਨੇ ਕਿਹਾ ਹੈ ਕਿ ਉਹ ਮੁੜ ਤੋਂ ਅਜਿਹਾ ਪ੍ਰੋਗਰਾਮ ਉਲੀਕਣਗੇ। ਬਰਗਾੜੀ ਕਾਂਡ ਲਈ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਦੱਸਦਿਆਂ ਸਹੋਲੀ ਨੇ ਜ਼ੋਰਾਂ ਕਮਿਸ਼ਨ ਦੀ ਰਿਪੋਰਟ ''ਤੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ।
ਉਧਰ ਪੁਲਸ ਦਾ ਕਹਿਣਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। ਸਹੋਲੀ ਨੇ ਬੇਅਦਬੀ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਕਾਰਗੁਜ਼ਾਰੀ ''ਤੇ ਵੀ ਸਵਾਲ ਖੜ੍ਹੇ ਕੀਤੇ ਹਨ।