ਜਲੰਧਰ ਦੀ ਸਿਆਸਤ ''ਚ ਅੱਜ ਵੱਡੀ ਹਲਚਲ ਦੇ ਆਸਾਰ! ''ਸੁਖਬੀਰ'' ਕਰ ਸਕਦੇ ਨੇ ਵੱਡਾ ਧਮਾਕਾ
Saturday, Jul 03, 2021 - 09:08 AM (IST)
ਜਲੰਧਰ : ਪੰਜਾਬ 'ਚ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਹਲਚਲ ਵੱਧ ਗਈ ਹੈ। ਹਾਲਾਂਕਿ ਚੋਣਾਂ 'ਚ ਕੁੱਝ ਮਹੀਨੇ ਬਾਕੀ ਹਨ ਪਰ ਚੁਣਾਵੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ।
ਬੀਤੇ ਦਿਨ ਬਿਜਲੀ ਕੱਟਾਂ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲੰਧਰ ਪਹੁੰਚੇ। ਸੁਖਬੀਰ ਬਾਦਲ ਜਲੰਧਰ ਕਿਸੇ ਵੱਡੇ ਸਿਆਸੀ ਧਮਾਕੇ ਦੀ ਯੋਜਨਾ ਅਧੀਨ ਪਹੁੰਚੇ ਹਨ। ਚਰਚਾ ਹੈ ਕਿ ਸ਼ਨੀਵਾਰ ਨੂੰ ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ ਹੋਣ ਵਾਲੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪਾਰਾ 40 ਤੋਂ ਪਾਰ, 'ਲੂ' ਦੀ ਮਾਰ ਝੱਲ ਰਹੇ ਲੋਕਾਂ ਲਈ ਕੁੱਝ ਰਾਹਤ ਦੀ ਖ਼ਬਰ
ਇਹ ਵੀ ਸੰਭਾਵਨਾ ਹੈ ਕਿ ਜਲੰਧਰ 'ਚ ਕੁੱਝ ਨਾਮਵਰ ਚਿਹਰੇ ਅਕਾਲੀ ਦਲ 'ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜਲੰਧਰ 'ਚ ਸ਼ਨੀਵਾਰ ਦਾ ਦਿਨ ਪੰਜਾਬ ਦੀ ਸਿਆਸਤ ਲਈ ਵੱਡੀ ਹਲਚਲ ਵਾਲਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ PGI ਨੇ ਕਰ ਦਿਖਾਇਆ ਕਮਾਲ, ਬਿਨਾ ਓਪਨ ਸਰਜਰੀ ਬਦਲੇ 2 ਮਰੀਜ਼ਾਂ ਦੇ 'ਹਾਰਟ ਵਾਲਵ'
ਹਾਲਾਂਕਿ ਅਧਿਕਾਰਿਤ ਤੌਰ 'ਤੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਇਹ ਸਾਫ਼ ਹੈ ਕਿ ਸੁਖਬੀਰ ਬਾਦਲ, ਬਿਕਰਮ ਮਜੀਠੀਆ ਅਤੇ ਵਿਧਾਇਕ ਰੋਜ਼ੀ ਬਰਕੰਦੀ ਸਿਰਫ ਆਰਾਮ ਕਰਨ ਲਈ ਜਲੰਧਰ ਨਹੀਂ ਪਹੁੰਚੇ ਹਨ। ਦੱਸਣਯੋਗ ਹੈ ਕਿ ਜਲੰਧਰ 'ਚ ਕਈ ਸੀਟਾਂ ਲਈ ਅਕਾਲੀ ਦਲ ਨੂੰ ਤਲਾਸ਼ ਹੈ।
ਨੋਟ : ਇਸ ਖ਼ਬਰ ਸੰਬਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ