ਸੁਖਬੀਰ ਬਾਦਲ ਦੇ ਡ੍ਰੀਮ ਪ੍ਰਾਜੈਕਟ ‘ਜਲ ਬੱਸ’ ਨੂੰ ਅੱਜ ਵੀ ਇਕ ਪ੍ਰਾਪਤੀ ਵਜੋਂ ਦਿਖਾ ਰਿਹੈ ਜਲ ਸਰੋਤ ਵਿਭਾਗ

Friday, Oct 14, 2022 - 08:38 PM (IST)

ਸੁਖਬੀਰ ਬਾਦਲ ਦੇ ਡ੍ਰੀਮ ਪ੍ਰਾਜੈਕਟ ‘ਜਲ ਬੱਸ’ ਨੂੰ ਅੱਜ ਵੀ ਇਕ ਪ੍ਰਾਪਤੀ ਵਜੋਂ ਦਿਖਾ ਰਿਹੈ ਜਲ ਸਰੋਤ ਵਿਭਾਗ

ਜਲੰਧਰ (ਨਰਿੰਦਰ ਮੋਹਨ) : ਭਾਵੇਂ ਹੀ ਤਿੰਨ ਸਰਕਾਰਾਂ ਨੇ ਸੁਖਬੀਰ ਸਿੰਘ ਬਾਦਲ ਦੇ ਡ੍ਰੀਮ ਪ੍ਰਾਜੈਕਟ ਵਾਲੀ ਪਾਣੀ ’ਤੇ ਚੱਲਣ ਵਾਲੀ ਬੱਸ ਸੇਵਾ ਨੂੰ ਅਜੇ ਤਕ ਮਾਨਤਾ ਨਾ ਦਿੱਤੀ ਹੋਵੇ ਪਰ ਸਰਕਾਰ ਦੇ ਜਲ ਸਰੋਤ ਵਿਭਾਗ ਦੇ ਹਰੀਕੇ ਡਵੀਜ਼ਨ ਦੇ ਸੋਸ਼ਲ ਮੀਡੀਆ ’ਤੇ ਅੱਜ ਵੀ ਇਹ ਬੱਸ ਸਭ ਤੋਂ ਪਹਿਲਾਂ ਹੈ ਤੇ ਇਕ ਪ੍ਰਾਪਤੀ ਦੇ ਰੂਪ ’ਚ ਹੈ। ਫ਼ਿਰੋਜ਼ਪੁਰ ਕੈਨਾਲ ਸਰਕਲ ਦੇ ਫੇਸਬੁੱਕ ਪੇਜ ਖੁੱਲ੍ਹਦਿਆਂ ਹੀ ਅੱਜ ਵੀ ਸਭ ਤੋਂ ਪਹਿਲਾਂ ਇਸੇ ਬੱਸ ਦੀ ਵੀਡੀਓ ਅਤੇ ਫ਼ੋਟੋ ਵਿਭਾਗ ਦੀਆਂ ਪ੍ਰਾਪਤੀਆਂ ਵਜੋਂ ਸਾਹਮਣੇ ਆਉਂਦੀ ਹੈ। ਬੇਸ਼ੱਕ ਸਾਢੇ ਪੰਜ ਸਾਲ ਤੋਂ ਇਹ ਬੱਸ ਬੰਦ ਪਈ ਹੈ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਬੱਸ ਨੂੰ ਚਲਾਉਣ ਦੇ ਇਰਾਦੇ ’ਚ ਨਹੀਂ ਹੈ। ਇਸ ਬੱਸ ਦਾ ਕੀ ਕੀਤਾ ਜਾਵੇ, ਇਸੇ ਨੂੰ ਲੈ ਕੇ ਵੀ ਸਰਕਾਰ ਦੁਚਿੱਤੀ ’ਚ ਹੈ।

PunjabKesari

ਸਾਲ 2016 ਦੀ 13 ਦਸੰਬਰ ਨੂੰ ਤੱਤਕਾਲੀ ਅਕਾਲੀ ਸਰਕਾਰ ’ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਬੱਸ ਨੂੰ ਆਪਣੇ ਡ੍ਰੀਮ ਪ੍ਰੋਜੈਕਟ ਵਜੋਂ ਹਰੀਕੇ ਪੱਤਣ ਦਰਿਆ ’ਚ ਟਰਾਇਲ ਵਜੋਂ ਉਤਾਰਿਆ ਸੀ ਅਤੇ ਫਰਵਰੀ 2017 ’ਚ ਇਹ ਬੱਸ ਪਾਣੀ ’ਚ ਚਲੀ ਗਈ। ਇਸ ਪ੍ਰਾਜੈਕਟ ’ਤੇ 10 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜਿਨ੍ਹਾਂ ’ਚੋਂ ਦੋ ਕਰੋੜ ਰੁਪਏ ਇਸ ਬੱਸ ’ਤੇ ਅਤੇ ਅੱਠ ਕਰੋੜ ਰੁਪਏ ਇਸ ਬੱਸ ਦਾ ਟਰੈਕ ਬਣਾਉਣ ’ਤੇ ਖਰਚ ਕੀਤੇ ਗਏ ਹਨ। ਬੱਸ ’ਚ 32 ਯਾਤਰੀ, ਇਕ ਡਰਾਈਵਰ ਅਤੇ ਇਕ ਕਮਾਂਡਰ ਦੇ ਬੈਠਣ ਦੀ ਵਿਵਸਥਾ ਸੀ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਸਾਰੀਆਂ ਜਾਨ ਬਚਾਉਣ ਵਾਲੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਬੱਸ ਚੱਲਣ ਤੋਂ ਬਾਅਦ ਹੀ ਇਸ ਦਾ ਕੰਮ ਸੂਬੇ ਦੇ ਸੈਰ ਸਪਾਟਾ ਵਿਭਾਗ ਨੂੰ ਸੌਂਪ ਦਿੱਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਰਾਈਪੇਰੀਅਨ ਸਿਧਾਂਤਾਂ ਮੁਤਾਬਕ ਇਸ ਦੇ ਦਰਿਆਈ ਪਾਣੀਆਂ ’ਤੇ ਸਿਰਫ ਪੰਜਾਬ ਦਾ ਹੱਕ : ਸੁਖਬੀਰ ਬਾਦਲ

ਵਿਸ਼ੇਸ਼ ਤੌਰ ’ਤੇ ਸਿਰਫ਼ ਪਾਣੀ ’ਤੇ ਚੱਲਣ ਵਾਲੀਆਂ ਇਨ੍ਹਾਂ ਬੱਸਾਂ ਨੂੰ ਐਂਫੀਬੀਅਸ ਬੱਸਾਂ ਕਿਹਾ ਜਾਂਦਾ ਹੈ। ਅਮਰੀਕੀ ਕੰਪਨੀ ਨੇ ਬੱਸ ਦੇ ਪੁਰਜੇ ਥਾਈਲੈਂਡ 'ਚ ਬਣਾਏ ਅਤੇ ਗੋਆ 'ਚ ਇਸ ਨੂੰ ਅਸੈਂਬਲ ਕੀਤਾ। ਇਹ ਬੱਸ ਪਾਣੀ 'ਚ ਉਤਰਣ ਦੇ ਨਾਲ-ਨਾਲ ਜ਼ਮੀਨ 'ਤੇ ਵੀ ਚੱਲ ਸਕਦੀ ਹੈ ਅਤੇ ਛੋਟੀ ਕਿਸ਼ਤੀ ਜਾਂ ਕਰੂਜ਼ ਵਾਂਗ ਪਾਣੀ 'ਤੇ ਵੀ ਚੱਲ ਸਕਦੀ ਹੈ। ਦਰਅਸਲ, ਇਹ ਬੱਸ ਚਲਾਉਣਾ ਤਤਕਾਲੀ ਉਪ-ਮੁੱਖ ਮੰਤਰੀ ਸੁਖਬੀਰ ਦੇ ਗਲੇ ਦੀ ਹੱਡੀ ਬਣ ਗਿਆ ਸੀ। ਸਾਲ 2015 'ਚ ਇਕ ਰੈਲੀ 'ਚ ਜਦੋਂ ਸੁਖਬੀਰ ਨੇ ਜਲ ਬੱਸ ਚਲਾਉਣ ਦੀ ਗੱਲ ਕੀਤੀ ਤਾਂ ਉਨ੍ਹਾਂ ਦਾ ਕਾਫੀ ਮਜ਼ਾਕ ਉਡਾਇਆ ਗਿਆ।

ਸੁਖਬੀਰ ਨੇ ਚੋਣਾਂ ਤੋਂ ਪਹਿਲਾਂ ਆਪਣੀ ਸਾਖ ਬਚਾਉਣ ਲਈ ਇਹ ਪਾਣੀ ਵਾਲੀ ਬੱਸ ਚਲਾਈ ਸੀ। ਇਹ ਬੱਸ ਸਿਰਫ 10 ਦਿਨ ਚੱਲੀ ਅਤੇ ਇਸ ਨੇ 70 ਹਜ਼ਾਰ ਰੁਪਏ ਕਮਾਏ ਅਤੇ ਫਿਰ ਇਸ ਨੂੰ ਬੰਦ ਕਰ ਦਿੱਤਾ ਗਿਆ। ਕੈਗ ਦੀ ਰਿਪੋਰਟ ਨੇ ਇਸ ਬੱਸ ਨੂੰ ਪੈਸੇ ਦੀ ਬਰਬਾਦੀ ਵੀ ਕਿਹਾ ਹੈ। ਇਸ ਬੱਸ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਚਰਨਜੀਤ ਸਿੰਘ ਚੰਨੀ ਅਤੇ ਭਗਵੰਤ ਮਾਨ ਦੀ ਸਰਕਾਰ ਦੇਖੀ ਹੈ। ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਕੈਪਟਨ ਸਰਕਾਰ ਅਧੀਨ ਇਸ ਬੱਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਇਹ ਬੱਸ ਸਾਲ 2017 ਤੋਂ ਬੰਦ ਪਈ ਹੈ।

ਕੁੱਝ ਦਿਨ ਪਹਿਲਾਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਜਦੋਂ ਸੂਬੇ ਦੇ ਸੈਰ ਸਪਾਟਾ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਇਸ ਬੱਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਵਿਭਾਗ ਨੂੰ ਅਜੇ ਤੱਕ ਕੋਈ ਵਿਚਾਰ ਨਹੀਂ ਆਇਆ। ਪਰ ਉਹ ਇਸ ਬਾਰੇ ਜਾਣਕਾਰੀ ਜ਼ਰੂਰ ਲੈਣਗੇ। ਉਨ੍ਹਾਂ ਕਿਹਾ ਕਿ ਇਹ ਬੱਸ ਚਲਾਉਣ ਦੇ ਸਮਰੱਥ ਨਹੀਂ ਹੈ।


author

Manoj

Content Editor

Related News