ਸੁਖਬੀਰ ਨੇ ਕੀਤੀ ''ਮਨ ਕੀ ਬਾਤ'', ਪਾਰਲੀਮੈਂਟ ਤੋਂ ਦੇਣਗੇ ਅਸਤੀਫਾ

Saturday, Jul 13, 2019 - 06:34 PM (IST)

ਸੁਖਬੀਰ ਨੇ ਕੀਤੀ ''ਮਨ ਕੀ ਬਾਤ'', ਪਾਰਲੀਮੈਂਟ ਤੋਂ ਦੇਣਗੇ ਅਸਤੀਫਾ

ਜਲਾਲਾਬਾਦ (ਸੁਨੀਲ ਨਾਗਪਾਲ) : ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸਾਂਸਦ ਬਣੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਫ ਕੀਤਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਉਹ ਫਿਰ ਤੋਂ ਵਿਧਾਇਕੀ ਦੀ ਰੇਸ 'ਚ ਸ਼ਾਮਲ ਹੋਣਗੇ। ਜਲਾਲਾਬਾਦ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਆਪਣੇ ਮਨ ਦੀ ਗੱਲ ਕਰਦਿਆਂ ਕਿਹਾ ਕਿ ਜਲਾਲਾਬਦ ਹਲਕੇ ਦੀ ਉਹ ਬਤੌਰ ਵਿਧਾਇਕ ਸੇਵਾ ਕਰਨਗੇ। 

ਸਾਂਸਦ ਬਣਨ ਤੋਂ ਬਾਅਦ ਜਲਾਲਾਬਾਦ ਹਲਕਾ ਖਾਲੀ ਹੋ ਗਿਆ ਹੈ। ਪਹਿਲਾਂ ਇਸ ਹਲਕੇ 'ਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋਵੇਗੀ। ਸੁਖਬੀਰ ਮੁਤਾਬਿਕ ਪੰਜਾਬ 'ਚ ਸਰਕਾਰ ਬਨਾਉਣ ਲਈ ਜਦੋਂ ਉਹ ਦੋਬਾਰਾ ਵਿਧਾਨ ਸਭਾ ਚੋਣ ਲੜਣਗੇ ਤਾਂ ਉਨ੍ਹਾਂ ਦੇ ਜੇਤੂ ਰਿਕਾਰਡ ਦੇ ਮੁਤਾਬਿਕ ਫਿਰੋਜ਼ਪੁਰ ਹਲਕੇ 'ਚ ਲੋਕ ਸਭਾ ਦੀ ਜ਼ਿਮਣੀ ਚੋਣ ਵੀ ਹੋ ਸਕਦੀ ਹੈ। 

ਸੁਖਬੀਰ ਨੇ ਸਰਕਾਰ ਦੇ ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ, ਜਿਹੜੇ ਸੱਤਾਧਾਰੀ ਸਰਕਾਰ ਦੇ ਲੀਡਰਾਂ ਦੇ ਸ਼ਹਿ 'ਤੇ ਪੱਖਪਾਤ ਕਰਕੇ ਅਕਾਲੀ ਦਲ ਹਿਮਾਇਤੀਆਂ ਦੇ ਲਾਭਪਾਤਰੀ ਕਾਰਡ ਰੱਦ ਕਰ ਰਹੇ ਹਨ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਖਮਿਆਜ਼ਾ ਭੁਗਤਣਾ ਪਵੇਗਾ।


author

Gurminder Singh

Content Editor

Related News