ਲੋਕ ਸਭਾ ਚੋਣਾਂ ''ਚ ਮਿਲੀ ਹਾਰ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ

Tuesday, Jun 04, 2024 - 07:44 PM (IST)

ਲੋਕ ਸਭਾ ਚੋਣਾਂ ''ਚ ਮਿਲੀ ਹਾਰ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ

ਬਠਿੰਡਾ : ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਮਿਲੀ ਵੱਡੀ ਹਾਰ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਆਇਆ ਹੈ। ਸੁਖਬੀਰ ਬਾਦਲ ਨੇ ਆਖਿਆ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਮਿਹਨਤੀ ਅਤੇ ਜੁਝਾਰੂ ਵਰਕਰਾਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਨ ਜਿਨ੍ਹਾਂ ਨੇ ਅਤਿ ਦਰਜੇ ਦੀ ਗਰਮੀ ਅਤੇ ਅਨੇਕਾਂ ਹੀ ਔਕੜਾਂ ਦਾ ਸਾਹਮਣਾ ਕਰਦਿਆਂ ਸੂਬੇ ਭਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਲਈ ਦਿਨ-ਰਾਤ ਅਣਥੱਕ ਮਿਹਨਤ ਕੀਤੀ। ਉਹ ਸਮੂਹ ਪੰਜਾਬੀਆਂ ਦਾ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਇਸ ਫ਼ਤਵੇ ਨੂੰ ਖਿੜੇ ਮੱਥੇ ਸਵੀਕਾਰਦੇ ਹਨ ਅਤੇ ਸਨਮਾਨ ਕਰਦੇ ਹਨ। 

ਇਹ ਵੀ ਪੜ੍ਹੋ : ਕੈਪਟਨ ਪਰਿਵਾਰ ਹੱਥੋਂ ਖੁੰਝੀ ਪਟਿਆਲਾ ਸੀਟ, ਡਾ. ਧਰਮਵੀਰ ਗਾਂਧੀ ਨੇ ਮੁੜ ਹਾਸਲ ਕੀਤੀ ਵੱਡੀ ਜਿੱਤ

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਅਕਾਲੀ ਦਲ ਦਾ ਪ੍ਰਦਰਸ਼ਨ ਬੇਹੱਦ ਕਮਜ਼ੋਰ ਰਿਹਾ ਹੈ। ਆਲਮ ਇਹ ਹੈ ਕਿ ਪੰਥ ਦਾ ਰਖਵਾਲਾ ਕਹਾਉਣ ਵਾਲਾ ਅਕਾਲੀ ਦਲ ਪੰਥਕ ਸੀਟਾਂ 'ਤੇ ਹਾਰ ਗਿਆ ਹੈ। ਪੰਥਕ ਸੀਟ ਖਡੂਰ ਸਾਹਿਬ ਵਿਚ ਅਕਾਲੀ ਦਲ ਚੌਥੇ ਅਤੇ ਸ੍ਰੀ ਅਨੰਦਪੁਰ ਸਾਹਿਬ ਸੀਟ 'ਤੇ ਵੀ ਚੌਥੇ ਨੰਬਰ 'ਤੇ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਵਿਚ ਤਾਂ ਭਾਜਪਾ ਅਕਾਲੀ ਦਲ ਨਾਲੋਂ ਅੱਗੇ ਨਿਕਲ ਗਈ ਹੈ। ਸਿਰਫ ਬਠਿੰਡਾ ਸੀਟ 'ਤੇ ਹੀ ਅਕਾਲੀ ਦਲ ਜਿੱਤ ਹਾਸਲ ਕਰ ਸਕਿਆ ਹੈ ਜਦਕਿ ਪੰਜਾਬ ਦੀਆਂ ਬਾਕੀ 12 ਸੀਟਾਂ 'ਤੇ ਅਕਾਲੀ ਦਲ ਦਾ ਪ੍ਰਦਰਸ਼ਨ ਬੇਹੱਦ ਸ਼ਰਮਨਾਕ ਰਿਹਾ ਹੈ। 

 


author

Gurminder Singh

Content Editor

Related News