ਸੁਖਬੀਰ ਬਾਦਲ ਨੇ CM ਚੰਨੀ ਨੂੰ ਲਿਆ ਲੰਮੇ ਹੱਥੀਂ, ਆਖੀਆਂ ਇਹ ਗੱਲਾਂ

Wednesday, Dec 15, 2021 - 05:22 PM (IST)

ਸੁਖਬੀਰ ਬਾਦਲ ਨੇ CM ਚੰਨੀ ਨੂੰ ਲਿਆ ਲੰਮੇ ਹੱਥੀਂ, ਆਖੀਆਂ ਇਹ ਗੱਲਾਂ

ਡੇਰਾ ਬਾਬਾ ਨਾਨਕ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਬਾਬਾ ਨਾਨਕ ਵਿਖੇ ਲੋਕਾਂ ਨੂੰ ਸਬੰਧੋਨ ਕਰਦੇ ਹੋਏ ਕਿਹਾ ਕਿ ਲੋਕ ਪੰਜਾਬ ਦੀ ਸਿਆਸਤ ’ਚ ਫੇਰਬਦਲ ਲਿਆਉਣਾ ਚਾਹੁੰਦੇ ਹਨ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚੰਨੀ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਕੁਝ ਮਹੀਨਿਆਂ ਲਈ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਰੋਜ਼ ਕੋਈ ਨਾ ਕੋਈ ਐਲਾਨ ਕਰਦੇ ਰਹਿੰਦੇ ਹਨ। ਚੰਨੀ ਦੇ ਐਲਾਨਾਂ ਨਾਲ ਪੰਜਾਬ ਦੇ ਲੋਕ ਹੁਣ ਗੁੰਮਰਾਹ ਨਹੀਂ ਹੋ ਸਕਦੇ। ਸੁਖਬੀਰ ਬਾਦਲ ਨੇ ਕਿਹ ਕਿ ਇਹ ਡਰਾਮੇਬਾਜ਼ ਮੁੱਖ ਮੰਤਰੀ ਹੈ। ਇਹ ਮੰਜੀ ਵੀ ਬਣਾਉਂਦਾ ਹੈ। ਇਹ ਸ਼ਰਾਬ ਵੀ ਬਣਾਉਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸੀ ਇਸ ਨੂੰ ਮੁੱਖ ਮੰਤਰੀ ਮੰਨਦੇ ਹੀ ਨਹੀਂ। ਇਸ ਨੂੰ ਸਿਰਫ਼ 2 ਮਹੀਨਿਆਂ ਲਈ ਲੈ ਕੇ ਆਏ ਹਨ। ਨਵਾਂ ਮੁੱਖ ਮੰਤਰੀ ਰੋਜ਼ ਕੋਈ ਨਾ ਕੋਈ ਐਲਾਨ ਕਰ ਰਿਹਾ ਹੈ ਪਰ ਪੂਰਾ ਨਹੀਂ ਕਰ ਰਿਹਾ। ਲੋਕ ਹੁਣ ਮੁੱਖ ਮੰਤਰੀ ਚੰਨੀ ਦਾ ਵਿਰੋਧ ਕਰ ਰਹੇ ਹਨ। 5 ਸਾਲ ਇਸ ਹਲਕੇ ਦੇ ਲੋਕਾਂ ਲਈ ਬਹੁਤੇ ਔਖੇ ਲੰਘੇ ਹਨ, ਉਨ੍ਹਾਂ ਉੱਪ ਮੁੱਖ ਮੰਤਰੀ ਨੂੰ ਹੰਕਾਰੀ ਕਹਿੰਦਿਆਂ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦਾ ਹੈ ਅਤੇ ਉਸ ਨੇ ਜੋ ਬਦਮਾਸ਼ੀ ਇਸ ਹਲਕੇ ਵਿਚ ਕੀਤੀ, ਉਹ ਸਾਰੇ ਪੰਜਾਬ ਵਿਚ ਵੀ ਵੇਖਣ ਨੂੰ ਨਹੀਂ ਮਿਲੀ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਬਹੁਤ ਸਾਰੇ ਲੋਕਾਂ ’ਤੇ ਅੱਤਿਆਚਾਰ ਕੀਤੇ, ਉਨ੍ਹਾਂ ’ਤੇ ਝੂਠੇ ਪਰਚੇ ਦਰਜ ਕੀਤੇ। ਸਾਡੀ ਸਰਕਾਰ ਆਉਣ ’ਤੇ ਇਸ ਮੰਤਰੀ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਝੂਠੇ ਮਾਮਲੇ ਦਰਜ ਕਰਨ ’ਤੇ ਜੇਲ੍ਹ ’ਚ ਬੰਦ ਕੀਤਾ ਜਾਵੇਗਾ। ਇਹ ਰਾਕਸ਼ਕ ਬਣ ਗਿਆ ਹੈ, ਜਿਸ ਕਰਕੇ ਇਸ ਨੂੰ ਬੰਦਾ ਬਣਾਉਣਾ ਪੈਣਾ ਹੈ। ਇਸ ਦੇ ਵਰਕਰ ਲੋਕਾਂ ਨੂੰ ਲੁੱਟਣ ’ਚ ਲੱਗੇ ਹੋਏ ਹਨ। ਨਰੇਗਾ ਦੇ ਪੈਸਿਆਂ ਦੀ ਸਭ ਤੋਂ ਪਹਿਲਾਂ ਜਾਂਚ ਕੀਤੀ ਜਾਵੇਗੀ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

ਸੁਖਬੀਰ ਬਾਦਲ ਨੇ ਕਿਹਾ ਕਿ ਸਭ ਤੋਂ ਵੱਡਾ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਅਤੇ ਡੱਰਗ ਮਾਫ਼ੀਆ ਅਤੇ ਗੈਂਗਸਟਰਾਂ ਦਾ ਬਾਦਸ਼ਾਹ ਸੁਖਜਿੰਦਰ ਰੰਧਾਵਾ ਹੈ। ਇਸ ਨੇ ਗੈਂਗਸਟਰ ਜੇਲ੍ਹਾਂ ’ਚ ਪਾਲੇ ਹੋਏ ਹਨ। ਇਸ ਨੇ ਜੇਲ੍ਹਾਂ ’ਚ ਗੈਂਗਸਟਰਾਂ ਨੂੰ ਇੰਝ ਰੱਖਿਆ ਹੋਇਆ ਹੈ, ਜਿਵੇਂ ਉਹ ਸਹੁਰੇ ਆਏ ਹੋਏ ਹਨ। ਪੂਰੇ ਪੰਜਾਬ ’ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ। ਪੰਜਾਬ ’ਚ ਗੁੰਡਾਗਰਦੀ ਚੱਲ ਰਹੀ ਹੈ, ਸਰਕਾਰ ਹੈ ਹੀ ਨਹੀਂ। 5 ਸਾਲਾਂ ਤੋਂ ਪੰਜਾਬ ਦਾ ਨਾ ਮੁੱਖ ਮੰਤਰੀ ਵਿਖਾਈ ਦਿੱਤਾ ਨਾ ਕੋਈ ਮੰਤਰੀ। ਝੂਠੀਆਂ ਕਸਮਾਂ ਖਾਂ ਕੇ ਇਹ ਸਰਕਾਰ ਪੰਜਾਬ ’ਚ ਆ ਗਈ। 

ਪੜ੍ਹੋ ਇਹ ਵੀ ਖ਼ਬਰ - ਸੁਖਬੀਰ ਬਾਦਲ ਦੇ ਨਿਸ਼ਾਨੇ 'ਤੇ ਹੁਣ ਸੁਖਜਿੰਦਰ ਰੰਧਾਵਾ, ਲਾਏ ਵੱਡੇ ਇਲਜ਼ਾਮ

 


author

rajwinder kaur

Content Editor

Related News