ਅਗਲੇ ਮਹੀਨੇ ਤੱਕ ਅਕਾਲੀ ਦਲ ਕਰੇਗਾ ਉਮੀਦਵਾਰਾਂ ਦਾ ਐਲਾਨ

Tuesday, Mar 12, 2019 - 05:16 PM (IST)

ਅਗਲੇ ਮਹੀਨੇ ਤੱਕ ਅਕਾਲੀ ਦਲ ਕਰੇਗਾ ਉਮੀਦਵਾਰਾਂ ਦਾ ਐਲਾਨ

ਜਲੰਧਰ (ਸੋਨੂੰ)— ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿਖੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਬੰਧ 'ਚ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਅਗਲੇ ਮਹੀਨੇ ਕੀਤਾ ਜਾ ਸਕਦਾ ਹੈ। ਉਥੇ ਹੀ ਹਾਈਕਮਾਨ ਰਾਹੁਲ ਗਾਂਧੀ ਵੱਲੋਂ ਮਸੂਦ ਅਜ਼ਹਰ ਨੂੰ ਜੀ ਕਹੇ ਜਾਣ ਦੇ ਸਵਾਲ ਦੇ ਜਵਾਬ 'ਚ ਸੁਖਬੀਰ ਨੇ ਕਿਹਾ ਕਿ ਇਥੇ ਨਵਜੋਤ ਸਿੰਘ ਸਿੱਧੂ ਪਾਕਿ ਫੌਜ ਮੁਖੀ ਨੂੰ ਜੀ ਕਹਿ ਕੇ ਬੁਲਾਉਂਦਾ ਹੈ ਅਤੇ ਉਸ ਨੂੰ ਜੱਫੀਆਂ ਪਾਉਂਦਾ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਬਾਰਡਰ ਪਾਰ ਕਿੰਨੀ ਅਟੈਚਮੈਂਟ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਮਮਤਾ ਬੈਨਰਜ਼ੀ ਵੱਲੋਂ ਦਿੱਤੇ ਗਏ ਬਿਆਨ 'ਤੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਜੋ ਚੋਣ ਕਮਿਸ਼ਨ ਨੇ ਤਰੀਕ ਫਿਕਸ ਕੀਤੀ ਹੈ, ਉਸ 'ਤੇ ਉਹ ਕੋਈ ਵੀ ਕੁਮੈਂਟ ਨਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਵੀ ਉਨ੍ਹਾਂ ਨੇ ਕੀਤਾ ਹੈ, ਸੋਚ ਸਮਝ ਕੇ ਕੀਤਾ ਹੈ, ਜੇਕਰ ਕੋਈ ਐਡਜਸਟਮੈਂਟ ਹੁੰਦੀ ਹੈ ਤਾਂ ਇਲੈਕਸ਼ਨ ਕਮਿਸ਼ਨ ਨੂੰ ਕਰ ਲੈਣੀ ਚਾਹੀਦੀ ਹੈ।  


author

shivani attri

Content Editor

Related News