ਭਾਈ ਖਾਲਸਾ ਦੀ ਮੌਤ ਲਈ ਜਥੇਦਾਰ, ਹਰਨਾਮ ਖਾਲਸਾ, ਸੁਖਬੀਰ ਤੇ ਹਰਿਆਣਾ ਪੁਲਸ ਜ਼ਿੰਮੇਵਾਰ : ਜਿਜੇਆਣੀ

Saturday, Mar 24, 2018 - 06:45 AM (IST)

ਭਾਈ ਖਾਲਸਾ ਦੀ ਮੌਤ ਲਈ ਜਥੇਦਾਰ, ਹਰਨਾਮ ਖਾਲਸਾ, ਸੁਖਬੀਰ ਤੇ ਹਰਿਆਣਾ ਪੁਲਸ ਜ਼ਿੰਮੇਵਾਰ : ਜਿਜੇਆਣੀ

ਅੰਮ੍ਰਿਤਸਰ(ਸਰਬਜੀਤ)- ਸੰਯੁਕਤ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਜਿਜੇਆਣੀ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਲਈ ਜ਼ਿੰਮੇਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਜ਼ਬਾਤੀ ਸਿੱਖ ਪੰਥ ਅਤੇ ਹਰਿਆਣਾ ਪੁਲਸ ਨੂੰ ਠਹਿਰਾਉਂਦਿਆਂ ਕਿਹਾ ਕਿ ਇਨ੍ਹਾਂ ਖਿਲਾਫ ਅਪਰਾਧਿਕ ਪਰਚਾ ਦਰਜ ਕੀਤਾ ਜਾਵੇ। ਜਿਜੇਆਣੀ ਨੇ ਦੋਸ਼ ਲਾਇਆ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦਾ ਲਾਇਆ ਗਿਆ ਮੋਰਚਾ ਚਰਮ ਸੀਮਾ 'ਤੇ ਪਹੁੰਚਿਆ ਸੀ ਤੇ ਸਰਕਾਰ ਘਬਰਾਈ ਸੀ ਪਰ ਉਸ ਸਮੇਂ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਜਥੇਦਾਰ ਅਕਾਲ ਤਖ਼ਤ ਤੇ ਬਾਬਾ ਹਰਨਾਮ ਸਿੰਘ ਖਾਲਸਾ ਵੀ ਗੱਡੀ 'ਚ ਆਏ ਅਤੇ ਭਾਈ ਖਾਲਸਾ ਨੂੰ ਝੂਠਾ ਵਾਅਦਾ ਕਰ ਕੇ ਜੂਸ ਪਿਆਇਆ ਤੇ ਮਰਨ ਵਰਤ ਤੁੜਵਾਇਆ, ਅਜਿਹਾ ਕਰਨ ਨਾਲ ਭਾਈ ਖਾਲਸਾ ਦੀ ਦੇਸ਼-ਵਿਦੇਸ਼ ਵਿਚ ਬੜੀ ਬਦਨਾਮੀ ਹੋਈ, ਜਿਸ ਨਾਲ ਉਨ੍ਹਾਂ ਦੇ ਹਿਰਦੇ ਨੂੰ ਭਾਰੀ ਠੇਸ ਪੁੱਜੀ ਪਰ ਜਥੇਦਾਰ ਸਾਹਿਬ ਕੀਤਾ ਵਾਅਦਾ ਨਿਭਾਉਣ 'ਚ ਬੁਰੀ ਤਰ੍ਹਾਂ ਅਸਫਲ ਰਹੇ।


Related News